News

ਕੇਂਦਰ ਵਿਚ ਕਾਂਗਰਸ ਸਰਕਾਰ ਬਣਨੀ ਤੈਅ - ਸੰਸਦ ਗੁਰਜੀਤ ਔਜਲਾ

September 07, 2018 10:38 PM
General

ਕੇਂਦਰ ਵਿਚ ਕਾਂਗਰਸ ਸਰਕਾਰ ਬਣਨੀ ਤੈਅ - ਸੰਸਦ ਗੁਰਜੀਤ ਔਜਲਾ

ਭਿੱਖੀਵਿੰਡ 7 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਤਿੰਨ ਹਫਤਿਆਂ ਲਈ ਆਸਟ੍ਰੇਲੀਆ ਦੌਰੇ
‘ਤੇ ਗਏ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ
ਇੰਡੀਅਨ ਉਵਰਸੀਜ ਕਾਂਗਰਸ ਆਸਟ੍ਰੇਲੀਆ ਵੱਲੋਂ ਰੋਇਲ ਈਟਰੀ ਰੈਸਟੋਰੈਂਟ ਮੈਲਬੋਰਨ ਵਿਚ
ਡਿਨਰ ਆਯੋਜਿਤ ਕੀਤਾ ਗਿਆ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਪਾਰਟੀ
ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਅਗਲੇ ਸਾਲ 2019 ਵਿਚ ਆ ਰਹੀਆਂ ਲੋਕ
ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਪੰਜਾਬ ਵਿਚ
ਅਕਾਲੀ ਦਲ ਤੇ ਦੇਸ਼ ਭਾਰਤ ਵਿਚ ਭਾਜਪਾ ਹਰ ਪੱਖੋਂ ਫੇਲ ਹੋ ਚੁੱਕੀ ਹੈ ਤੇ ਦੇਸ਼ ਦੀ ਜਨਤਾ
ਪੂਰਨ ਰੂਪ ਵਿਚ ਕਾਂਗਰਸ ਪਾਰਟੀ ਨਾਲ ਹੈ। ਇਸ ਮੌਕੇ ਗੁਰਜੀਤ ਸਿੰਘ ਔਜਲਾ ਤੇ ਇੰਡੀਅਨ
ਉਵਰਸੀਜ ਕਾਂਗਰਸ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਵੱਲੋਂ
ਰੋਇਲ ਪ੍ਰੋਡੈਸ਼ਨ ਵੱਲੋਂ ਮੈਲਬੋਰਨ ਵਿਖੇ ਆਰਿਫ ਲੋਹਾਰ ਤੇ ਕੰਵਰ ਗਰੇਵਾਲ ਦੇ ਕਰਵਾਏ ਜਾ
ਰਹੇ ਸ਼ੋਅ ਦੇ ਪੋਸ਼ਟਰ ਵੀ ਰਿਲੀਜ ਕੀਤੇ ਗਏ। ਇਸ ਮੌਕੇ ਨੈਸ਼ਨਲ ਜਨਰਲ ਸੈਕਟਰੀ ਨਵਦੀਪ
ਸਿੰਘ, ਅਜਵਿੰਦਰ ਜੋਹਲ, ਕਾਂਗਰਸ ਤਰਨ ਤਾਰਨ ਆਗੂ ਵਿਜੈਪਾਲ ਚੋਧਰੀ, ਵਿਸ਼ਾਲ ਗੁਪਤਾ,
ਨਵੀਨ ਗੁਪਤਾ, ਗਿਆਨ ਸਿੰਘ ਸ਼ੇਰੋ, ਐਡਵੋਕੇਟ ਵਿਸ਼ਾਲ ਭਾਰਦਵਾਜ, ਗੁਰਪ੍ਰੀਤ ਸਿੰਘ
ਗਰਿੰਡੀ, ਸਰਵਨ ਸੰਧੂ, ਹਰਪਾਲ ਸੰਧੂ, ਦਿਲਬਾਗ ਮਾਨ, ਹਰਪ੍ਰੀਤ ਡੋਡ, ਕਰਨ ਬੁਰਜ,
ਰਾਜਬੀਰ ਬੁਰਜ, ਅਮਿਤ ਸਲੂਜਾ ਆਦਿ ਕਾਂਗਰਸ ਪਾਰਟੀ ਆਗੂ ਹਾਜਰ ਸਨ।

Have something to say? Post your comment

More News News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਮੁਖ ਚੋਣ ਅਫਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੋਗਾ ਮੁਅਤਲ ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼ ਭਾਈ ਬਲਜੀਤ ਸਿੰਘ ਖਾਲਸਾ ਚੰਡੀਗੜ ਸਨਮਾਨਤ Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ
-
-
-