Thursday, April 25, 2019
FOLLOW US ON

Article

ਪੂਰਨਮਾਸ਼ੀ //ਕਿਰਨਪ੍ਰੀਤ ਕੌਰ

September 12, 2018 08:33 PM

ਪੂਰਨਮਾਸ਼ੀ ਦੀ ਸੋਹਣੀ ਰਾਤ ਸੀ

 ਠੰਢੀ  ਦਿਲ ਨੂੰ ਸ਼ੂਹ ਲੈਣ ਵਾਲੀ ਹਵਾ ਚੱਲ ਰਹੀ ਸੀ। ਚੰਨੀ ਦਾ ਚੰਨ ਜਾਣੀ ਕਿ ਉਸ ਦਾ ਪਤੀ ਕਮਰੇ 'ਚ ਪਲੰਘ ਤੇ ਪਿਆ ਚੰਨੀ ਨੂੰ ਕਮਰੇ 'ਚ ਕੁਝ ਕੰਮ ਕਰਦੀ ਨੂੰ ਨਿਹਾਰ ਰਿਹਾ ਸੀ।

"ਇਸ ਜਾਦੂਗਰਨੀ ਨੇ ਪਤਾ ਨਹੀਂ ਕਿਹੜਾ ਜਾਦੂ ਕਰ ਦਿੱਤਾ ਮੇਰੇ ਪੁੱਤ ਤੇ , ਐਨੇ ਅਮੀਰ ਘਰ ਤੇ ਸੋਹਣੀਆਂ ਕੁੜੀਆਂ ਦੀ ਸਾਖ ਹੁੰਦੇ ਸੀ । ਇਸ ਕਾਲੇ ਚੰਮ ਨੂੰ ਪਤਾ ਨਹੀਂ ਕਿੱਥੋਂ ਲੈ ਆਇਆ। ਨਾ ਦਹੇਜ 'ਚ ਕੁਝ ਧਰਿਆ ਇਹਦੇ ਮਾਪਿਆਂ ਨੇ ਤੇ ਨਾ ਹੀ ਕੋਈ ਸ਼ਕਲ ਸੂਰਤ ਹੈ ।"-ਚੰਨੋ ਦੀ ਸੱਸ ਦੇ ਇਹ ਕੌੜਵੇ  ਬੋਲ ਉਸ ਨੂੰ ਅੱਜ ਸੌਣ ਨਹੀਂ ਸੀ ਦੇ ਰਹੇ ।


ਉਹ ਅੱਖਾਂ ਜਿਹੀਆਂ ਲੋਕਾਈ ਤੇ ਸਿਰ ਨੀਵੀਂ ਜਿਹੀ ਪਾ ਕੇ ਕਦੇ ਕਮਰੇ 'ਚ ਕੋਈ ਕੰਮ ਕਰੇ ਕਦੇ ਕੋਈ । ਉਸਨੂੰ ਬੇਚੈਨੀ ਦੀ ਮਾਰੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੀ ਜਾ ਰਹੀ ਹੈ । ਚੰਨ ਉਸ ਦਾ ਪਤੀ ਚੁੱਪਚਾਪ ਪਲੰਘ ਤੇ ਪਿਆ ਕਾਫੀ ਸਮੇਂ ਤੋਂ ਚੰਨੀ ਨੂੰ ਦੇਖੀ ਜਾ ਰਿਹਾ ਸੀ।


ਜਦੋਂ ਸੌਣ ਦਾ ਵੇਲਾ ਆਇਆ ਤਾਂ ਚੰਨੋ ਦੇ  ਲਾਈਟ ਬੰਦ ਕਰਨ ਤੋਂ ਪਹਿਲਾਂ  ਉਸ ਨੇ ਚੰਨੋ ਦਾ ਹੱਥ ਫੜ੍ਹ ਲਿਆ ਤੇ ਆਖਣ ਲੱਗਾ," ਆ! ਬੈਠ ਮੇਰੇ ਕੋਲ ਕੁਝ ਗੱਲ ਕਰਨੀ ਹੈ ਮੈਂ ਤੇਰੇ ਨਾਲ।" --ਉਸ ਨੇ ਬੜੇ ਹੀ ਪਿਆਰ ਨਾਲ ਚੰਨੋ ਦਾ ਮੱਖੜ੍ਹਾ  ਚੁੱਮਿਆ ਤੇ ਨੀਵਿਆਂ ਜਿਹੀਆਂ ਕੀਤੀਆਂ ਅੱਖਾਂ ਵਾਲਾ ਚਹਿਰਾ ਉੱਪਰ ਉਠਾਇਆ ਤੇ ਪੁੱਛਿਆ "ਕੀ ਗੱਲ ਹੈ ਚੰਨ ਦੀਏ ਚੰਨੀਏ ? ਅੱਜ ਬਹੁਤ ਬੇਚੈਨ ਲੱਗਦੀ ਏ ! ਕਿਹੜੀ ਗੱਲ ਏ ? ਅੱਜ  ਮੇਰੇ ਤੋਂ ਹੀ ਅੱਖਾਂ ਚੁਰਾ ਰਹੀ ਹੈ । "


ਚੰਨੋ ਗੱਲ ਨੂੰ ਟਾਲਦੀ ਹੋਈ ਝੂਠੀ ਜਿਹੀ ਮੁਸਕਰਾਹਟ ਕਰ ਆਖਣ ਲੱਗੀ- ,"  ਜੀ, ਭਲਾ ਮੈਨੂੰ ਕਿਹੜੀ ਗੱਲ ਹੋਣੀ?  ਮੈਂ ਤਾਂ ਬਹੁਤ ਖ਼ੁਸ਼ ਆ ।  ਐਵੇਂ ਈ ਨਾ ਆਪਣੀਆਂ ਮਾਰੀ ਜਾਇਆ ਕਰੋ। ਐਵੇਂ ਈ ਦਿਮਾਗ ਦੇ ਘੋੜੇ ਚਲਾਉਂਦੇ ਰਹਿੰਦੇ ਹੋ । ਬੱਸ ਅੱਜ ਕੰਮ ਜਿਹਾ ਕਰਦੀ ਥੋੜ੍ਹਾ ਥੱਕ ਗਈ ਹਾਂ ।  ਐਵੇਂ ਈ ਤੁਹਾਨੂੰ ਲੱਗੀ ਜਾਂਦਾ। ਚਲੋ ਸੌਂ ਜਾਓ ।ਸਵੇਰੇ ਉੱਠ ਕੇ ਕੰਮ ਤੇ ਵੀ ਜਾਣਾ ।"
ਪਰ ਚੰਨ ਨੂੰ ਪਤਾ ਸੀ ਕਿ ਚੰਨੀ ਆਪਣੇ ਦਿਲ ਵਿੱਚ ਕੁਝ ਲਕੋਈ ਬੈਠੀ ਹੈ । ਆਖਿਰ ਚੰਨ ਉਸ ਨੂੰ ਦਿਲੋਂ ਜਾਣਦਾ ਸੀ । ਉਸ ਦੇ ਚਿਹਰੇ ਤੋਂ ਹੀ ਉਹ ਉਸ ਦੀ ਬੇਚੈਨੀ ਤੇ ਤਕਲੀਫ ਨੂੰ ਸਮਝਣ ਦੇ ਸਮਰੱਥ ਸੀ। ਉਸ ਨੇ ਚੰਨੀ ਦਾ ਮੱਥਾ ਚੁੰਮਦਿਆਂ ਆਖਿਆ-," ਜੇਕਰ ਮੈਨੂੰ ਨਹੀਂ ਦੱਸਣਾ ਤਾਂ ਠੀਕ ਹੈ । ਪਰ ਮੇਰੇ ਦਿਲ ਤੋਂ ਕਿਵੇਂ ਛੁਪਾਏਗੀ। ਇਸ ਤਰ੍ਹਾਂ ਮੈਂ ਵੀ ਬੇਚੈਨ ਜਿਹਾ ਹੀ ਰਹੂ ।ਇਹ ਗੱਲ ਸੁਣ ਕੇ ਚੰਨੀ ਦਾ ਰੋਣ ਨਿਕਲ ਗਿਆ ਤੇ ਭਰੀਆਂ ਅੱਖਾਂ ਨਾਲ ਆਖਣ ਲੱਗੀ-" ਚੰਨ ਤੁਸੀਂ ਮੈਨੂੰ ਹੀ ਕਿਉਂ ਆਪਣੀ ਜੀਵਨ ਸਾਥੀ ਚੁਣਿਆ?  ਮੈਂ ਤੇਰੇ ਲਾਇਕ ਨਹੀਂ।  ਨਾ ਤਾਂ ਮੈਂ ਅਮੀਰ ਘਰਾਣੇ ਦੀ ਹਾਂ ਤੇ ਨਾ ਹੀ ਸੋਹਣਾ ਰੂਪ ਰੰਗ । ਤੈਨੂੰ ਹੁਣ ਸਭ ਨੇ ਤਾਹਨੇ -ਮਿਹਣੇ ਸੁਣਨੇ ਪੈਣਗੇ ਤੇ ਉਨ੍ਹਾਂ ਸਭ ਦੀ ਵਜ੍ਹਾ ਹੋਵਾਗੀ ਮੈਂ।"

ਇਹ ਗੱਲ ਸੁਣ ਕੇ ਚੰਨ ਨੇ ਉਸ ਨੂੰ ਆਪਣੀਆਂ ਬਾਹਾਂ ਚ ਲੈ ਲਿਆ ਤੇ ਆਖਣ ਲੱਗਾ-" ਗੱਲ ਸੁਣ ਚੰਨ ਦੀ ਏ ਚੰਨੀਏ  ! ਤੂੰ ਮੇਰੀ  ਜ਼ਿੰਦਗੀ ਦਾ ਚਾਨਣ ਹੈ । ਮੈਂ ਤੇਰੀ ਸੂਰਤ ਨੂੰ ਨਹੀਂ ਸੀਰਤ  ਨੂੰ ਪਿਆਰ ਕੀਤਾ ਹੈ । ਸ਼ਕਲਾਂ ਦਾ ਕੀ ਏ ਅੱਜ ਸੋਹਣੀ ਕੱਲ੍ਹ ਭੱਦੀ ਹੋ ਸਕਦੀ ।


ਪਰ ਜੋ ਤੇਰੀ ਸੀਰਤ ਅਤੇ ਆਤਮਾ ਵਿੱਚ ਮੇਰੇ ਲਈ ਪਿਆਰ ਹੈ। ਮੈਨੂੰ ਤਾਂ ਬੱਸ ਇਹ ਹੀ ਬਹੁਤ ਹੈ ਆਪਣੀ ਸਾਰੀ ਜਿੰਦਗੀ ਬਤੀਤ ਕਰਨ ਲਈ । ਆ ਦੇਖ ਸ਼ੀਸ਼ੇ ਵੱਲ। ਲਗਦੀ ਏ ਨਾ ਕਿਸੇ ਅੰਬਰਾਂ ਤੋਂ ਉਤਰੀ ਪਰੀ । ਚੰਨ ਨੇ ਉਸ ਦੇ ਮੱਥੇ ਨੂੰ ਪਿਆਰ ਨਾਲ ਸਹਲਾਉਦਿਆਂ ਆਖਿਆ। ਸੱਚੀਂ ਇਸ ਪਿਆਰ ਨਾਲ ਚੰਨੀ ਆਪਣੀ ਸੱਸ ਦੇ ਸਾਰੇ ਕੜਵੇ ਬੋਲ ਭੁੱਲ ਗਈ ਤੇ ਉਸ ਨੂੰ ਸ਼ੀਸ਼ੇ ਵਿੱਚ ਆਪਣਾ ਆਪ ਬਹੁਤ ਸੋਹਣਾ ਲੱਗਣ ਲੱਗਾ। ਪਰ ਤੇਰੇ  ਦਿੱਲ' ਚ ਇਹ ਖਿਆਲ ਆਇਆ ਵੀ ਕਿਵੇਂ? ਮੈਂ ਤਾਂ ਬਹੁਤ ਨਾਰਾਜ਼ ਤੇਰੇ ਤੋਂ।"- ਚੰਨ ਨੇ ਥੋੜ੍ਹਾ ਪਿਆਰ 'ਚ ਗੁੱਸੇ ਨਾਲ ਆਖਿਆ । ਪਰ ਚੰਨੀ ਸਮਝਦਾਰੀ ਦਿਖਾਉਂਦੇ ਹੋਏ ਪਿਆਰ ਨਾਲ ਬੋਲੀ,"  ਜੀ ! ਐਵੇਂ ਹੀ ਮਨ 'ਚ ਖਿਆਲ ਆ ਗਇਆ ਤੇ ਇਸ ਤਰ੍ਹਾਂ ਉਸ ਨੇ ਆਪਣੀ ਸੱਸ ਦੀ ਗੱਲ ਨਾ ਦਸਦੇ ਹੋਏ ਉਸ ਦੀ ਵੀ ਲਾਜ ਰੱਖ ਲਈ । ਹੁਣ ਦੋਵੇਂ ਇੱਕ ਦੂਜੇ ਵੱਲ ਪਿਆਰ ਨਾਲ ਤੱਕਦੇ ਹੋਏ ਸਕੂਨ ਭਰੇ ਮਨ ਨਾਲ ਸੌਂ ਗਏ ।

ਕਿਰਨਪ੍ਰੀਤ ਕੌਰ

Have something to say? Post your comment