Poem

ਗਊ ਦੀ ਜ਼ੁਬਾਨ ਚੋਂ…। (ਗਊ ਸੈੱਸ) ਲੇਖਕ:- ਡਾ.ਸਾਧੂ ਰਾਮ ਲੰਗੇਆਣਾ

September 12, 2018 08:45 PM
General

ਮੇਰੇ ਨਾਂਅ ਤੇ ਚੰਦੇ ਇੱਕਠੇ ਕਰਨ ਵਾਲਿਓ…?
 ਬੋਝੇ ਆਪਣੇ ਭਰਨ ਵਾਲਿਓ…?
 ਸੁਫਨੇ 'ਚ ਨਦੀਆਂ ਤਰਨ ਵਾਲਿਓ…?  
ਭੇਦ ਪਾਖੰਡੀ ਕਰਨ ਵਾਲਿਓ…? 
ਗਰੀਬ-ਗੁਰਬੇ ਦੀ ਸੰਘੀ ਘੁੱਟਣ ਵਾਲਿਓ…
ਅੰਦਰੇ-ਅੰਦਰ ਲੁੱਟਣ ਵਾਲਿਓ…? 
ਕੀ ਸਾਡੇ ਭੁੱਖੇ ਢਿੱਡਾਂ ਤੇ ਤਰਸ ਕਰੋਗੇ
ਜਾਂ ਫਿਰ ਲੁੱਟ ਨੂੰ ਕਿੱਥੇ ਭਰੋਂਗੇ
   ਘੁੰਮਣ ਚਾਰ-ਚੁਫੇਰੇ ਲੋਟੂ ਟੋਲੇ 
 ਪਰ ਸਾਡੇ ਨਾ ਕੋਈ ਦਰਦ ਫਰੋਲੇ
 ਖੜੀਏ ਭੁੱਖੀਆਂ-ਪਿਆਸੀਆਂ ਰੂੜੀਆਂ ਉੱਤੇ
  ਉੱਤੋਂ ਗਿੱਟੇ ਵੱਢ-ਵੱਢ ਖਾਵਣ ਕੁੱਤੇ
   ਵਾਧੂ ਕਾਗਜ਼ ਖਾਈਏ-ਲੀਰਾਂ ਖਾਈਏ   
 ਬਲਦੇ ਭਾਂਬੜ ਭੁੱਖ ਮਿਟਾਈਏ
 ਸਰਕਾਰੀ ਖਜ਼ਾਨਿਆਂ 'ਚ ਨਾਂਅ ਸਾਡਾ ਚੱਲੇ    
  ਪਰ ਸਾਡੇ ਪੈਦਾਂ ਨਾਂ ਕੱਖ ਵੀ ਪੱਲੇ 
  ਐ..? ਗਊ ਸੈਸ ਲਗਾਣ ਵਾਲਿਓ…? 
 ਅੱਖੀਆਂ ਚੋਂ ਨੀਂਦ ਚੁਰਾਣ ਵਾਲਿਓ…?   
 ਨੰਗੇ ਪਿੰਡੇ ਸਾਡੇ ਪੈਂਦੀਆਂ ਲਾਸ਼ਾ
   ਗੁਪਤ ਚੋਰਾਂ ਦੀਆਂ ਖਿੱੜਦੀਆਂ ਵਾਸ਼ਾਂ 
 ਜਿਉਂ-ਜਿਉਂ ਨੇੜੇ ਆਵਣ ਤਰੀਕਾਂ 
  ਬਿਜਲੀ ਬਿੱਲ ਮਰਾਵਣ ਚੀਕਾਂ
 ਛੱਡ ਦਿਉ 'ਗਊ ਟੈਕਸ' ਮਾਇਆ ਕੱਠੀ ਕਰਨੀਂ  
 ਨਹੀਂ ਤਾਂ ਪੈ ਜਾਊਗੀ ਨਰਕਾਂ ਵਿੱਚ ਭਰਨੀਂ 
   ਕੀ ਸਰਕਾਰੇ ਤੈਨੂੰ ਦਿਲ ਦਰਦ ਸੁਣਾਵਾਂ
  ਦੱਸੋ ਕੀ ਖੰਭਿਆਂ ਨੂੰ ਚੱਟਾਂ ਕਿ ਖਾਵਾਂ 
  ਅਕਲ ਖਾਨਾ ਕਿਹੜੇ ਖੂਹ ਪਾਤਾ
ਉਂਝ ਕਹਿੰਦੇ ਤੁਸੀਂ ਸਾਨੂੰ ਗਊ ਮਾਤਾ 
  'ਲੰਗੇਆਣੀਆਂ ਸਾਧੂ' ਕਲਮ ਚਲਾਵੀਂ  
ਸਾਡੀ ਅਵਾਜ਼ ਹਾਕਮਾਂ ਦੇ ਕੰਨੀਂ ਪਾਵੀਂ      
                                                                              
ਲੇਖਕ:- ਡਾ.ਸਾਧੂ ਰਾਮ ਲੰਗੇਆਣਾ
  ਪਿੰਡ:- ਲੰਗੇਆਣਾ ਕਲਾਂ (ਮੋਗਾ)  

Have something to say? Post your comment