Poem

ਦਾਜ 'ਤੇ ਦਹੇਜ //ਕਰਨੈਲ ਸਿੰਘ ਲਖਣਪੁਰੀ।

September 12, 2018 08:54 PM
General

ਬਾਰਵੀਂ ਕਰਾਕੇ ਮਾਏ ਰੱਖ ਨਾ ਵਿਚਾਲੇ ਮੈਨੂੰ ਅਗਲੀ ਕਲਾਸ ਵੱਲ ਤੋਰ ਨੀ।
ਦਾਜ ਤੇ ਦਹੇਜ ਦੀ ਨਾ ਲੋੜ ਮਾਏ! ਮੇਰੀਏ ਲਾ ਦੇ ਤੂੰ ਪੜਾਈ ਉਤੇ ਜੋਰ ਨੇ।


ਕਰਕੇ ਪੜਾਈ ਰਾਜ ਭਾਗ ਤੇ ਵਿਰਾਜਮਾਨ ਵੇਖੀਆਂ ਮੈ ਹੁਕਮ ਚਲਾਉਂਦੀਆਂ।
ਜੱਜ ਦੀ ਕਚਿਹਰੀ ਵਿਚ ਕਰਨ ਵਕਾਲਤਾਂ ਨੀ ਹਰ ਥਾਂ ਨਜ਼ਰ ਮੈਨੂੰ ਆਉਂਦੀਆਂ।


ਕੱਚਿਆ ਇਰਾਦਿਆਂ ਨੇ ਸਾਨੂੰ ਕਮਜ਼ੋਰ ਕੀਤਾ ਮੈ ਨਾ ਕਿਸੇ ਗੱਲੋਂ ਕਮਜ਼ੋਰ ਨੀ।
ਦਾਜ 'ਤੇ ਦਹੇਜ ਦੀ ਨਾ ਲੋੜ ਮਾਏ !ਮੇਰੀਏ ਲਾਦੇ ਤੂੰ ਪੜਾਈ ਉਤੇ ਜੋਰ ਨੀ।


ਅੰਧਵਿਸ਼ਵਾਸ਼ ਅਗਿਆਨਤਾਂ ਨੇ ਪੈਦਾ ਕੀਤੇ, ਸਤੀ ਦੀ ਰਸਮ ਰਹੇ ਸਾੜਦੇ।
ਚਾਰ ਚੁਫੇਰੇ ਹਾਹਾਕਾਰ ਜਿਹੀ ਮਚਾਈ ਹੋਈ, ਜੰਮਣ ਤੋਂ ਪਹਿਲਾ ਕਿਉਂ ਨਹੀ ਮਾਰਦੇ।


ਚੰਦ ਨੂੰ ਗ੍ਰਹਿਣ ਰਹੀ ਬਾਲਦੀ ਚਿਰਾਗ ਮਾਏ, ਮੈਡਮ ਪੜਾਵੇ ਕੁਝ ਹੋਰ ਨੀ।
ਦਾਜ ਤੇ ਦਹੇਜ ਦੀ ਨਾ ਲੋੜ ਮਾਏ!ਮੇਰੀਏ ਲਾਦੇ ਤੂੰ ਪੜਾਈ ਉਤੇ ਜੋਰ ਨੀ।


ਕਰਕੇ ਪੜਾਈ ਹੱਥੀ ਕਲਮ ਚਲਾਉਂ ਇਨਾ ਹੱਥਾ ਨਾਲ ਲਿਖੂ ਤਕਦੀਰ ਨੀ।
ਪੈਰੀ ਨੀ ਜੁੱਤੀ ਮੈਨੂੰ ਲਿਖਿਆ ਲਿਖਾਰੀਆਂ ਨੇ, ਮੇਟਣੀ ਮੈ ਚੰਦਰੀ ਲਕੀਰ ਨੀ।


ਗਿੱਚੀ ਪਿੱਛੇ ਮੱਤ ਦਾ ਖਿਤਾਬ ਮੈਨੂੰ ਦੇਈ ਜਾਂਦੇ, ਦਿਲ ਮੇਰਾ ਦਿੰਦੇ ਨੇ ਝੰਜੋੜ ਨੀ।
ਦਾਜ ਤੇ ਦਹੇਜ ਦੀ ਨਾ ਲੋੜ ਮਾਏ!ਮੇਰੀਏ ਲਾਦੇ ਤੂੰ ਪੜਾਈ ਉਤੇ ਜ਼ੋਰ ਨੀ


ਲਖਣਪੁਰੀ ਤੱਕ ਮਾਏ ਭੇਜਦੇ ਸੁਨੇਹਾ, ਸਾਨੂੰ ਗੀਤਾਂ ਵਿਚ ਨੀਵੀਆਂ ਵਿਖਾਉਣ ਨਾ।
ਬਦਲੇ ਹਲਾਤ ਅਸੀ ਬਹੁਤ ਹੁਸ਼ਿਆਰ ਹੋਈਆਂ, ਸਾਡੇ ਰਾਹਾਂ 'ਚ ਅੜਿਕੇ ਹੁਣ ਲਾਉਣ ਨਾ।


ਬੋਤਲਾਂ ਦੇ ਉੱਤੇ ਨਾ ਇਹ ਦੇਣ ਇਸ਼ਤਿਹਾਰ ਸਾਡੇ, ਲੱਭਣ ਤਰੀਕਾ ਕੋਈ ਹੋਰ ਨੀ।
ਦਾਜ ਤੇ ਦਹੇਜ ਦੀ ਨਾ ਲੋੜ ਮਾਏ!ਮੇਰੀਏ ਲਾਦੇ ਤੂੰ ਪੜਾਈ ਉਤੇ ਜੋਰ ਨੀ।


ਕਰਨੈਲ ਸਿੰਘ ਲਖਣਪੁਰੀ।

Have something to say? Post your comment