Thursday, April 25, 2019
FOLLOW US ON

Article

ਮਜਬੂਰੀ //ਜਸਕਰਨ ਲੰਡੇ

September 12, 2018 08:59 PM
General

"ਸੁੱਖੀ ਕੀ ਹਾਲ ਐ ਤੇਰਾ?" ਬੱਸ ਵਿੱਚ ਕਰਮਜੀਤ ਨੇ ਸੁੱਖੀ ਨੂੰ ਪਹਿਚਾਣਦਿਆਂ ਕਿਹਾ।


"ਠੀਕ ਹੈ,ਤੂੰ ਸੁਣਾ, ਬੜੇ ਚਿਰ ਬਾਅਦ ਦਰਸ਼ਨ ਹੋਏ ਨੇ ਜਨਾਬ ਦੇ..ਤੇ,ਆਹ! ਵਿਆਹ ਕਦੋਂ ਕਰਵਾ ਲਿਆ? ਦੱਸਿਆ ਤੱਕ ਨਹੀਂ......ਤੇਰਾ ਉਹ....?"
ਸੁੱਖੀ ਨੇ ਕਰਮਜੀਤ ਨੂੰ ਕਈ ਸਵਾਲ ਇਕੱਠੇ ਹੀ ਕਰ ਦਿੱਤੇ।
"ਉਹ ਤਾਂ ਕੈਨੇਡਾ ਗਿਆ ਹੈ,ਇਹ ਸਭ ਐਨੀ ਜਲਦੀ ਹੋਇਆ ਕਿ ਕਿਸੇ ਨੂੰ ਦੱਸਣ ਦਾ ਟਾਈਮ ਹੀ ਨਹੀਂ ਲੱਗਾ।"  ਇਹ ਆਖ ਕਰਮਜੀਤ ਨੇ ਠੰਡਾ ਹੋਕਾ ਲਿਆ।
"ਫੇਰ ਤਾਂ ਤੂੰ ਕਨੇਡੀਅਨ ਹੋ ਗਈ।"  ਸੁੱਖੀ ਨੇ ਸ਼ਰਾਰਤੀ ਲਹਿਜੇ ਚ ਕਿਹਾ।
"ਨੀ ਕਹਾਦੀ ਕਨੇਡੀਅਨ ,ਹਲੇ ਤਾਂ ਮੈਂ ਵਿਛੋੜੇ ਦੀ ਅੱਗ ਵਿੱਚ ਬਲ ਰਹੀ ਹਾਂ, ਜਦੋਂ ਕਨੇਡਾ ਜਾਊਂ ਦੇਖੀ ਜਾਊ। ਤੂੰ ਅੱਜ ਕੱਲ ਕੀ ਕਰਦੀ ਐ? ਬੜਾ ਪਰਸ ਪੁਰਸ ਪਾ ਰੱਖਿਆ ਐ?"
"ਮੈਂ ਤਾਂ ਐਵੇਂ ਧੱਕੇ ਖਾਂਦੀ ਹਾਂ, ਪੜ੍ਹਾਉਂਦੀ ਹਾਂ ਪਬਲਿਕ ਸਕੂਲ ਵਿਚ।"
"ਕਿੰਨੀ ਤਨਖਾਹ ਮਿਲਦੀ ਹੈ?"
"2000 ਹਜ਼ਾਰ ਰੁਪਏ?"
ਸਿਰਫ ਦੋ ਹਜ਼ਾਰ ਚ ਹੀ ਪੜ੍ਹਾਉਂਦੀ ਐ ਤੂੰ? ਬੀ.ਏ.ਐਮ.ਏ" ਕਰਕੇ । ਕਰਮਜੀਤ ਨੇ ਹੈਰਾਨੀ ਨਾਲ ਪੁੱਛਿਆ।
ਮਜਬੂਰੀ ਐ ਭੈਣ ਮੇਰੀਏ ਇਹਦੇ ਨਾਲ ਕੁਝ ਬੱਚੇ ਘਰ ਵੀ ਆ ਜਾਂਦੇ ਐ ਟਿਊਸ਼ਨ ਪੜ੍ਹਨ। ਇਹ ਆਖ ਸੁੱਖੀ ਨੇ ਬਾਹਰ ਦੇਖਿਆ ਤੇ ਬੱਸ ਚ ਉਤਰਨ ਲੱਗੀ।

 


ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
    ਜਿਲ੍ਹਾ ਮੋਗਾ

Have something to say? Post your comment