26

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Article

ਬੱਚਿਆਂ ਦਾ ਮਨ ਮੋਹ ਲੈਂਦਾ ਹੈ ਭਾਈ ਹਿੰਮਤ ਸਿੰਘ ਯਾਦਗਾਰੀ ਚਿਲਡਰਨ ਪਾਰਕ ਜਗਨਨਾਥ ਪੁਰੀ //ਰਮੇਸ਼ ਬੱਗਾ ਚੋਹਲਾ

September 12, 2018 09:14 PM

 ਬੱਚਿਆਂ ਦਾ ਮਨ ਮੋਹ ਲੈਂਦਾ ਹੈ ਭਾਈ ਹਿੰਮਤ ਸਿੰਘ ਯਾਦਗਾਰੀ ਚਿਲਡਰਨ ਪਾਰਕ ਜਗਨਨਾਥ ਪੁਰੀ
 
   ੩੦ ਮਾਰਚ ੧੬੯੯ ਈ. ਨੂੰ (ਵਿਸਾਖੀ ਵਾਲੇ ਦਿਨ) ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਖ਼ਾਲਸਾ ਪੰਥ ਦੀ ਸਿਰਜਣਾ ਹਿੱਤ ਦਸਵੇਂ ਪਾਤਸ਼ਾਹ ਵੱਲੋਂ ਇੱਕ ਵਿਸ਼ਾਲ ਇਕੱਠ ਕੀਤਾ ਗਿਆ।ਇਸ ਇਕੱਠ ਦਾ ਮਨੋਰਥ ਕੌਮ ਵਿਚ ਇੱਕ ਨਵੀਂ ਰੂਹ ਫੂਕ ਕੇ ਅਣਖੀ ਅਤੇ ਪਰਉਪਕਾਰੀ ਜੀਵਨ ਦਾ ਪਾਠ ਪੜ੍ਹਾਉਣਾ ਸੀ।ਜਦੋਂ ਇਸ ਪੜ੍ਹਾਈ ਦੀ ਫ਼ੀਸ ਵਜੋਂ ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਨੰਗੀ ਤਲਵਾਰ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਇਕੱਠ ਵਿਚ ਸਨਾਟਾ ਛਾ ਗਿਆ।ਜਦੋਂ ਗੁਰੂ ਸਾਹਿਬ ਨੇ ਆਪਣੀ ਇਸ ਮੰਗ ਨੂੰ ਦੂਸਰੀ-ਤੀਸਰੀ ਵਾਰ ਦੁਹਰਾਇਆ ਤਾਂ ਜਿਹੜੇ ਪੰਜ ਪਿਆਰਿਆਂ ਨੇ ਸੀਸ ਤਲੀ 'ਤੇ ਧਰ ਗੁਰੂ ਜੀ ਦੇ ਪ੍ਰਤੀ ਆਪਣੇ ਸੱਚੇ ਤੇ ਸੁੱਚੇ ਪਿਆਰ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਵਿਚੋਂ ਇੱਕ ਪਿਆਰੇ ਦਾ ਨਾਂਅ ਭਾਈ ਹਿੰਮਤ ਰਾਇ ਸੀ। 


ਅੱਸੀ ਹਜ਼ਾਰ ਦੇ ਇਕੱਠ ਵਿੱਚੋਂ ਆਪਣੀ ਹਿੰਮਤ ਇਕੱਠੀ ਕਰਕੇ ਬਾਜਾਂ ਵਾਲੇ ਗੁਰੂ ਦੀ ਵੰਗਾਰ/ਤਲਵਾਰ 'ਤੇ ਸੀਸ ਦੀ ਭੇਟ ਚੜ੍ਹਾਉਣ ਵਾਲੇ ਭਾਈ ਹਿੰਮਤ ਰਾਇ ਦਾ ਜਨਮ ਉੜੀਸਾ ਦੇ ਪ੍ਰਸਿੱਧ ਸ਼ਹਿਰ ਜਗਨਨਾਥ ਪੁਰੀ ਵਿਖੇ ੧੮ ਜਨਵਰੀ ੧੬੬੧ ਈਸਵੀ (ਸੰਮਤ ੧੭੧੮) ਨੂੰ ਹੋਇਆ।ਆਪ ਜੀ ਦੇ ਪਿਤਾ ਦਾ ਨਾਮ ਭਾਈ ਗੁਲਜਾਰੀ ਜੀ ਅਤੇ ਮਾਤਾ ਦਾ ਨਾਮ ਧੰਨੋ ਸੀ ਪਰ ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦੁਆਰਾ ਦਿੱਤੇ ਗਏ ਇੱਕ ਹਵਾਲੇ ਅਨੁਸਾਰ ਆਪ ਜੀ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਸੰਗਤਪੁਰਾ ਦੇ ਵਸਨੀਕ ਭਾਈ ਜੋਤੀ ਰਾਮ ਝੀਊਰ ਅਤੇ ਮਾਤਾ ਰਾਮੋ ਦੇ ਘਰ ਹੋਇਆ ਵੀ ਮੰਨਿਆ ਜਾਂਦਾ ਹੈ।੧੭ ਸਾਲ ਦੀ ਉਮਰ ਵਿਚ ਉਹ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆਏ ਅਤੇ ਗੁਰੂ ਘਰ ਦੀ ਸੇਵਾ ਵਿਚ ਜੁੱਟ ਗਏ।ਜਦੋਂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੀ ਫ਼ੌਜ (ਖ਼ਾਲਸੇ) ਦੀ ਸਿਰਜਣਾ ਕੀਤੀ ਤਾਂ ਉਸ ਵਕਤ ਭਾਈ ਹਿੰਮਤ ਰਾਏ ਦੀ ਉਮਰ ੩੮ ਸਾਲ ਦੇ ਨੇੜੇ ਪਹੁੰਚ ਚੁੱਕੀ ਸੀ।ਗੁਰੂ ਸਾਹਿਬ ਦੇ ਮਿਸ਼ਨ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਖੰਡੇ-ਤੇ-ਬਾਟੇ ਦਾ ਅੰਮਿਤ ਪਾਨ ਕੀਤਾ ਅਤੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਗਏ।    ਭਾਈ ਹਿੰਮਤ ਸਿੰਘ ਭਾਵੇਂ ਉੜੀਆ (ਉੜੀਸਾ ਪ੍ਰਾਂਤ ਨਾਲ ਸੰਬੰਧਤ) ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪਰ ਉਨ੍ਹਾਂ ਦੀਆਂ ਜੜ੍ਹਾਂ ਸਿੱਖੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਸਨ।ਇਨ੍ਹਾਂ ਜੜ੍ਹਾਂ ਦੇ ਅਨੁਸਾਰ ਭਾਈ ਹਿੰਮਤ ਸਿੰਘ ਉਸ ਛੱਜੂ ਝੀਊਰ ਦੇ ਪੋਤਰੇ ਲੱਗਦੇ ਸਨ ਜਿਸ ਉਪਰ ਅੱਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਅਪਾਰ ਬਖ਼ਸ਼ਿਸ਼ ਹੋਈ ਸੀ ।   ਅੱਠਵੇਂ ਪਾਤਸ਼ਾਹ ਦੀ ਪੰਜੋਖਰੇ ਦੀ ਠਹਿਰ ਸਮੇਂ ਜਦੋਂ ਇੱਕ ਹੰਕਾਰੀ ਪੰਡਿਤ ਲਾਲ ਚੰਦ ਨੇ ਗੁਰੂ ਜੀ ਪ੍ਰਤੀ ਆਪਣੀ ਸ਼ੰਕਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਚਾਹੇ ਤਾਂ ਗੁਰੂ ਜੀ ਨੇ ਉਸ ਹੰਕਾਰੀ ਦਾ ਹੰਕਾਰ ਤੋੜਨ ਲਈ ਉਸ ਨੂੰ ਕਿਹਾ ਕਿ ਉਹ ਪਿੰਡ ਵਿੱਚੋਂ ਕਿਸੇ ਅਜਿਹੇ ਵਿਅਕਤੀ ਨੂੰ ਭਾਲ ਕੇ ਲਿਆਵੇ ਜਿਹੜਾ ਉਸ (ਪੰਡਿਤ) ਦੀ ਅਤੇ ਨਗਰ ਨਿਵਾਸੀਆਂ ਦੀ ਨਜ਼ਰ ਵਿਚ ਅਨਪੜ੍ਹ ਅਤੇ ਗੰਵਾਰ ਹੋਵੇ।ਪੰਡਿਤ ਲਾਲ ਚੰਦ ਚਲਾਕੀ ਨਾਲ ਛੱਜੂ ਨਾਮ ਦੇ ਇੱਕ ਅਨਪੜ੍ਹ ਅਤੇ ਗੂੰਗੇ ਵਿਅਕਤੀ ਨੂੰ ਲੈ ਆਇਆ।        ਗੁਰੂ ਸਾਹਿਬ ਨੇ ਛੱਜੂ ਝੀਊਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਚਨ ਕੀਤਾ ਕਿ "ਛੱਜੂ! ਗੁਰੂ ਨਾਨਕ ਦੀ ਕਿਰਪਾ ਨਾਲ ਤੁੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ।ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਤਸੱਲੀ ਕਰ ਦੇ।"             ਇਹ ਬਚਨ ਕਹਿ ਕੇ ਗੁਰੂ ਜੀ ਨੇ ਆਪਣੀ ਸੋਟੀ ਛੱਜੂ ਦੇ ਸਿਰ 'ਤੇ ਰੱਖ ਦਿੱਤੀ ਅਤੇ ਉਹ ਇੱਕ ਚੰਗੇ ਗਿਆਨੀ ਵਾਂਗ ਗੀਤਾ ਦੇ ਸਲੋਕਾਂ ਦੇ ਅਰਥ ਕਰੀ ਗਿਆ।ਇਸ ਕੌਤਕ ਨਾਲ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।          ਪੰਡਿਤ ਦੀ ਨਿਸ਼ਾ ਕਰਾ ਕਿ ਜਦੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਅਗਲੇਰੇ ਪੰਧ ਲਈ ਰਵਾਨਗੀ ਫੜਨ ਲੱਗੇ ਤਾਂ ਛੱਜੂ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ 'ਸੱਚੇ ਪਾਤਸ਼ਾਹ! ਹੁਣ ਮੇਰੇ ਲਈ ਕੀ ਹੁਕਮ ਹੈ?'                     ਜਵਾਬ ਵਿਚ ਗੁਰੂ ਜੀ ਨੇ ਕਿਹਾ ਕਿ,'ਤੁਸੀਂ ਹੁਣ ਜਗਨਨਾਥ ਪੁਰੀ ਵਿਚ ਪਹੁੰਚੋ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਸਿੱਖ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੋ।'

 ਸਤਿ ਬਚਨ ਕਹਿ ਕੇ ਭਾਈ ਛੱਜੂ ਜੀ ਜਗਨਨਾਥ ਪੁਰੀ (ਉੜੀਸਾ) ਆ ਗਏ ਅਤੇ ਇਥੇ ਆ ਕੇ ਉਨ੍ਹਾਂ ਨੇ  ਆਪਣਾ ਘਰ ਵੀ ਵਸਾ ਲਿਆ।ਘਰ ਵੱਸ ਜਾਣ ਤੋਂ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਗੁਲਜਾਰੀ ਪੈਦਾ ਹੋਇਆ।ਗੁਲਜਾਰੀ ਜਦੋਂ ਵੱਡਾ ਹੋਇਆ ਤਾਂ ਉਸ ਦਾ ਵਿਆਹ ਇੱਕ ਉੜੀਆ ਔਰਤ ਬੀਬੀ ਧੰਨੋ ਨਾਲ ਕਰ ਦਿੱਤਾ ਗਿਆ।ਇਹ ਗੁਲਜਾਰੀ ਅਤੇ ਮਾਤਾ ਧੰਨੋ ਹੀ ਭਾਈ ਹਿੰਮਤ ਸਿੰਘ ਦੇ ਮਾਤਾ-ਪਿਤਾ ਸਨ ਜਿਨ੍ਹਾਂ ਨੇ ਬਚਪਨ ਵਿਚ ਹੀ ਉਸ ਨੂੰ ਗੁਰਸਿੱਖੀ ਦੀ ਗੁੜ੍ਹਤੀ ਦੇ ਦਿੱਤੀ ਸੀ।ਇਸ ਗੁੜ੍ਹਤੀ ਦੇ ਕਾਰਨ ਹੀ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਸ੍ਰੀ ਆਨੰਦਪੁਰ ਸਾਹਿਬ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਤਿਆਰ ਕੀਤੇ ਖ਼ਾਲਸਾ ਪੰਥ ਵਿਚ ਸ਼ਾਮਿਲ ਹੋ ਕੇ ਗੁਰੂ ਦੇ ਪਿਆਰੇ ਬਣ ਗਏ।ਸਿਰ ਦੇ ਕੇ ਹਾਸਲ ਕੀਤੇ ਗੁਰੂ ਦੇ ਪਿਆਰ ਨੂੰ ਭਾਈ ਹਿੰਮਤ ਸਿੰਘ ਨੇ ਆਪਣੇ ਆਖ਼ਰੀ ਦਮ ਤੱਕ ਨਿਭਾਇਆ ਅਤੇ ਸੰਮਤ ੧੭੬੧ ਵਿਚ ਪੋਹ ਦੇ ਮਹੀਨੇ ਦੀ ਇੱਕ ਠਰੀ ਰਾਤ ਨੂੰ ਚਮਕੌਰ ਸਾਹਿਬ ਦੀ ਲੜਾਈ ਵਿਚ ਜੂਝਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ।            ਭਾਈ ਸਾਹਿਬ ਦੀ ਪਵਿੱਤਰ ਸ਼ਹਾਦਤ ਨੂੰ ਸਦੀਵੀਂ ਬਣਾਉਣ ਹਿੱਤ ਉੜੀਸਾ ਦੀ ਰਾਜਧਾਨੀ ਭੂਵਨੇਸ਼ਵਰ ਤੋਂ ਲੱਗਭਗ ੬੫ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਬਲੀਆ ਪਾਂਡਾ (ਜਗਨਨਾਥ ਪੁਰੀ) ਵਿਖੇ ਇੱਕ ਹਰਿਆ-ਭਰਿਆ ਭਾਈ ਹਿੰਮਤ ਸਿੰਘ ਯਾਦਗਾਰੀ ਚਿਲਡਰਨ ਪਾਰਕ ਬਣਾਇਆ ਗਿਆ ਹੈ ਜਿਸ ਦੀ ਹਰਿਆਵਲ ਮਨਮੋਹਕ ਹੋਣ ਦੇ ਨਾਲ ਸਿਹਤਵਰਧਕ ਵੀ ਹੈ।        

 

ਰਮੇਸ਼ ਬੱਗਾ ਚੋਹਲਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech