Wednesday, March 27, 2019
FOLLOW US ON

Article

ਸੌਂਹ // ਜਸਵੰਤ ਸਿੰਘ ਲਖਣਪੁਰੀ

September 12, 2018 09:15 PM
General


ਨੀਟਾ ਅਮਲੀ ਪਿੰਡ ਵਿਚ ਚੋਰੀ ਕਰਨ ਵਿਚ ਪੂਰਾ ਮਸ਼ਹੂਰ ਸੀ। ਇਸ ਕੰਮ 'ਚ ਹੁੰਦੇ ਹੋਏ ਵੀ ਉਹ ਅਪਣੇਂ ਆਪ ਨੂੰ ਬੇਦੋਸ਼ਾ ਸਾਬਤ ਕਰ ਹੀ ਦਿੰਦਾ ਸੀ। ਬੇਦੋਸ਼ਾ ਸਾਬਤ ਉਹ ਪਿੰਡ ਦੇ ਡੇਰੇ ਵਾਲੇ ਬਾਬੇ ਦੀ ਸੌਂਹ ਖਾਕੇ ਹੋ ਜਾਂਦਾ ਸੀ।ਜਦੋਂ ਕੋਈ ਵੀ ਇਲਜ਼ਾਮ ਲਗਦਾ,ਡੇਰੇ ਵੱਲ ਮੂੰਹ ਕਰਕੇ ਸੌਂਹ ਖਾਹ ਲੈਦਾ ਸੀ।ਕਰਨੀ ਵਾਲੇ ਬਾਬੇ ਤੋਂ ਡਰਦੇ ਪਿੰਡ ਵਾਲੇ ਛੱਡ ਦਿੰਦੇ ਸੀ,ਕਿ ਸੌਂਹ ਖਾਦੀ ਏ ਝੂਠੀ ਹੋਈ ਬਾਬਾ ਆਪੇ ਪੁੱਠਾ ਲੰਮਕਾਊ ।
        ਉੰਝ ਨੀਟਾ ਮੇਰਾ ਚੰਗਾ ਦੋਸਤ ਵੀ ਸੀ 'ਤੇ ਮੈਨੂੰ ਦਿਲ ਦੀ ਗੱਲ ਵੀ ਦਸ ਦਿੰਦਾ ਸੀ।
        ਇਕ ਦਿਨ ਨੀਟੇ ਤੋਂ ਮੈਂ ਸੌਂਹ ਵਾਲੀ ਗੱਲ ਪੁੱਛੀ "ਨੀਟੇ,"ਤੂੰ ਚੋਰੀ ਚੁਗਲੀ ਕਰਦਾ ਏ ਮੈਨੂੰ ਪਤੈ,ਪਰ ਤੂੰ ਬਾਬੇ ਦੀ ਸੌੰਹ ਕਿਓਂ ਖਾਦਾਂ ਏ"?
            ਉਹ ਉੱਚੀ ਉੱਚੀ ਹੱਸਣ ਲੱਗਾ ਪਿਆ'ਤੇ ਕਹਿਣ ਲੱਗਾ "ਯਾਰ ਮੈਂ ਹਰ ਪੰਦਰਾ ਦਿਨ ਬਾਅਦ ਬਾਬੇ ਨੂੰ ਸੁਵੱਖਤੇ ਉਠ ਅਰਦਾਸ ਕਰਦਾ ਹਾਂ !' ਹੇ ਬਾਬਾ ਜੀ ਤੁਹਾਡੀ ਸੌਂਹ ਆਹ ਪੰਦਰੀ ਵਿਚ ਮੈਂ ਤੁਹਾਡੀਆਂ ਪੰਜ ਝੂਠੀਆਂ ਸੌਂਹਾਂ ਖਾਂਵਾਂਗਾ ਹੁਣ ਮੈਂ ਤਾਂ ਬਾਬੇ ਨੂੰ ਪਾਈ ਸੌਂਹ 'ਤੇ ਖੜਨਾ ਹੈ ਪਿੰਡ ਮੂਹਰੇ ਖਾਦੀ ਸੌਂਹ ਦਾ ਮੈਨੂੰ ਕੀ ਫ਼ਰਕ?"ਨੀਟੇ ਦੀ ਇਹ ਗੱਲ ਸੁਣ ਕੇ ਮੈਂ ਨਿਰ ਉਤਰ ਹੋਗਿਆ।
           

Have something to say? Post your comment

More Article News

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ ਭੁੱਖ ਕਰਕੇ ਰੋਲ ਦਿੱਤਾ // ਉਜਾਗਰ ਸਿੰਘ ਲੋਕਾਂ ਦੀ ਸੋਚ ਅਤੇ ਸਮਝ ਦਾ ਨਤੀਜਾ ਸਰਕਾਰ//ਪ੍ਰਭਜੋਤ ਕੌਰ ਢਿੱਲੋਂ ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ//ਸੁਰਜੀਤ ਸਿੰਘ ਭੁੱਲਰ- ਪੁਸਤਕ ਚਰਚਾ-ਨਵੀਂ ਮੰਜਿਲ ਵੱਲ ਸੇਧਿਤ ਹਨ ਨਾਰੀ ਵਿਸ਼ੇਸ਼ ਪੁਸਤਕ “ਸੰਦਲੀ ਪੈੜਾਂ” -ਜਸਵਿੰਦਰ ਸਿੰਘ ‘ਰੁਪਾਲ’ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ 'ਤਾਸ਼ ਦੀ ਬਾਜੀ' //ਲੇਖਕ:-ਡਾ.ਸਾਧੂ ਰਾਮ ਲੰਗੇਆਣਾ ਖੱਤ(ਵੋਟਾਂ ਅਤੇ ਵੋਟਰ) ਧੀਆਂ ਲਈ ਪਿਆਰ ਤੇ ਸਤਿਕਾਰ //ਪ੍ਰਿੰਸ ਅਰੋੜਾ ਨਿਊਰੋ-ਮਸਕੁਲਰ ਡਿਸਆਰਡਰ - ਮਿਆਸਥੀਨਿਆ ਗਰੇਵਿਸ ਰੋਗ ਕਿਲ੍ਹਾ ਰਾਏਪੁਰ ਖੇਡਾਂ ਨੂੰ ਐਤਕੀਂ ਫੇਰ ਕਿਹੜੀ ਭੈੜੀ ਨਜ਼ਰ ਲੱਗ ਗਈ ? ਪੰਜਾਬੀ ਫਿਲਮ "ਬੰਦ ਬੂਹੇ" ਰਿਲੀਜ਼ ਕੀਤੀ ਗਈ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
-
-
-