Poem

ਚੰਗੇ ਸਮੇਂ ਵਿੱਚ ਜੈ ਜੈ ਕਾਰ ਹੁੰਦੀ//ਪ੍ਰਿੰਸ ਅਰੋੜਾ

September 13, 2018 09:04 PM
General

ਚੰਗੇ ਸਮੇਂ ਵਿੱਚ ਜੈ ਜੈ ਕਾਰ ਹੁੰਦੀ
ਮਾੜੇ ਸਮੇਂ ਵਿੱਚ ਮਿਲੇ ਨਾ ਸਤਿਕਾਰ ਦੋਸਤੋਂ।

ਮਖੌਟੇ ਲੋਕੀਂ ਚਿਹਰੇ ਉੱਤੇ ਲਗਾਈ ਫਿਰਦੇ,

ਪਹਿਚਾਨਣਾ ਮੁਸ਼ਕਿਲ ਕੌਣ ਦੁਸ਼ਮਣ
ਅਤੇ ਕੌਣ ਯਾਰ ਦੋਸਤੋਂ।

ਗਲ ਲੱਗ ਕਈ ਪਿੱਠ ਵਿੱਚ ਛੁਰੀ ਮਾਰਦੇ,
ਕਿਸ ਤੇ ਕਰੀਏ ਹੁਣ ਇਤਬਾਰ ਦੋਸਤੋਂ।

ਸੱਚ ਨੂੰ ਫਾਂਸੀ ਸਰੇਆਮ ਹੁੰਦੀ,
ਝੂਠ ਦੀ ਬੇੜੀ ਲੱਗਦੀ ਪਾਰ ਦੋਸਤੋਂ।

ਪ੍ਰਿੰਸ ਅਰੋੜਾ, ਮਲੌਦ

Have something to say? Post your comment