26

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

ਪਿਆਰੀ ਧਰਤੀ ਮਾਂ //ਪ੍ਰਗਟ ਸਿੰਘ ਮਹਿਤਾ

September 13, 2018 09:09 PM
ਪ੍ਰਗਟ ਸਿੰਘ ਮਹਿਤਾ

ਧਰਤੀ ਮੈਂ ਤਾਂ ਗੋਲ ਮਟੋਲ,
 ਦੱਸਦੀ ਹਾਂ ਅੱਜ ਸਾਰਾ ਖੋਲ।


ਜੀਵਨ ਦਾਤਾ ਮੈਂ ਹਾਂਸਭ ਦੀ,
ਰੱਖਾਂ ਅੰਨ ਸੰਭਾਲ,
 ਪ੍ਰਾਣ ਆਧਾਰ ਪਾਣੀ ਦੀ ਮੈਂ ਤਾਂ,
 ਕਰਦੀ ਨਿੱਤ ਸੰਭਾਲ।
ਮਿੱਟੀਆਂ ਵਿੱਚੋਂ ਕਾਲੀ ਮਿੱਟੀ,
 ਬੜੀ ਮਹੱਤਤਾ ਰੱਖੇ,
 ਜੋ ਵੀ ਭਾਂਡਾ ਬਣ ਜੇ ਇਸ ਤੋਂ,
ਪਾਣੀ ਠੰਡਾ ਰੱਖੇ ।
ਮਿੱਟੀਆਂ ਦਾ ਭੰਡਾਰ ਹੈ ਧਰਤੀ,
ਲੇਪ ਜੋ ਸਦਾ ਕਰਦੇ,
 ਇਸ ਉਪਚਾਰ ਦਾ ਬੜਾ ਮਹੱਤਵ,
ਬਿਨਾਂ ਦਵਾਈ ਸਰਜੇ।
 ਵਨਸਪਤੀ ਦਾ ਬਣਾ ਆਧਾਰ,
ਹਰ ਪ੍ਰਾਣੀ ਨੂੰ ਕਰਾਂ ਪਿਆਰ ।
ਤੱਤ ਭਰਪੂਰ ਖਜ਼ਾਨਾ ਵੰਡਾਂ ,
ਹਰ ਰੁੱਖ ਮੇਰਾ ਬਣੇ ਸ਼ਿੰਗਾਰ।
 ਹਰ ਇੱਕ ਦਾ ਸਤਿਕਾਰ ਹੈ ਧਰਤੀ,
ਸਭ ਦੀ ਪਾਲਣਹਾਰ ਹੈ ਧਰਤੀ ।
ਹਰ ਇੱਕ ਦਾ ਨਿਵਾਸ ਹੈ ਧਰਤੀ ,
ਇਸ ਲਈ ਬੜੀ ਹੀ ਖਾਸ ਹੈ ਧਰਤੀ ।
ਆਓ ਸਾਰੇ ਰੁੱਖ ਲਗਾਈਏ ,
ਇਸ ਧਰਤੀ ਦੀ ਕਦਰ ਵਧਾਈਏ ।
ਧਰਤੀ ਦਾ ਪਾਣੀ ਨਾ ਮੁੱਕਣ ਦੇਈਏ ,
ਰੁੱਖਾਂ ਨੂੰ ਨਾ ਸੁੱਕਣ ਦੇਈਏ।
‘ ਪ੍ਰਗਟ ‘ ਜੋ ਜੰਮਿਆ ਪਲਿਆ ਵੱਡਾ ਹੋਇਆ ,
ਇਸ ਧਰਤੀ ਦੇ ਵਿੱਚ ਸਮੋਇਆ।
 ਸਭ ਦੀ ਸਾਂਝੀ ਧਰਤੀ ਮਾਂ,
 ਠੰਢੀ ਮਿੱਠੀ ਇਸ ਦੀ ਛਾਂ।
 
ਪ੍ਰਗਟ ਸਿੰਘ ਮਹਿਤਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech