News

ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ

September 13, 2018 09:19 PM
General

ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ


 ਸਿਮਲਾ , ਮਨਾਲੀ ਤੇ ਬਟਾਲਾ ਬੱਚਿਆਂ ਨੇ ਲਿਆ ਖੇਡਾ ਵਿਚ ਹਿੱਸਾ 


 ਬਟਾਲਾ ੧੩ ਸਤੰਬਰ (ਨਰਿੰਦਰ ਬਰਨਾਂਲ) ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਐਸੋਸੀਏਸ਼ਨ ਬਟਾਲਾ ਵਿਖੇ ਡਾਇਓਸਿਸ ਅੰਮ੍ਰਿਤਸਰ (ਸੀਐੱਨਆਈ) ਵੱਲੋਂ ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ। ਤੀਸਰੇ ਦਿਨ ਦੇ ਮੁੱਖ ਮਹਿਮਾਨਾਂ ਵਿਚ ਪੀਕੇ ਸਾਮੰਤਾਰਾਏ, ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲਿਲੀ ਸਾਮੰਤਾਰਾਏ (ਐਡਮੀਸਟੇਟ ਡੀਓਏ), ਰਛਪਾਲ ਸਿੰਘ ਅਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਸ਼ਾਮਲ ਹੋਏ। ਮੁੱਖ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਉਨਾਂ ਦੀ ਸਖ਼ਤ ਮਿਹਨਤ, ਲਗਨ, ਕਾਬਲੀਅਤ ਦੀ ਵਡਿਆਈ ਕੀਤੀ ਗਈ। ਤੀਸਰੇ ਦਿਨ ਦੀਆਂ ਫਾਈਨਲ ਖੇਡਾਂ 'ਚ ਵਾਲੀਬਾਲ, ਫੁੱਟਬਾਲ, ਬੈਡਮਿੰਟਨ, ਬਾਸਕਿਟਬਾਲ ਆਦਿ ਸਨ। ਵਾਲੀਬਾਲ ਖੇਡ ਵਿਚ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਪਹਿਲੇ, ਬੇਰਿੰਗ ਸਕੂਲ ਦੂਸਰੇ ਅਤੇ ਆਕਲੈਂਡ ਹਾਊਸ ਸ਼ਿਮਲਾ ਤੀਸਰੇ ਸਥਾਨ 'ਤੇ ਰਹੇ। ਇਸੇ ਤਰਾਂ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੂਸਰੇ ਅਤੇ ਬਿਸ਼ਪ ਕੋਟਨ ਸਕੂਲ ਸ਼ਿਮਲਾ ਤੀਸਰੇ ਸਥਾਨ 'ਤੇ ਰਹੇ। ਬੈਡਮਿੰਟਨ ਵਿਚ ਬੇਰਿੰਗ ਸਕੂਲ ਬਟਾਲਾ ਪਹਿਲੇ, ਬਿਸ਼ਪ ਕੋਟਨ ਸਕੂਲ ਸ਼ਿਮਲਾ ਦੂਸਰੇ ਅਤੇ ਆਕਲੈਂਡ ਹਾਉੂਸ ਸ਼ਿਮਲਾ ਤੀਸਰੇ ਸਥਾਨ 'ਤੇ ਰਹੇ। ਬਾਸਕਿਟਬਾਲ ਵਿਚ ਬੇਰਿੰਗ ਸਕੂਲ ਬਟਾਲਾ ਪਹਿਲੇ, ਸਟਾਰ ਸਕੂਲ ਮਨਾਲੀ ਦੂਸਰੇ ਅਤੇ ਆਕਲੈਂਡ ਹਾਊਸ ਸ਼ਿਮਲਾ ਤੀਸਰੇ ਸਥਾਨ 'ਤੇ ਰਹੇ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਮਨ ਮੋਹ ਲੈਣ ਵਾਲਾ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਡੈਰਿਕ ਏਂਗਲਸ, ਡਾ. ਐਡਵਰਡ ਮਸੀਹ, ਡਾ. ਰਾਜਨ ਚੌਧਰੀ, ਪਰਵੇਜ਼, ਡਾ. ਐੱਸਐੱਸ ਨਿੱਜਰ ਆਦਿ ਹਾਜ਼ਰ ਸਨ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-