19

November 2018
ਮੁੱਖ ਮੰਤਰੀ ਵੱਲੋਂ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਦੀ ਜਾਂਚ ਲਈ ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਚ ਸ਼ਾਮਿਲ ਕਰਨ ਦੀ ਮੰਗ ਫਿਰ ਉਭਰੀ ਮੁਹੱਬਤ, ਹਾਸੇ ਅਤੇ ਵਿਰਾਸਤੀ ਮਨੋਰੰਜਨ ਲੈ ਕੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ 'ਲਾਟੂ' ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਪੰਥਕ ਧਿਰਾਂ ਦੀ ਭਵਿਖੀ ਰਣਨੀਤੀ ਕੀ ਹੋਵੇਗੀਗੁਰਦੁਆਰਾ ਮਨਹਾਈਮ ਅਤੇ ਓਫਨਵਾਖ ਵਿਖੇ ਸ. ਜਸਪਾਲ ਸਿੰਘ ਹੇਰਾਂ ਤੇ ਜਗਰੂਪ ਸਿੰਘ ਜਰਖੜ ਦਾ ਸੰਗਤਾਂ ਨੇ ਕੀਤਾ ਵਿਸ਼ੇਸ਼ ਸਨਮਾਨਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਨਵੰਬਰ ਨੂੰ ਬਰੱਸਲਜ਼ ਵਿਖੇ ਮਨਾਇਆ ਜਾਵੇਗਾਗੁਹਜ ਰਤਨ // ਗਿਆਨੀ ਗੁਰਮੁੱਖ ਸਿੰਘ ਖਾਲਸਾ ਕਵਿਤਾ '' ਪੁੱਤਾਂ ਬਾਝੋਂ ''//ਹਾਕਮ ਸਿੰਘ ਮੀਤ ਬੌਂਦਲੀ CAPTAIN AMARINDER SINGH DEPLORES ATTEMPTS TO POLITICISE ARMED FORCES
Punjabi

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ

September 13, 2018 09:25 PM

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
ਆਗੂਆਂ ਵਲੋਂ ਕੀਤਾ ਗਿਆ ਸੰਘਰਸ਼ ਦਾ ਐਲਾਨ


ਸ਼ਾਹਕੋਟ/ਮਲਸੀਆਂ, 13 ਸਤੰਬਰ (ਏ.ਐੱਸ. ਸਚਦੇਵਾ) ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ ਰਜੀਆ ਸੁਲਾਤਾਨ ਨਾਲ ਸਿਵਲ ਸਕੱਤੇਰਤ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਮੰਤਰੀ ਵਲੋਂ ਵਿਭਾਗ ਦੀ ਸਕੱਤਰ ਦੇ ਮੁਲਾਜਮ ਵਿਰੋਧੀ ਰਵੱਈਏ ਕਾਰਨ ਬੇਸਿੱਟਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰਾਂ ਮੱਖਣ ਸਿੰਘ ਵਹਿਦਪੁਰੀ, ਸੱਤਪਾਲ ਭੈਣੀ, ਵਰਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਸੈਣੀ, ਗੁਰਪ੍ਰੀਤ ਸਿੰਘ ਬਾਲੇਵਾਲ ਨੇ ਦੱਸਿਆ ਕਿ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਨੂੰ ਵੱਧ ਅਹਿਮਤ ਦੇਣ ਦੇ ਬਹਾਨੇ ਹੇਠ ਸਕੀਮਾਂ ਦਾ ਪੰਚਾਇਤੀਕਰਨ ਅਤੇ ਨਿੱਜੀਕਰਨ ਸਬੰਧੀ ਵਿਭਾਗ ਦੀ ਸਕੱਤਰ ਵਲੋਂ ਕੈਬਨਿਟ ਮੰਤਰੀ ਨੂੰ ਗੁੰਮਰਾਹ ਕਰਕੇ ਪੰਚਾਇਤੀਕਰਨ (ਨਿੱਜੀਕਰਨ) ਜਾਰੀ ਰੱਖਣ ਦਾ ਮੰਦਭਾਗਾ ਫੈਸਲਾ ਕੀਤਾ ਹੈ। ਮੁਲਾਜਮਾਂ ਦੇ ਵਿਰੋਧ ਦੇ ਬਾਵਜੂਦ ਅਤੇ ਆਗੂਆਂ ਵਲੋਂ ਪੰਚਾਇਤਾਂ ਅਧੀਨ ਦਿੱਤੀਆਂ ਸਕੀਮਾਂ ਬੰਦ ਹੋਣ ਅਤੇ ਲੋਕਾਂ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਖਤਮ ਕਰਨ ਲਈ ਦਿੱਤੇ ਤੱਥਾਂ ਨੂੰ ਅਣਗੌਲਿਆ ਕਰਦਿਆ ਕਿਹਾ ਕਿ ਇਹ ਸੰਸਾਰ ਬੈਂਕ ਦੀ ਨੀਤੀ ਹੈ। ਵਿਭਾਗ ਵਿੱਚ ਇਨਲਿਸਮੈਂਟ, ਕੰਪਨੀਆ, ਸੁਸਾਇਟੀਆਂ ਅਤੇ ਵੱਖ-ਵੱਖ ਠੇਕੇਦਾਰਾਂ ਰਾਹੀ ਲੰਮੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਦਾ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਅਤੇ ਰੈਗੂਲਰ ਕਾਮਿਆ ਦੀਆਂ ਜੇ.ਈ. ਟੈਸਟ ਪਾਸ ਪ੍ਰਮੋਸ਼ਨ ਕਰਨਾ, ਕੰਨਵੈਨਸ ਲੋਨ ਤੇ ਮੁਕਰਨ, ਚੌਥੇ ਦਰਜੇ ਦੇ ਮੁਲਾਜਮਾਂ ਨੂੰ ਪ੍ਰਮੋਸ਼ਨਾਂ ਦੇਣਾ, ਸਰਵਿਸ ਰੂਲ ਬਣਾਉਣ, ਗਜਟ ਨੋਟੀਫਿਕੇਸ਼ਨ ਜਾਰੀ ਨਾ ਕਰਨਾ ਆਦਿ ਮੰਗਾਂ ਨਾ ਪੱਖੀ ਰਵੱਈਆਂ ਰਿਹਾ। ਜਿਸਦੇ ਰੋਸ ਵਜੋਂ ਤਾਲਮੇਲ ਸੰਘਰਸ਼ ਕਮੇਟੀ ਵਲੋਂ ਮੀਟਿੰਗ ਵਿੱਚ ਮੰਗਾਂ ਸਬੰਧੀ ਹੱਲ ਨਾ ਹੋਣ ’ਤੇ ਵਾਕ ਆਊਟ ਕੀਤਾ ਗਿਆ ਅਤੇ 24 ਸਤੰਬਰ ਤੋਂ 28 ਸਤੰਬਰ ਤੱਕ ਸਬ ਡਵੀਜਨ ਤੇ ਡਵੀਜਨ ਪੱਧਰੀ ਕੈਬਨਿਟ ਮੰਤਰੀ ਅਤੇ ਜਲ ਸਪਲਾਈ ਵਿਭਾਗ ਦੇ ਸੈਕਟਰੀ ਦੇ ਅਰਥੀ ਫੂਕ ਮੁਜਾਹਰੇ ਕਰਨ ਦਾ ਐਲਾਨ ਕੀਤਾ ਗਿਆ ਤੇ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕੋ ਕਨਵੀਨਰ ਮਨਜੀਤ ਸਿੰਘ ਸੈਣੀ, ਹਰਜੀਤ ਸਿੰਘ ਬਾਲੀਆ, ਮਨਜੀਤ ਸਿੰਘ ਸੰਗਤਪੁਰ, ਕੁਲਦੀਪ ਸਿੰਘ ਬੁੱਢੇਵਾਲ, ਦਰਸ਼ਨ ਸਿੰਘ ਬੇਲੂਮਾਜਰਾ, ਹਰਪ੍ਰੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ ਗੁਰਦਾਸਪੁਰ, ਸੋਰਵ ਕਿੰਗਰ, ਮਹਿਮਾ ਸਿੰਘ ਧਨੌਲਾ, ਬਲਰਾਜ ਮੋੜ, ਮਲਾਗਰ ਸਿੰਘ ਖਮਾਣੋ, ਪ੍ਰਤਾਪ ਸਿੰਘ ਆਦਿ ਹਾਜਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech