Thursday, April 25, 2019
FOLLOW US ON

News

ਸੰਤੂਲਿਤ ਪੋਸ਼ਟਿਕ ਆਹਾਰ ਸਿਹਤ ਦਾ ਆਧਾਰ’ ਡਾ ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ

September 13, 2018 09:34 PM
General

ਸੰਤੂਲਿਤ ਪੋਸ਼ਟਿਕ ਆਹਾਰ ਸਿਹਤ ਦਾ ਆਧਾਰ’  ਡਾ ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ          

 ਮਾਨਸਾ 13 ਸਤੰਬਰ (ਐਡਵੋਕੇਟ ਐਚ ਐਸ ਨਰੂਲਾ ਪ੍ਰਭਲੀਨ ਸਿੰਘ ਖਾਲਸਾ)    ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਡਾ ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਪੋਸ਼ਣ ਮਾਹ ਮੌਕੇ ਪੀ ਐਚ ਸੀ ਬੋਹਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਬੋਧਨ ਕਰਦਿਆਂ ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜਰ  ਨੇ ਕਿਹਾ ਜ਼ਿਲ੍ਹੇ ਭਰ ‘ਚ 1 ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ। ਇਸਦੇ ਅੰਤਰਗਤ ਗਰਭਵਤੀਆਂ,  ਮਾਤਾਵਾਂ, ਔਰਤਾਂ ਅਤੇ ਬੱਚਿਆਂ ਆਦਿ ਲਈ ਸੰਤੁਲਿਤ ਪੋਸ਼ਟਿਕ ਆਹਾਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਅੰਤਰਗਤ ਪੀ ਐਚ ਸੀ ਬੋਹਾ ਵਿਖੇ ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜਰ  ਨੇ ਲੋਕਾਂ ਨੂੰ ਖੁਰਾਕ ਪ੍ਰਤੀ ਜਾਗਰੂਕ ਕਰਕੇ ਦੱਸਿਆ ਕਿ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਨਿਰੋਗ ਜ਼ਿੰਦਗੀ ਦੀ ਕੂੰਜੀ ਹੈ। ਉਨ੍ਹਾਂ ਦੱਸਿਆ ਕਿ ਜਿੰਦਗੀ ਦੇ ਅਲਗ ਅਲਗ ਪੜਾਅ ਤੇ ਅਲਗ ਅਲਗ ਖੁਰਾਕ ਲੈਣੀ ਚਾਹੀਦੀ ਹੈ। ਉਹਨਾਂ ਨੇ ਖੁਨ ਦੀ ਕਮੀ ਅਤੇ ਇਲਾਜ ਬਾਰੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਵਿੱਚ ਅਕਸਰ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਮੁਫ਼ਤ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ, ਪਰੰਤੂ, ਇਸਦੇ ਨਾਲ-ਨਾਲ ਹਰੀਆਂ ਸਬਜ਼ੀਆਂ ਖਾਸ ਕਰ ਪਾਲਕ, ਗਾਜ਼ਰ ਆਦਿ ਜ਼ਰੂਰ ਖਾਣੇ ਚਾਹੀਦੇ ਹਨ, ਜਿਸਦੇ ਨਾਲ ਖੂਨ ਬਣਦਾ ਹੈ। ਉਹਨਾਂ ਨੇ ਖਾਣੇ ਵਿੱਚ ਆਇਓਡੀਨ ਦੀ ਕਮੀ ਬਾਰੇ ਦੱਸਿਆ ਕਿ ਆਇਓਡੀਨ ਦੀ ਕਮੀ ਦੇ ਕਾਰਨ ਬੱਚਾ ਅਪੰਗ ਪੈਦਾ ਹੋ ਸਕਦਾ ਹੈ। ਇਸ ਲਈ ਆਇਓਡੀਨ ਦੀ ਕਮੀ ਦੂਰ ਕਰਨ ਲਈ ਆਇਓਡੀਨ ਯੁਕਤ ਲੂਣ ਜ਼ਰੂਰ ਖਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਨਵਜਾਤ ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਇੱਕ ਘੰਟੇ ਦੇ ਅੰਦਰ-ਅੰਦਰ ਪਿਲਾਉਣਾ ਚਾਹੀਦਾ ਹੈ, ਜਿਸਦੇ ਨਾਲ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਅਤੇ ਪਹਿਲੇ ਛੇ ਮਹੀਨੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਪੂਰਕ ਆਹਾਰ ਦੇਣਾ ਚਾਹੀਦਾ ਹੈ ਏ ਐਨ ਐਮ ਮੋਨਿਕਾ ਮਿੱਤਲ  ਨੇ ਦੱਸਿਆ ਕਿ ਰਾਤ ਦਾ ਖਾਣਾ ਦੇਰੀ ਨਾਲ ਖਾਣ ਦੀ ਆਦਤ ਬਣ ਚੁੱਕੀ ਹੈ ਜਿਸਦੇ ਬਾਅਦ ਅਸੀਂ ਤੁਰੰਤ ਸੌਣ ਲਈ ਤਿਆਰ ਹੋ ਜਾਂਦੇ ਹਾਂ। ਉਹਨਾਂ ਦੱਸਿਆ ਕਿ ਇਹੋ ਜਿਹੇ ਜਿਉਣ ਦੇ ਤਰੀਕੇ ਨੂੰ ਬਦਲਣ ਦੀ ਲੋੜ ਹੈ ਅਤੇ ਰਾਤ ਦਾ ਖਾਣਾ ਜਲਦੀ ਖਾ ਕੇ ਸੈਰ ਕਰਨੀ ਚਾਹੀਦੀ ਹੈ। ਸਾਨੂੰ ਖਾਣ ਪੀਣ ਲਈ ਸਾਫ਼ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਅਤੇ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜਰ

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-