News

ਜੀ ਡੀ ਆਰ ਡੇ ਬੋਰਡਿੰਗ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਨੁੱਕੜ ਨਾਟਕ

September 13, 2018 09:36 PM
General

ਜੀ ਡੀ ਆਰ ਡੇ ਬੋਰਡਿੰਗ ਪਬਲਿਕ ਸਕੂਲ ਵਿਖੇ  ਕਰਵਾਇਆ ਗਿਆ ਨੁੱਕੜ ਨਾਟਕ


ਫਗਵਾੜਾ (ਅਸ਼ੋਕ ਸ਼ਰਮਾ ) 13 ਸਿਤੰਬਰ :-ਜੀ ਡੀ ਆਰ ਡੇ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਫਗਵਾੜਾ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ' ਆਪਣਾ ਥੀਏਟਰ ਗਰੁੱਪ ਫਗਵਾੜਾ ' ਦੇ ਵੱਲੋਂ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ I ਥੀਏਟਰ ਗਰੁੱਪ ਦੇ ਕਲਾਕਾਰ ਸੰਦੀਪ ਸਿੰਘ,ਗੁਰਮੁਖ ਸਿੰਘ ,ਸੰਦੀਪ ਕਸ਼ਯਪ ,ਐਨਜੂ ਵੱਲੋਂ ਨੁੱਕੜ ਨਾਟਕ ਪੇਸ਼ ਕਰਦੇ  ਹੋਏ  ਨੌਜਵਾਨਾਂ  ਨੂੰ  ਨਸ਼ੇ   ਤੋਂ  ਦੂਰ  ਰਹਿਣ  ਲਈ  ਜਾਗਰੂਕ  ਕੀਤਾ ਅਤੇ  ਉਨ੍ਹਾਂ  ਨੇ  ਨਸ਼ੇ  ਤੋਂ  ਹੋਣ  ਵਾਲੇ  ਨੁਕਸਾਨ  ਦੀ ਵੀ  ਜਾਣਕਾਰੀ  ਦਿਤੀ I ਨਾਟਕ ਦੇ ਰਾਹੀਂ  ਉਨ੍ਹਾਂ  ਨੇ  ਦਿਖਾਇਆ  ਕਿ  ਕਿਸ  ਤਰ੍ਹਾਂ ਅੱਜ  ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਆਦਿ ਹੋ ਰਹੀ  ਹੈ I ਮੈਡਮ ਸਰਬਜੀਤ ਕੌਰ ਨੇ ਕਲਾਕਾਰਾਂ ਦਾ ਸਵਾਗਤ ਕੀਤਾ I ਆਸ਼ੀਸ਼ ਗਾਂਧੀ ਨੇ ਕਿਹਾ  ਕਿ ਨਸ਼ਾ ਸਾਡੇ ਸਮਾਜ ਦੀ ਇਕ ਵੱਡੀ ਸੱਮਸਿਆ ਹੈ ਤੇ ਨਸ਼ੇ ਨੇ ਨੌਜਵਾਨ ਵਰਗ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈI ਜੇਕਰ ਹਾਲਾਤ ਨੂੰ ਜਲਦੀ ਤੋਂ ਜਲਦੀ ਨਾ ਸੁਧਾਰਿਆ ਗਿਆ ਤੇ ਨਸ਼ੇ ਤੇ ਰੋਕ ਨਾ ਲਗਾਈ  ਗਈ  ਤਾਂ ਸਾਡੇ ਹਰੇ ਭਰੇ ਪੰਜਾਬ ਨੂੰ ਖਤਮ ਹੋਣ ਤੋਂ ਕੋਈ ਬਚਾ ਨਹੀਂ  ਸਕੇਗਾI ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਜੀ ਨੇ ਕਲਾਕਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ  ਕਿ ਇਸ ਤਰ੍ਹਾਂ  ਦੀ ਸਮਾਜਿਕ ਬੁਰਾਈਆਂ  ਨੂੰ ਖਤਮ ਕਰਨਾ ਚਾਹੀਦਾ  ਹੈI ਆਸ਼ੀਸ਼ ਗਾਂਧੀ ਤੇ ਮੈਡਮ ਸਰਬਜੀਤ ਕੌਰ ਨੇ ਥੀਏਟਰ ਗਰੁੱਪ ਦੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾI ਇਸ ਮੌਕੇ  ਤੇ ਨੁੱਕੜ ਨਾਟਕ ਦੇਖਣ ਵਾਲੇ ਵਿਦਿਆਰਥੀ  ਅਤੇ ਸਟਾਫ ਕਾਫੀ ਪ੍ਰਭਾਵਿਤ ਹੋਏ ਅਤੇ ਵਿਦਿਆਰਥੀਆਂ ਨੇ ਆਪਣੇ ਜੀਵਨ ਵਿਚ ਨਸ਼ੇ ਨਾ ਕਰਨ ਦੀ ਸਹੁੰ

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-