Wednesday, March 27, 2019
FOLLOW US ON

Article

ਉਜਾੜਾ (ਮਿੰਨੀ ਕਹਾਣੀ)ਹਰਮਿੰਦਰ ਸਿੰਘ ਭੱਟ

September 13, 2018 09:45 PM
General

ਮੇਰੀ ਚਾਚੀ ਦਾ ਟੱਬਰ ਬੜਾ ਸੋਹਣਾ ਤੇ ਖਾਂਦਾ ਪੀਂਦਾ ਸੀ । ਪਰ ਮੇਰੇ ਪਿਉ ਦੀ ਮੌਤ ਹੋਣ ਕਰ ਕੇ ਮੇਰੀ ਮਾਂ ਨੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲ਼ਿਆ ਸੀ। ਚਾਚੀ ਦੇ ਬੇਟੇ ਕੇਵਲ ਸਿੰਘ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਚਾਚੀ ਦੇ ਦੋ ਪੋਤੇ ਹੋਏ । ਪਰ ਹੁਣ ਚਾਚੀ ਦੇ ਬੇਟੇ ਨੂੰ ਪੀਣ ਦੀ ਲੱਤ ਲੱਗ ਗਈ । ਜੱਦੋ ਚਾਚੀ ਦੇ ਪਹਿਲਾ ਪੋਤਾ ਹੋਇਆ ਉਦੋਂ ਦੀਆ ਚੱਲਦੀਆਂ ਕੇਵਲ ਦੀਆ ਪਾਰਟੀਆਂ ਨੇ ਲੱਤ ਦਾ ਰੂਪ ਕਦੋਂ ਧਾਰਨ ਕਰ ਲਿਆ ਉਸ ਨੂੰ ਪਤਾ ਹੀ ਨਾ ਲੱਗਾ।ਹੋਲੀ-ਹੋਲੀ ਕੇਵਲ ਨੇ ਘਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ । ਚਾਚੀ ਦੀ ਨਹੁੰ ਅਜੀਤ ਕੌਰ ਆਪਣੇ ਦੋਨੋਂ ਪੁੱਤਰਾ ਨੂੰ ਲੈ ਕੇ ਪੇਕੇ ਚਲੀ ਗਈ ਉਸ ਤੋ ਬਾਅਦ ਕੇਵਲ ਨੂੰ ਖੁੱਲ ਹੀ ਮਿਲ ਗਈ । ਉਸ ਨੇ ਜੱਗ ਤੇ ਕੌਲੀ ਸਭ  ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਚਾਚੀ ਵੀ ਕਦੇ  ਕਿਸੇ-ਦੇ ਤੇ ਕਦੇ ਕਿਸੇ-ਦੇ ਰੋਟੀ ਖਾ ਲੈਂਦੀ। ਹੁਣ ਕੇਵਲ ਕਈ-ਕਈ ਦਿਨ ਘਰ ਨੀ ਪਰਤਦਾ ਮਾਂ ਕੁਰਲਾਉਂਦੀ ਰਹਿੰਦੀ । ਜਦੋਂ ਘਰ ਆਉਂਦਾ ਤਾਂ ਆਂਢੀਆਂ - ਗੁਆਂਢੀਆਂ ਨਾਲ ਗਾਲ਼ੀ ਗਲੋਚ ਕਰਦਾ। ਜੱਦੋ ਉਹ ਘਰ ਆਉਂਦਾ ਤਾਂ ਕੇਵਲ ਦੀ ਪੂਰੀ ਪੀਤੀ ਹੁੰਦੀ । ਚਾਚੀ ਉਸ ਲਈ ਗੁਆਂਢੀਆਂ ਤੋ ਰੋਟੀ ਮੰਗਣ ਜਾਂਦੀ ਤਾਂ ਆਂਢੀ-ਗੁਆਂਢੀ ਇਹ ਕਹਿ ਕੇ ਮੁੜ ਦਿੰਦੇ ਕਿ ਜਿੱਥੇ ਪੀਂਦਾ ਹੈ ਉੱਥੇ ਰੋਟੀ ਵੀ ਖਾ ਲਵੇ ਅਸੀਂ ਨਹੀਂ ਦੇਣੀ ਏਨਾ ਸੁਣ ਕੇ ਚਾਚੀ ਆਪਣੇ ਪੁੱਤਰ ਦੇ ਪੇਟ ਦੀ ਭੁੱਖ ਮਿਟਾਉਣ ਲਈ ਅਗਲੇ ਘਰ ਦੋ ਰੋਟੀਆਂ ਮੰਗਣ ਚਲੀ ਜਾਂਦੀ।    


ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)

Have something to say? Post your comment

More Article News

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ ਭੁੱਖ ਕਰਕੇ ਰੋਲ ਦਿੱਤਾ // ਉਜਾਗਰ ਸਿੰਘ ਲੋਕਾਂ ਦੀ ਸੋਚ ਅਤੇ ਸਮਝ ਦਾ ਨਤੀਜਾ ਸਰਕਾਰ//ਪ੍ਰਭਜੋਤ ਕੌਰ ਢਿੱਲੋਂ ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ//ਸੁਰਜੀਤ ਸਿੰਘ ਭੁੱਲਰ- ਪੁਸਤਕ ਚਰਚਾ-ਨਵੀਂ ਮੰਜਿਲ ਵੱਲ ਸੇਧਿਤ ਹਨ ਨਾਰੀ ਵਿਸ਼ੇਸ਼ ਪੁਸਤਕ “ਸੰਦਲੀ ਪੈੜਾਂ” -ਜਸਵਿੰਦਰ ਸਿੰਘ ‘ਰੁਪਾਲ’ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ 'ਤਾਸ਼ ਦੀ ਬਾਜੀ' //ਲੇਖਕ:-ਡਾ.ਸਾਧੂ ਰਾਮ ਲੰਗੇਆਣਾ ਖੱਤ(ਵੋਟਾਂ ਅਤੇ ਵੋਟਰ) ਧੀਆਂ ਲਈ ਪਿਆਰ ਤੇ ਸਤਿਕਾਰ //ਪ੍ਰਿੰਸ ਅਰੋੜਾ ਨਿਊਰੋ-ਮਸਕੁਲਰ ਡਿਸਆਰਡਰ - ਮਿਆਸਥੀਨਿਆ ਗਰੇਵਿਸ ਰੋਗ ਕਿਲ੍ਹਾ ਰਾਏਪੁਰ ਖੇਡਾਂ ਨੂੰ ਐਤਕੀਂ ਫੇਰ ਕਿਹੜੀ ਭੈੜੀ ਨਜ਼ਰ ਲੱਗ ਗਈ ? ਪੰਜਾਬੀ ਫਿਲਮ "ਬੰਦ ਬੂਹੇ" ਰਿਲੀਜ਼ ਕੀਤੀ ਗਈ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
-
-
-