News

ਸੀ ਸੀ ਟੀ ਵੀ ਕੈਂਮਰਿਆ ਦੀ ਨਿਗਰਾਨੀ ਵਾਲੇ ਪਿੰਡ ਸ਼ੰਕਰ ਦੇ ਦੋ ਘਰਾਂ ਅਤੇ ਪਿੰਡ ਚੱਕ ਮੁਗਲਾਣੀ ਦੇ ਇੱਕ ਘਰ ਨੂੰ ਚੋਰਾਂ ਨੇ ਬਣਾਇਆ ਨਿਸਾਨਾ

September 14, 2018 08:24 PM
General

ਸੀ ਸੀ ਟੀ ਵੀ ਕੈਂਮਰਿਆ ਦੀ ਨਿਗਰਾਨੀ ਵਾਲੇ ਪਿੰਡ ਸ਼ੰਕਰ ਦੇ ਦੋ ਘਰਾਂ ਅਤੇ ਪਿੰਡ ਚੱਕ ਮੁਗਲਾਣੀ ਦੇ ਇੱਕ ਘਰ ਨੂੰ ਚੋਰਾਂ ਨੇ  ਬਣਾਇਆ ਨਿਸਾਨਾ   
 
ਸਾਹਕੋਟ (ਲਖਵੀਰ ਸਾਬੀ) :- ਨਕੋਦਰ ਦੇ ਨਾਲ ਲੱਗਦੇ ਪਿੰਡ ਸ਼ੰਕਰ ਅਤੇ ਚੱਕ ਮੁਗਲਾਣੀ ਵਿਖੇ ਇੱਕ ਰਾਤ ਵਿੱਚ ਤਿੰਨ ਘਰਾਂ ਨੂੰ ਨਿਸਾਨਾ ਬਣਾਇਆ ਗਿਆ ਅਤੇ ਇੱਕੋ ਰਾਤ ਵਿੱਚ ਤਿੰਨ ਚੋਰੀਆ ਹੋਣ  ਨਾਲ ਪਿੰਡ ਵਿੱਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ ਅਤੇ ਦੇਖਣ ਵਿੱਚ ਇਹ ਵੀ ਆਇਆ ਕਿ ਪਿੰਡ ਦੀਆ ਗ਼ਲੀਆ ਵਿੱਚ ਹਰ ਮੋੜ ਉੱਤੇ ਸੀ ਸੀ ਟੀ ਵੀ ਕੈਂਮਰੇ ਲੱਗੇ ਹੋਏ ਹਨ ਪਰ ਚੋਰਾਂ ਨੇ ਸੀ ਸੀ ਟੀ ਵੀ ਕੈਂਮਰਿਆ ਨੂੰ ਵੀ ਧੋਖਾ ਦੇ ਦਿਤਾ ਅਤੇ ਗੁਰਪਰੀਤ ਸਿੰਘ ਨੇ ਪੱਤਰਕਾਰਾ ਨਾਲ ਗੱਲ੍ਹ ਕਰਦਿਆ ਦੱਸਿਆ ਕਿ ਅਸੀ ਰਾਤ ਘਰੋਂ ਬਾਹਰ ਰਿਸ਼ਤੇਦਾਰਾ ਦੇ ਗਏ ਹੋਏ ਸੀ ਤਾਂ ਸਾਡੇ ਘਰ ਵਿੱਚ ਕੋਈ ਨਹੀ ਸੀ ਜਿਸ ਕਾਰਨ ਚੋਰਾਂ ਨੇ ਸਾਡੇ ਘਰ ਨੂੰ ਨਿਸਾਨਾ ਬਣਾਇਆ ਅਤੇ ਘਰ ਵਿੱਚ ਪਏ 50,000 ਰੁਪਏ, ਸੋਨੇ, ਚਾਂਦੀ ਦੇ ਗਹਿਣੇ ਅਤੇ ਕੱਪੜੇ ਲੈ ਗਏ ਅਤੇ ਇਸ ਪਿੰਡ ਦੇ ਹੀ ਦੂਸਰੇ ਘਰ ਵਿੱਚ ਚੋਰਾਂ ਨੇ 20,000 ਰੁਪਏ ਨਗਦ, ਇੱਕ ਐਪਲ ਦਾ ਲਿੱਪਟੋਪ ਅਤੇ ਕੁੱਝ ਹੋਰ ਸਮਾਨ ਲੈ ਗਏ ਜੋ ਬੀਤੀ 12 ਸਤੰਬਰ ਨੂੰ ਵਿਦੇਸ਼ ਗਏ ਹਨ ਅਤੇ ਤੀਸਰੇ ਘਰ ਪਿੰਡ ਚੱਕ ਮੁਗਲਾਣੀ ਦੇ ਸਾਬਕਾ ਸਰਪੰਚ ਦੀ ਹਵੇਲੀ ਵਿੱਚ ਖੜੇ ਟਰੈਕਟਰ ਦੀ ਬੈਟਰੀ ਅਤੇ ਸੰਦੂਕ ਦਾ ਜਿੰਦਰਾ ਤੋੜ ਕੇ ਚੋਰ ਪਿੱਤਲ ਦੇ ਪੁਰਾਣੇ ਭਾਂਡੇ ਲੈ ਗਏ ਅਤੇ ਪੁਲਿਸ ਚੌਕੀ ਸ਼ੰਕਰ ਦੇ ਇੰਚਾਰਜ਼ ਏ ਐਸ ਆਈ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਂਮਰਿਆ ਦੀ ਵੀਡੀਓ ਦੇਖ ਰਹੇ ਹਾਂ ਅਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-