News

ਸਾਹਿਤ ਸਭਾ ਗੁਰਦਸਪੁਰ (ਰਜਿ:) ਦਾ ਇਜਲਾਸ ਤੇ ਨਵੀਂ ਕਮੇਟੀ ਦੀ ਚੋਣ

September 14, 2018 08:29 PM
General

ਸਾਹਿਤ ਸਭਾ ਗੁਰਦਸਪੁਰ (ਰਜਿ:)  ਦਾ ਇਜਲਾਸ ਤੇ ਨਵੀਂ ਕਮੇਟੀ ਦੀ ਚੋਣ


ਚੰਡੀਗੜ (ਪ੍ਰੀਤਮ ਲੁਧਿਆਣਵੀ), 14 ਸਤੰਬਰ, 18:   ਸਾਹਿਤ ਸਭਾ ਗੁਰਦਸਪੁਰ (ਰਜਿ:) ਦਾ ਡੈਲੀਗੇਟ ਇਜਲਾਸ ਜੇ ਪੀ ਟਾਵਰ, ਜੇਲ ਰੋਡ ਗੁਰਦਾਸਪੁਰ ਵਿੱਚ ਸਫ਼ਲਤਾ ਪੂਰਵਕ ਸਮਾਪਤ ਹੋਇਆ। ਜਿਸ ਵਿੱਚ ਜਨਰਲ ਸਕੱਤਰ ਜੀ ਐਸ ਪਾਹੜਾ ਨੇ  ਬੀਤੇ ਸਮੇਂ ਦੀਆਂ ਸਾਹਿਤਕ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਇਸ ਸਭਾ ਦਾ ਬੂਟਾ ਪ੍ਰਿਸੀਪਲ ਸੁਜਾਨ ਸਿੰਘ ਪੰਜਾਬੀ ਕਹਾਣੀ ਦੇ ਬਾਬਾ ਬੋਹੜ ਨੇ 1982-83 ਵਿੱਚ ਆਪਣੇ ਹੱਥੀਂ ਲਾਇਆ ਸੀ। ਜਿਸ ਦਾ ਮੁੱਖ ਮਕਸਦ ਸਮਾਜ ਵਿੱਚ ਪਈਆਂ ਸਮਾਜਿਕ ਕੁਰੀਤੀਆਂ ਨੂੰ ਕਲਮ ਰਾਹੀਂ ਉਜਾਗਰ ਕਰਨਾ ਤੇ ਸਮਾਜ ਨੂੰ ਸਹੀ ਸੇਧ ਦੇਣਾ ਸੀ।
       ਸਭਾ ਲਗਾਤਾਰ ਸਮਾਜ-ਸੁਧਾਰਕ ਲੇਖਕਾਂ, ਰੰਗਕਰਮੀਆਂ, ਗਾਇਕਾਂ, ਪੱਤਰਕਾਰਾਂ ਤੇ ਬੁਧੀਜੀਵੀਆਂ ਦੀ ਯਾਦ ਵਿੱਚ ਰੁੱਖ-ਪਾਣੀ ਦੀ ਸੰਭਾਲ, ਵਾਤਾਵਰਣ ਪ੍ਰਦੂਸ਼ਣ, ਅਵਾਜ਼ ਪ੍ਰਦੂਸ਼ਣ, ਆਵਾਜਾਈ ਸਮੱਸਿਆ, ਜਮਹੂਰੀ ਹੱਕਾਂ, ਬੇਇਨਸਾਫ਼ੀਆਂ, ਧੱਕੇਸ਼ਾਹੀਆਂ, ਭਰੂਣ ਹੱਤਿਆ, ਦਾਜ, ਨਸ਼ਾ, ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੇ  ਵਿਰੁਧ ਅਤੇ ਸਮੇਂ-ਸਮੇਂ ਤੇ ਹੋਰ ਭਖਦਿਆਂ ਮਸਲਿਆਂ ਤੇ ਸੈਮੀਨਾਰਾਂ, ਵਿਚਾਰ ਗੋਸ਼ਟੀਆਂ, ਕਵੀ-ਦਰਬਾਰਾਂ ਤੇ ਨਾਟਕਾਂ ਰਾਹੀਂ ਸੱਚ ਦਾ ਹੋਕਾ ਦਿੰਦੀ ਰਹੀ ਹੈ ਤੇ ਦਿੰਦੀ ਰਹੇਗੀ।
       ਸਭਾ ਦੀ ਪੇਸ਼ ਕੀਤੀ ਰਿਪੋਰਟ ਉਪਰ ਪਰਭੂਰ ਵਿਚਾਰ ਚਰਚਾ ਤੋਂ ਬਾਅਦ ਸਰਬ-ਸੰਮਤੀ ਨਾਲ ਹਾਊਸ ਨੇ ਪਾਸ ਕਰ ਦਿੱਤਾ।  ਵਿੱਤ ਸਕੱਤਰ ਜਨਕ ਰਾਜ ਰਠੌਰ ਨੇ  ਫੰਡ ਦੇ ਲੇਖਾ-ਜੋਖਾ ਦੀ ਰਿਪੋਰਟ ਪੇਸ਼ ਕੀਤੀ।
       ਸਭਾ ਦੀ ਨਵੀਂ ਹੋਈ ਚੋਣ ਵਿੱਚ ਸਰਬ-ਸੰਮਤੀ ਨਾਲ ਜੇ ਪੀ ਸਿੰਘ ਖਰਲਾਂਵਾਲਾ ਨੂੰ ਦੂਜੀ ਵਾਰ ਪ੍ਰਧਾਨ ਤੇ ਜੀ ਐਸ ਪਾਹੜਾ ਨੂੰ ਤੀਜੀ ਵਾਰ ਜਨਰਲ ਸਕੱਤਰ, ਜਨਕ ਰਾਜ ਰਠੌਰ ਨੂੰ ਵੀ ਦੂਜੀ ਵਾਰ ਵਿੱਤ ਸਕੱਤਰ ਚੁਣਿਆ ਗਿਆ।  ਸਰਪ੍ਰਸਤ ਅਮਰੀਕ ਸਿੰਘ ਚੌਹਾਨ, ਪ੍ਰਿੰਸੀਪਲ ਜਗਦੀਸ਼ ਰਾਜ ਅਰੋੜਾ, ਵਜਿੰਦਰ ਕੋਹਲੀ, ਗਰੀਬ ਅਨਜਾਂ ਗੁਰਦਾਸਪੁਰੀ,  ਬੀਬੀ ਕਸ਼ਮੀਰ ਕੌਰ ਸਰਾਵਾਂ ਤੇ ਐਡਵੋਕੇਟ ਕੇ ਕੇ ਪੁਰੀ ਕਾਨੂੰਨੀ ਸਲਾਹਕਾਰ ਤੇ ਸਰਪ੍ਰਸਤ, ਮੁੱਖ ਸਲਾਹਕਾਰ ਵਰਿੰਦਰ ਸਿੰਘ ਸੈਣੀ ਲੈਕਚਰਾਰ, ਸਲਾਹਕਾਰ ਡਾ. ਸੋਮ ਰਾਜ ਸ਼ਰਮਾਂ,  ਰਜਿੰਦਰ ਸਿੰਘ ਦਿਉਲ ਲੈਕਚਰਾਰ, ਬਲਵੰਤ ਸਿੰਘ ਢੀਂਡਸਾ, ਡਾ. ਅਵਤਾਰ ਸਿੰਘ ਰੰਧਾਵਾ, ਬੀਬੀ ਅਮਰੀਕ ਕੌਰ, ਹਰਜੀਤ ਆਲਮ ਪੱਤਰਕਾਰ ਤੇ ਹਰਮਨ ਪ੍ਰੀਤ ਸਿੰਘ ਪੱਤਰਕਾਰ ਨੂੰ ਚੁਣਿਆ ਗਿਆ।  ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਪਾਰਸ ਤੇ ਹਰਪਾਲ ਸਿੰਘ ਬੈਂਸ, ਮੀਤ ਪ੍ਰਧਾਨ ਗੁਰਸ਼ਰਨਜੀਤ ਸਿੰਘ ਖੋਜੇਪੁਰੀ, ਵਿਜੇ ਬੱਬਣ, ਵਿਜੇ ਤਾਲਿਬ, ਯਸਪਾਲ ਮਿੱਤਵਾ ਤੇ ਜਗਦੀਸ਼ ਰਾਣਾ ਲਾਧੂਪੁਰੀਆ ਨੂੰ, ਮੁੱਖ ਜਥੇਬੰਧਕ ਸਕੱਤਰ ਰੰਜਨ ਵਫ਼ਾ, ਪ੍ਰੈਸ ਸਕੱਤਰ ਬਿਸੰਬਰ ਬਿੱਟੂ ਤੇ ਹਰਪ੍ਰੀਤ ਕੌਰ, ਸਕੱਤਰ ਬੋਧ ਰਾਜ ਕੌਂਟਾ, ਸੰਜੀਵ ਕੁਮਾਰ  ਤੇ ਪ੍ਰੀਤ ਰਾਣਾ ਨੂੰ ਚੁਣਿਆ ਗਿਆ।
     ਨਵੀਂ ਬਣੀਂ ਕਮੇਟੀ ਨੇ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਸਭਾ ਦੀ ਇਕੱਤਰਤਾ ਕਰਨ ਅਤੇ ਭਵਿੱਖ ਵਿਚ ਸਭਾ ਦੇ ਲੇਖਕਾਂ ਦੀ ਸਾਂਝੀ ਪੁਸਤਕ ਛਾਪਣ ਦਾ ਫੈਸਲਾ ਵੀ ਕੀਤਾ।   ਇਸ ਮੌਕੇ ਤੇ ਨਟਾਲੀ ਰੰਗ ਮੰਚ ਗੁਰਦਾਸਪੁਰ ਦੇ ਵਿੱਤ ਸ੍ਰ. ਅਮਰੀਕ ਸਿੰਘ ਧੂਤ, ਰਿਤਿਸ਼ ਵਫ਼ਾ ਵਿਦਿਆਰਥੀ ਨੇ ਦੇਸ਼ ਭਗਤੀ ਦਾ ਗੀਤ, ਸੁਰਜੀਤ ਸਿੰਘ ਜੀਵਨਵਾਲ, ਅਵਤਾਰ ਸਿੰਘ ਬੇਅੰਤ ਕਾਲਜ,  ਸੁਰਿੰਦਰ ਪਾਲ, ਗੁਰਦੀਪ ਸਿੰਘ, ਪਵਨ ਸਿੰਘ ਰੰਧਾਵਾ ਵਿਦਿਆਰਥੀ ਬੇਅੰਤ ਕਾਲਜ ਤੇ ਐਂਡਰਿਊ ਬੇਅੰਤ ਕਾਲਜ ਵਿਦਿਆਰਥੀ ਨੇ ਕਵਿਤਾਵਾਂ ਰਾਹੀ ਆਪਣੀ ਹਾਜ਼ਰੀ ਲਗਵਾਈ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-