Thursday, April 25, 2019
FOLLOW US ON

Article

“ਭੰਗੜੇ ਦਾ ਕੋਚ -੨“ ਨਾਲ ਖੂਬ ਚਰਚਾ 'ਚ – ਲੱਖਾ ਬਰਾੜ (ਗੁਰਬਾਜ ਗਿੱਲ)

September 14, 2018 08:35 PM
General

ਅਜੋਕੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕਾਂ ਦੀ ਭਰਮਾਰ ਭਾਵੇਂ ਦਿਨੋਂ-ਦਿਨ ਵੱਧ ਰਹੀ ਹੈ


 ਪਰ ਇਹਨਾਂ ਵਿੱਚੋਂ ਕੁਝ ਕੁ ਤਾਂ 'ਦੁਪਹਿਰ ਖਿੜੀ' ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ ਮੁਰਝਾ ਜਾਂਦੇ ਨੇ ਤੇ ਕੁਝ ਕੁ ਸ਼ਖਤ ਮਿਹਨਤ, ਦ੍ਰਿੜ-ਇਰਾਦੇ, ਅਟੁੱਟ ਲਗਨ ਤੇ ਆਪਣੀ ਦਮਦਾਰ ਕਲਾਂ ਦੀ ਮਹਿਕ ਨੂੰ ਹਮੇਸਾਂ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ, ਉਹਨਾਂ ਵਿੱਚੋਂ ਇੱਕ ਸ਼ੁਰੀਲੀ ਤੇ ਬੁਲੰਦ ਅਵਾਜ਼, ਸਟੇਜ ਦਾ ਧਨੀ ਗਾਇਕ, ਜੋ ਐਸ ਵੇਲੇ ਆਪਣੇ ਨਵੇਂ ਟਰੈਕ “ਭੰਗੜੇ ਦਾ ਕੋਚ -੨“ ਨਾਲ ਖੂਬ ਚਰਚਾ 'ਚ ਐ – ਲੱਖਾ ਬਰਾੜ 


ਜਿਲਾਂ ਬਰਨਾਲਾ ਦੇ ਨਜਦੀਕ ਕਸਬਾ ਭਦੌੜ ਦੇ ਵਸਨੀਕ ਸ. ਦਰਬਾਰਾ ਸਿੰਘ ਬਰਾੜ ਦੇ ਘਰ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਦੀ ਕੁੱਖੋਂ ਜਨਮੇਂ, ਲੱਖਵੀਰ ਸਿੰਘ ਬਰਾੜ ਉਰਫ ਲੱਖਾ ਬਰਾੜ ਨੇ ਕਦੇ ਸੁੱਤੇ ਪਏ, ਸੁਪਨਾ ਵੀ ਨਹੀ ਲਿਆ ਹੋਵੇਗਾ, ਕਿ ਗਾਇਕੀ ਖੇਤਰ ਵਿੱਚ ਉਹਦਾ ਇੱਕ ਵੱਖਰਾ ਮੁਕਾਮ ਹੋਵੇਗਾ। ਕਿਉਂਕਿ ਜਨਾਬ, ਉਹਨਾਂ ਦੇ ਘਰ ਤਾਂ ਕੀ, ਉਹਨਾਂ ਦੇ ਤਾਂ ਖਾਨਦਾਨ ਨਾਲ ਗਾਇਕੀ ਦਾ ਕੋਈ ਵਾਹ-ਵਾਸਤਾ ਨਹੀਂ ਸੀ, ਪਰ ਚਾਰ  ਭੈਣਾਂ ਦੇ ਲਾਡਲੇ ਵੀਰ ਲੱਖੇ ਨੇ ਆਪਣੀ ਮਿਹਨਤ, ਸਿੱਦਤ ਨਾਲ ਇਹ ਕਰ ਵਿਖਾਇਆ ਹੈ। ਉਸਤਾਦ ਸ੍ਰੀ ਰਾਮ ਕੁਮਾਰ ਜੀ, ਜਿੰਨਾਂ ਦੀ ਭਦੌੜ ਸੰਗੀਤ ਮੰਡਲੀ ਹੈ ਤੋਂ ਬਕਾਇਦਾ ਅੱਠਵੀਂ ਤੋਂ ਦਸਵੀਂ ਕਰਦਿਆ-ਕਰਦਿਆ ਗਾਇਕੀ ਦੀਆ ਬਾਰੀਕੀਆਂ ਨੂੰ ਬਾਖੂਬੀ ਸਿੱਖਿਆ। ਫੇਰ ਸ੍ਰੀ ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਚ' ਦਾਖਲਾ ਲਿਆ, ਉੱਥੋਂ ਦੇ ਭੰਗੜਾ ਕੋਚ ਨੇ ਮੇਰਾ ਭੰਗੜਾ ਦੇਖ ਕੇ ਮੇਰੀ ਕਾਲਜ ਦੀ ਭੰਗੜਾ ਟੀਮ ਵਿੱਚ ਚੋਣ ਕਰ ਲਈ। ਕਾਲਜ ਦੇ ਯੂਥ ਫੈਸਟੀਵਲ ਦੌਰਾਨ ਸਾਡੀ ਟੀਮ ਨੇ ਪੂਰੇ ਪੰਜਾਬ ਚੋ' ਪਹਿਲਾ ਸਥਾਨ ਹਾਸਿਲ ਕੀਤਾ। ਜਿੱਥੇ ਯਾਦਵਿੰਦਰ ਬਿੱਟੂ, ਜਗਜੀਤ ਜੱਗਾ, ਗੁਰਦਰਸ਼ਨ ਬਰਾੜ  ਅਤੇ ਪ੍ਰਸਿੱਧ ਗਾਇਕ ਅਕਾਸ਼ਦੀਪ ਤੇ ਗੋਗੀ ਧਾਲੀਵਾਲ ਜਿਹੇ ਮੇਰੇ ਯਾਰਾਂ ਨੇ ਮੈਨੂੰ ਭਰਾਵਾਂ ਵਰਗਾ ਪਿਆਰ ਦਿੱਤਾ ਅਤੇ ਗਾਇਕੀ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਆਂ। ਫੇਰ ਗਾਇਕ ਲੱਖਾ ਬਰਾੜ ਨੇ ਆਪਣੀ ਪਹਿਲੀ ਐਲਬੰਮ “ਤੇਰਾ ਚਰਖਾ ਮਜਾਜਣੇ“ ਰਿਕਾਰਡ ਕਰਵਾਈ, ਜਿਸ ਨਾਲ ਉਹਨੇ ਗਾਇਕੀ ਖੇਤਰ ਵਿੱਚ ਪਹਿਲੀ ਪੁਲਾਂਘ ਪੁੱਟੀ। ਉਸ ਤੋਂ ਬਾਅਦ ਟੀ ਸੀਰੀਜ਼ ਕੰਪਨੀ ਨੇ ਇੱਕ ਮਲਟੀ ਐਲਬੰਮ “ਇਸ਼ਕ ਤੇਰੇ ਵਿੱਚ“ ਮਾਰਕੀਟ ਦਿੱਤੀ, ਜਿਸ ਵਿੱਚ ਗਾਇਕ ਲੱਖਾ ਬਰਾੜ ਦਾ ਗੀਤ “ਸਾਨੂੰ ਤੂੰ ਟੱਕਰੀ“ ਸਾਮਿਲ ਕੀਤਾ ਗਿਆ। ਜਿਸ ਨਾਲ ਗਾਇਕ ਲੱਖਾ ਬਰਾੜ ਦਾ ਸੰਗੀਤਕ ਜਗਤ ਵਿੱਚ ਕੱਦ ਹੋਰ ਉੱਚਾ ਹੋ ਗਿਆ, ਕਿਉਂਕਿ ਪੰਜਾਬ ਦੇ ਨਾਮਵਰ ਗਾਇਕਾ ਨਾਲ ਉਹਦਾ ਨਾਮ ਜੁੜ ਗਿਆ ਸੀ। ਕੁਝ ਸਮੇਂ ਬਾਅਦ ਟੀ ਸੀਰੀਜ਼ ਕੰਪਨੀ ਨੇ ਫ਼ਿਲਮ “ਮੱਸਾ ਰੰਘੜ“ ਬਣਾਈ, ਜਿਸ ਵਿੱਚ ਗਾਇਕ ਲੱਖਾ ਬਰਾੜ ਨੂੰ ਇੱਕ ਢਾਡੀ ਜੱਥੇ ਨਾਲ ਵਾਰ ਗਾਉਣ ਦਾ ਮੌਕਾ ਮਿਲਿਆ, ਜਿਹਦੇ ਗਾਇਕੀ ਖੇਤਰ ਵਿੱਚ ਉਹਦੀ ਪਹਿਚਾਣ ਹੋਰ ਗੂੜ•ੀ ਹੋ ਗਈ। ਫੇਰ ਗੋਇਲ ਮਿਊਜ਼ਿਕ ਵਿੱਚ ਉਹਦੀ ਦੋਗਾਣਿਆ ਦੀ ਫੁੱਲ ਐਲਬੰਮ “ਸੌਕੀਨ ਮੁੰਡਿਆ“ ਆਈ। ਜਿਸ ਵਿੱਚ ਪ੍ਰਸਿੱਧ ਗਾਇਕਾ ਅਨੀਤਾ ਸਮਾਣਾ ਨੇ ਸਹਿ-ਗਾਇਕਾ ਵਜੋਂ ਉਹਦਾ ਸਾਥ ਦਿੱਤਾ। ਜੀਹਨੂੰ ਗਾਇਕ ਲੱਖਾ ਬਰਾੜ ਦੇ ਚਹੇਤਿਆ ਨੇ ਬਹੁਤ ਪਿਆਰ/ ਸਤਿਕਾਰ ਦਿੱਤਾ। ਜਿਸ ਸਦਕਾ ਉਹਦੀ ਗਾਇਕੀ ਪ੍ਰਤੀ ਅਥਾਹ ਸਰਧਾ ਨੂੰ ਫਲ ਲੱਗਿਆ ਅਤੇ ਅੱਜ ਗਾਇਕੀ ਖੇਤਰ ਚ' ਉਹਦੀ ਇੱਕ ਵੱਖਰੀ ਪਹਿਚਾਣ ਐ।

 


ਪੰਜਾਬ ਦਾ ਸ਼ੁਰੀਲਾ ਤੇ ਹੋਣਹਾਰ ਗਾਇਕ ਲੱਖਾ ਬਰਾੜ ਹੁਣ ਤੱਕ ਬੰਗਲੋਰ, ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ ਆਦਿ ਤੋਂ ਇਲਾਵਾ ਬਾਹਰਲੇ ਦੇਸ਼ ਸਿੰਘਾਪੁਰ, ਮਲੇਸੀਆਂ ਆਦਿ ਵਿੱਚ ਵੀ ਆਪਣੇ ਭੰਗੜੇ ਤੇ ਗਾਇਕੀ ਦੇ ਜੌਹਰ ਵਿਖਾ ਚੁੱਕਿਆ ਹੈ। ਬਿੱਟੂ ਦੀਵਾਨਾ ਦੀ ਪੇਸ਼ਕਸ਼ ਹੇਠ ਗੋਇਲ ਮਿਊਜ਼ਿਕ ਕੰਪਨੀ ਰਾਂਹੀ ਆਪਣੇ ਚਹੇਤਿਆਂ ਦੀ ਕਚਹਿਰੀ ਆਪਣਾ ਨਵਾਂ ਟਰੈਕ “ਭੰਗੜੇ ਦਾ ਕੋਚ -੨“ ਲੈ ਕੇ ਹਾਜ਼ਿਰ ਹੋਇਆ।  ਗੀਤਕਾਰ ਇੰਦਰਜੀਤ ਫਤਹਿਗੜ ਦੇ ਕਲਮ-ਬੱਧ ਕੀਤੇ, ਇਸ ਗੀਤ ਦਾ ਸੰਗੀਤ ਮਿਊਜ਼ਿਕ ਐਮਪਾਈਰ ਨੇ ਬੜੀ ਹੀ ਰੂਹ ਨਾਲ ਤਿਆਰ ਕੀਤਾ। ਜਿਸ ਨੂੰ ਬਹੁਤ ਪਿਆਰ/ ਸਤਿਕਾਰ ਮਿਲ ਰਿਹਾ। ਜਿਸ ਲਈ ਉਹ ਆਪਣੇ ਚਹੇਤਿਆਂ ਦਾ ਸਦਾ ਕਰਜਦਾਰ ਹੈ। ਜਲਦੀ ਹੀ ਗਾਇਕ ਲੱਖਾ ਬਰਾੜ ਵੇਵ ਆਡੀਓ ਵਿੱਚ ਪ੍ਰਸਿੱਧ ਗਾਇਕ ਤੇ ਨਿਰਮਾਤਾ ਸਾਲਮ ਖਾਨ ਦੀ ਰਹਿਨੁਮਾਈ ਹੇਠ ਆਪਣਾ ਨਵਾਂ ਟਰੈਕ “ਦੁਬਈ ਵੱਸਦੇ“ ਲੈ ਕੇ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਵੇਗਾ। ਗਾਇਕ ਲੱਖਾ ਬਰਾੜ ਦੇ ਖ਼ੁਦ ਦੇ ਲਿਖੇ ਇਸ ਗੀਤ  ਸੰਗੀਤ ਨਾਲ ਸਿੰਗਾਰਿਆ ਹੈ ਸੰਗੀਤਕਾਰ ਸਮਸ਼ੇਰ ਸਿੰਘ ਨੇ। 


ਐਸ ਵੇਲੇ ਗਾਇਕ ਗਾਇਕ ਲੱਖਾ ਬਰਾੜ ਦੀ ਸੰਗੀਤ ਪ੍ਰਤੀ ਲਗਨ ਤੇ ਸਖਤ ਮਿਹਨਤ ਨੂੰ ਦੇਖਦਿਆਂ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ, ਕਿ ਆਉਣ ਵਾਲੇ ਸਮੇਂ ਚ' ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਪੰਜਾਬੀ ਗਾਇਕੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਗਾਇਕ ਲੱਖਾ ਬਰਾੜ ਤੋਂ ਬਹੁਤ ਆਸ਼ਾਂ/ ਉਮੀਦਾ ਹਨ। ਸ਼ਾਲਾ! ਇਹ ਮਾਣਮੱਤਾ ਗਾਇਕ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ। ਜਿਲਾ ਬਰਨਾਲਾ ਦੇ ਨਜਦੀਕ ਪੈਂਦੇ ਕਸਬਾ ਭਦੌੜ ਵਿੱਚ ਆਪਣੇ ਪੂਰੇ ਪਰਿਵਾਰ, ਮਾਤਾ-ਪਿਤਾ, ਪਤਨੀ ਗੁਰਮੀਤ ਕੌਰ ਤੇ ਬੇਟੇ ਮਹਿਕਪ੍ਰੀਤ ਸਿੰਘ ਬਰਾੜ ਨਾਲ ਖੁਸ਼ੀਆ ਭਰੀ ਜ਼ਿੰਦਗੀ ਗੁਜ਼ਾਰ ਰਿਹਾ, ਗਾਇਕ ਲੱਖਾ ਬਰਾੜ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਦੇ ਨਾਲ ਹਰ ਇੱਕ ਦਿਲ 'ਤੇ ਰਾਜ਼ ਕਰੇ ਅਤੇ ਆਉਣ ਵਾਲੇ ਕੱਲ 'ਚ ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇ।

Have something to say? Post your comment