Thursday, April 25, 2019
FOLLOW US ON

Article

ਮੈਂ ਤਾਂ ਮੁੰਡਾ ਆਂ / ਮਿੰਨੀ ਕਹਾਣੀ //ਮਹਿੰਦਰ ਸਿੰਘ ਮਾਨ

September 14, 2018 08:58 PM
General

ਸਿਆਲ ਦਾ ਮੌਸਮ ਸੀ ਤੇ ਨਾਲੇ ਅੱਜ ਐਤਵਾਰ ਸੀ।ਇਸ ਕਰਕੇ ਮੇਰੇ ਦੋਵੇਂ ਬੱਚੇ ਅੱਜ ਸਕੂਲ ਨਹੀਂ ਗਏ ਸਨ।ਮੈਂ ਉਨ੍ਹਾਂ ਨੂੰ ਨਾਸ਼ਤਾ ਖੁਆਇਆ ਤੇ ਆਪ ਧੁੱਪ ਸੇਕਣ ਲਈ ਆਪਣੇ ਘਰ ਦੀ ਛੱਤ ਉੱਤੇ ਚਲੀ ਗਈ।ਛੱਤ ਉੱਤੇ ਜਾ ਕੇ ਅਚਾਨਕ ਮੇਰੀ ਨਜ਼ਰ ਆਪਣੀ ਗੁਆਂਢਣ ਮਨਜੀਤ ਦੇ ਵਿਹੜੇ ਵਿੱਚ ਪੈ ਗਈ।ਮੈਂ ਵੇਖਿਆ ਕਿ ਮਨਜੀਤ ਨੇ ਆਪਣੀ ਚਾਰ ਕੁ ਸਾਲ ਦੀ ਬੱਚੀ ਨੀਤੂ ਮੂਹਰੇ ਕੁਝ ਜੂਠੇ ਭਾਂਡੇ ਰੱਖੇ ਹੋਏ ਸਨ,ਜਿਨ੍ਹਾਂ ਨੂੰ ਉਹ ਤਰਲੇ ਲੈ ਲੈ ਕੇ ਧੋ ਰਹੀ ਸੀ।ਉਸ ਤੋਂ ਕੁਝ ਦੂਰ ਮਨਜੀਤ ਦਾ ਪੰਜ ਕੁ ਸਾਲ ਦਾ ਬੱਚਾ ਪਿੰਕਾ ਖਿਡੌਣਿਆਂ ਨਾਲ ਖੇਡ ਰਿਹਾ ਦੀ।ਮੈਂ ਪਿੰਕੇ ਨੂੰ ਆਖਿਆ, "ਉਏ ਪਿੰਕੇ, ਤੂੰ ਐਥੇ ਕੱਲਾ ਬੈਠਾ ਖੇਡੀ ਜਾਨਾ ਆਂ,ਤੇਰੀ ਭੈਣ ਜੂਠੇ ਭਾਂਡੇ ਧੋਂਦੀ ਆ।ਤੂੰ ਕਿਉਂ ਨ੍ਹੀ ਧੋਂਦਾ?"
ਪਿੰਕੇ ਨੇ ਆਪਣਾ ਮੂੰਹ ਮੇਰੇ ਵੱਲ ਕੀਤਾ ਤੇ ਆਖਣ ਲੱਗਾ, "ਮੈਂ ਤਾਂ ਮੁੰਡਾ ਆਂ।ਮੁੰਡੇ ਥੋੜ੍ਹਾ ਜੂਠੇ ਭਾਂਡੇ ਧੋਂਦੇ ਹੁੰਦੇ ਆ?ਮੈਂ ਤਾਂ ਖੇਲੂੰਗਾ।"ਮੈਂ ਪਿੰਕੇ ਦੀ ਗੱਲ ਸੁਣ ਕੇ ਬੜੀ ਹੈਰਾਨ ਹੋਈ ਤੇ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਬਚਪਨ ਵਿੱਚ ਖਿਡੌਣਿਆਂ ਨਾਲ ਖੇਡਣ ਦਾ ਹੱਕ ਕੱਲੇ ਮੁੰਡਿਆਂ ਦਾ ਕਿਉਂ ਹੈ?

 


ਮਹਿੰਦਰ ਸਿੰਘ ਮਾਨ

Have something to say? Post your comment