Wednesday, May 22, 2019
FOLLOW US ON

Poem

ਕਵਿਤਾ //ਕਿਰਨਪ੍ਰੀਤ ਕੌਰ

September 14, 2018 09:06 PM
General

ਮੈਂ ਗੱਲ ਕਰਨੀ ਇੱਕ ਪੀਰ ਦੀ,
ਉਹ ਨਾਨਕ ਸ਼ਾਹ ਫਕੀਰ ਦੀ ।

ਜਿਸ ਨੇ ਇੱਕ ਦਾ ਹੁਕਮ ਸੁਣਾਇਆ ਸੀ,
ਜੋ ਧੁਰ ਤੋਂ ਲਿਖਿਆ ਆਇਆ ਸੀ।
ਜਿਨ੍ਹਾਂ ਗੱਲ ਕੀਤੀ ਸੀ ਕਰਤਾਰ ਦੀ,
  ਤੇ ਸੱਚੇ ਨਾਲ ਪਿਆਰ ਦੀ ।

ਮੈਂ ਗੱਲ ਕਰਨੀ ਉਸ ਪੀਰ ਦੀ ,
ਉਹ ਨਾਨਕ ਸ਼ਾਹ ਫਕੀਰ ਦੀ।

ਜਿਨ੍ਹਾਂ ਕੋਡੇ ਰਾਕਸ਼ ਤਾਰਿਆ ਸੀ,
ਜਿਨ੍ਹਾਂ ਕਈ ਭੁੱਲਿਆਂ ਨੂੰ ਸੁਧਾਰਿਆ ਸੀ ।
ਜਿਨ੍ਹਾਂ ਸੱਚ ਦਾ ਸੌਦਾ ਕਰਿਆ ਸੀ ,
ਜਿਨ੍ਹਾਂ ਪਖੰਡ ਨੂੰ ਕਦੇ ਨਾ ਜਰਿਆ ਸੀ ।
 
  ਮੈਂ ਗੱਲ ਕਰਨੀ ਉਸ ਪੀਰ ਦੀ ,
  ਉਹ ਨਾਨਕ ਸ਼ਾਹ ਫਕੀਰ ਦੀ ।

ਜਿਨ੍ਹਾਂ ਵੰਡ ਛੱਕੋ ਦਾ ਹੋਕਾ ਲਾਇਆ ਸੀ ,
ਜਿਨ੍ਹਾਂ ਸੱਚੀ ਕਿਰਤ ਦਾ ਮਤਲਬ ਸਮਝਾਇਆ ਸੀ। ਜਿਨ੍ਹਾਂ ਨਾਮ ਜੱਪਣਾ ਦੱਸਿਆ ਸੀ ,
ਜਿਨ੍ਹਾਂ ਦੀ ਕਿਰਤ' ਚ ਹੀ ਰੱਬ ਵੱਸਿਆ ਸੀ।

ਮੈਂ ਗੱਲ ਕਰਨੀ ਉਸ ਪੀਰ ਦੀ ,
ਉਹ ਨਾਨਕ ਸ਼ਾਹ ਫਕੀਰ ਦੀ ।

ਜਿਨ੍ਹਾਂ ਇੱਕ ਦਾ ਹੁਕਮ ਸੁਣਾਇਆ ਸੀ,
ਜਿਨ੍ਹਾਂ ਨਾਮ ਜਪੋ ਸਿਖਾਇਆ ਸੀ।
ਜਿਨ੍ਹਾਂ ਕਰਤਾਰਪੁਰ ਵਸਾਇਆ ਸੀ ,
ਜਿਨ੍ਹਾਂ ਹਿੰਦੂ ਮੁਸਲਿਮ ਨੂੰ ਇੱਕ ਕਰ ਗਾਇਆ ਸੀ ।

ਮੈਂ ਗੱਲ ਕਰਨੀ ਉਸ ਪੀਰ ਦੀ ,
ਉਹ ਨਾਨਕ ਸ਼ਾਹ ਫਕੀਰ ਦੀ ।

ਜਿਨ੍ਹਾਂ ਜਾਤ ਪਾਤ ਚੋਂ ਕੱਢਿਆ ਸੀ ,
ਜਿਨ੍ਹਾਂ ਔਰਤ ਦਾ ਦੁੱਖ ਵੰਡਿਆ ਸੀ ।
ਜਿਨ੍ਹਾਂ ਪਾਖੰਡੀ ਪੰਡਿਤ ਤਾਰੇ ਸੀ,
ਜਿਨ੍ਹਾਂ ਮੌਲੀ ਕਈ ਸੁਧਾਰੀ ਸੀ ।

ਮੈਂ ਗੱਲ ਕਰਨੀ ਉਸ ਪੀਰ ਦੀ,
ਉਹ ਨਾਨਕ ਸ਼ਾਹ ਫਕੀਰ ਦੀ ।

 


ਕਿਰਨਪ੍ਰੀਤ ਕੌਰ

Have something to say? Post your comment