Article

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ

September 15, 2018 10:32 PM
General

ਪੰਜਾਬੀ ਫ਼ਿਲਮ ਸੰਸਾਰ ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੋ ਅਜਿਹੇ ਨਾਮੀਂ ਕਲਾਕਾਰ ਹਨ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ।


ਜ਼ਿਕਰਯੋਗ ਹੈ ਕਿ ਦੋਵੇਂ ਕਲਾਕਾਰਾਂ ਨੇ ' ਅੰਗਰੇਜ਼' ਫ਼ਿਲਮ ਤੋਂ ਪੰਜਾਬੀ ਪਰਦੇ 'ਤੇ ਦਸਤਕ ਦਿੱਤੀ ਸੀ। ਭਾਵੇਂਕਿ ਅਮਰਿੰਦਰ ਗਿੱਲ ਤੇ ਅਦਿੱਤੀ ਸ਼ਰਮਾਂ ਦੀ ਜੋੜੀ ਵਾਲੀ ਇਸ ਫ਼ਿਲਮ ਵਿੱਚ ਦੋਵਾਂ ਨੇ ਸੈਕਿੰਡ ਲੀਡ 'ਚ ਕੰਮ ਕੀਤਾ ਸੀ ਪਰ ਇੰਨ੍ਹਾਂ ਦੀ ਅਦਾਕਾਰੀ ਨੇ ਜੋ ਛਾਪ ਦਰਸ਼ਕਾਂ ਦੇ ਦਿਲਾਂ 'ਤੇ ਛੱਡੀ ਉਸਨੇ ਪੰਜਾਬੀ ਫ਼ਿਲਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਫ਼ਿਲਮਾਂ ਵੱਲ ਆਉਣ ਤੋਂ ਪਹਿਲਾਂ ਜਿੱਥੇ ਸਰਗੁਣ ਮਹਿਤਾ ਛੋਟੇ ਪਰਦੇ ਦੀ ਅਦਾਕਾਰਾ ਰਹੀ ਤੇ ਦੋ ਦਰਜਨ ਤੋਂ ਵੱਧ ਚਰਚਿਤ ਲੜੀਵਾਰਾਂ ਵਿੱਚ ਕੰਮ ਕੀਤਾ, ਉੱਥੇ ਐਮੀ ਵਿਰਕ ਪੰਜਾਬੀ ਗਾਇਕੀ ਖੇਤਰ ਵਿੱਚ  ਪੰਜਾਬੀਆਂ ਦਾ ਚਹੇਤਾ, ਚਮਕਦਾ ਸਿਤਾਰਾ ਸੀ। 'ਅੰਗਰੇਜ ਤੋਂ ਬਾਅਦ ਦੋਵਾਂ ਨੇ ਆਪਣਾ ਕੈਰੀਅਰ ਪੰਜਾਬੀ ਸਿਨਮਾ ਹੀ ਚੁਣਿਆ। ਸਰਗੁਣ ਮਹਿਤਾ ਨੇ 'ਲਵ ਪੰਜਾਬ, ਜਿੰਦੂਆ' ਤੇ 'ਲਾਹੌਰੀਏ ' ਫ਼ਿਲਮਾਂ ਨਾਲ ਆਪਣੀ ਭਰਵੀਂ ਹਾਜ਼ਰੀ ਲਵਾਈ। ਜਦਕਿ ਐਮੀ ਵਿਰਕ ਨੇ ' ਅਰਦਾਸ, ਬੰਬੂਕਾਟ, ਸਾਬ੍ਹ ਬਹਾਦਰ,ਨਿੱਕਾ ਜ਼ੈਲਦਾਰ 1-2 , ਲੌਂਗ ਲਾਚੀ,ਸਤਿ ਸ੍ਰੀ ਅਕਾਲ ਇੰਗਲੈਂਡ ਅਤੇ 'ਹਰਜੀਤਾ' ਫ਼ਿਲਮਾਂ ਨਾਲ ਇੱਕ ਖ਼ਾਸ ਮੁਕਾਮ ਹਾਸਲ ਕੀਤਾ। ਇਹ ਫ਼ਿਲਮਾਂ ਭਾਵੇਂਕਿ ਇੰਨ੍ਹਾਂ ਅਲੱਗ ਅਲੱਗ ਕੀਤੀਆਂ ਜੋ ਕਾਮਯਾਬ ਰਹੀਆਂ, ਪਰ ਦਰਸ਼ਕ 'ਅੰਗਰੇਜ਼' ਵੇਲੇ ਤੋਂ ਹੀ ਦੋਵਾਂ ਨੂੰ ਰੁਮਾਂਟਿਕ ਜੋੜੀ ਵਜੋਂ ਵੇਖਣਾ ਚਾਹੁੰਦੇ ਸੀ ਜੋ ਹੁਣ 'ਕਿਸਮਤ' ਫ਼ਿਲਮ ਰਾਹੀਂ ਪਰਦੇ 'ਤੇ ਆ ਰਹੇ ਹਨ।
ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਕਮਾਲ ਦੀ ਫ਼ਿਲਮ ਹੈ। 21 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ,ਗੁੱਗੂ ਗਿੱਲ, ਹਰਦੀਪ ਗਿੱਲ, ਤਾਨੀਆਂ , ਹਰਬੀ ਸੰਘਾਂ  ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਮਾਤਾ ਅੰਕਿਤ ਵਿਜ਼ਨ,ਨਵਦੀਪ ਨਰੂਲਾ, ਜਤਿੰਦਰ ਔਲਖ, ਸ਼ੁਭਮ ਗੋਇਲ ਹਨ ਤੇ ਸੰਤੋਸ਼ ਸੁਭਾਸ਼ ਥੀਟੇ, ਯੁਵਰਾਜ ਸਿੰਘ ਸਹਾਇਕ ਨਿਰਮਾਤਾ ਹਨ। ਫ਼ਿਲਮ ਦਾ ਸੰਗੀਤ ਬੀ ਪਰੈਕ, ਸੁੱਖੀ (ਮਿਊਜ਼ੀਕਲ ਡਾਕਟਰ) ਨੇ ਦਿੱਤਾ ਹੈ। ਗੀਤ ਜਾਨੀ ਨੇ ਲਿਖੇ ਹਨ ਤੇ ਐਮੀ ਵਿਰਕ,ਗੁਰਨਾਮ ਭੁੱਲਰ ਕਮਲ ਖਾਂ, ਬੀ ਪਰੈਕ, ਨੀਤੂ ਭੱਲਾ, ਦਿੱਵਿਆ ਦੱਤਾ ਨੇ ਇਸ ਫ਼ਿਲਮ ਵਿੱਚ  ਗਾਇਆ ਹੈ। 
ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਵਾਲੇ ਲੇਖਕ ਜਗਦੀਪ ਸਿੱਧੂ ਨੇ ਦੱਸਿਆ ਕਿ 'ਕਿਸਮਤ' ਆਮ ਪੰਜਾਬੀ ਫ਼ਿਲਮਾਂ ਤੋਂ ਉਪਰ ਉਠਕੇ ਬਾਲੀਵੁੱਡ ਤਕਨੀਕ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਬਾਲੀਵੱਡ ਫ਼ਿਲਮਾਂ ਨੂੰ ਟੱਕਰ ਦੇਣ ਦੇ ਸਮਰੱਥ ਹੈ। ਫ਼ਿਲਮ ਵਿੱਚ ਐਮੀ ਵਿਰਕ ਨੇ ਸਿਵਾ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡੋਂ ਸ਼ਹਿਰ ਪੜ੍ਹਨ ਆਉਂਦਾ ਹੈ ਪਰ ਉਹ ਇੱਕ ਰੋਹਬਦਾਰ ਪੁਲਸ ਅਫ਼ਸਰ ਦੀ ਧੀ ਬਾਨੀ ਦੇ ਪਿਅਰ ਚੱਕਰਾ ਵਿੱਚ ਪੈ ਜਾਂਦਾ ਹੈ। ਬਾਨੀ ( ਸਰਗੁਣ ਮਹਿਤਾ) ਬਹੁਤ ਹੀ ਸੰਜੀਦਾ, ਰੰਗਾਂ ਦੀ ਦੁਨੀਆਂ ਨੂੰ ਪਿਆਰ ਕਰਨ ਵਾਲੀ ਕੁੜੀ ਹੈ ਜਦ ਤੋਂ ਸ਼ਿਵਾ ਉਸਦੀ ਜਿੰਦਗੀ 'ਚ ਆਉਂਦਾ ਹੈ, ਉਹ ਰੰਗਾਂ ਦੀ ਦੁਨੀਆਂ ਛੱਡ ਪਿਆਰ ਦੇ ਰੰਗਾਂ ਵਿੱਚ ਰੰਗੀ ਜਾਂਦੀ ਹੈ। ਫ਼ਿਲਮ ਪਿਅਰ ਮੁਹੱਬਤ ਦੇ ਵਿਸ਼ਿਆ 'ਤੇ ਬੇਹੱਦ ਗੰਭੀਰ ਹੈ ।


ਐਮੀ ਵਿਰਕ ਦੀ ਅਦਾਕਾਰੀ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਰੰਗ ਵਾਲੀ ਹੇ ਜੋ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਗੁੱਗੂ ਗਿੱਲ ਨੇ ਬਾਨੀ ਦੇ ਪਿਤਾ ਦੇ ਕਿਰਦਾਰ ਨਿਭਾਇਆ ਹੈ ਜਦਕਿ ਹਰਦੀਪ ਗਿੱਲ ਨੇ ਸ਼ਿਵਾ ਦੇ ਪਿਤਾ ਦਾ। ਸੁਖਦੇਵ ਬਰਨਾਲਾ ਸ਼ਿਵਾ ਦੇ ਚਾਚੇ ਦੇ ਕਿਰਦਾਰ ਵਿੱਚ ਹੈ। ਕਾਮੇਡੀਅਨ ਹਰਬੀ ਸੰਘਾ ਨੇ ਬਤੌਰ ਕਾਮੇਡੀਅਨ ਫ਼ਿਲਮ ਦਾ ਸੰਜੀਦਾ ਮਾਹੌਲ ਖੁਸ਼ਗੁਵਾਰ ਕੀਤਾ ਹੈ। ਫ਼ਿਲਮ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਦਰਸ਼ਕਾਂ ਦੀ ਜੁਬਾਨ 'ਤੇ ਚੜ੍ਹਿਆ ਹੋਇਆ ਹੈ। ਐਮੀ ਵਿਰਕ ਨੇ ਦੱਸਿਆ ਕਿ ਇੱਕ ਅਦਾਕਾਰੀ ਖੇਤਰ ਵਿੱਚ  ਉਸਨੂੰ ਵੱਖ ਵੱਖ ਕਿਰਦਾਰ ਨਿਭਾਉਂਦਿਆਂ ਇੱਕ ਨਵੀਂ ਜ਼ਿੰਦਗੀ ਜਿਊਣ ਦਾ ਮੌਕਾ ਮਿਲਦਾ ਅਤੇ ਹਰ ਕਿਰਦਾਰ ਤੁਹਾਡੇ ਨਾਲ ਇੱਕ ਵੱਖਰਾ ਦਰਸ਼ਕ ਵਰਗ ਜੋੜਦਾ ਹੈ।ਇਸ ਫਿਲਮ ਵਿੱਚ ਉਸਨੇ 'ਸ਼ਿਵੇ' ਨਾਂ ਦੇ ਐਸੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ।


ਜਿਸਦੀ ਹਾਸੀਆਂ ਖੇਡੀਆਂ ਵਾਲੀ ਜਿੰਦਗੀ ਨੂੰ ਰੰਗਾਂ ਦੀ ਦੁਨੀਆਂ ਨੂੰ ਪਿਆਰ ਕਰਨ ਵਾਲੀ ਕੁੜੀ ਦੀ ਮੁਹੱਬਤ ਦਾ ਰੰਗ ਚੜ੍ਹਦਾ ਹੈ।ਫ਼ਿਲਮ ਦੋ ਨੌਜਵਾਨ ਦਿਲਾਂ ਦੀ ਕਹਾਣੀ ਹੈ ਜਿਸਨੂੰ ਦਰਸ਼ਕ ਖੂਬ ਪਿਆਰ ਦੇਣਗੇ।ਚਿਰਾਂ ਤੋਂ ਉਡੀਕੀ ਜਾ ਰਹੀ ਇਹ ਫ਼ਿਲਮ 'ਕਿਸਮਤ' 21 ਸਤੰਬਰ ਨੂੰ ਵਿਸ਼ਵ ਭਰ ਦੇ ਪੰਜਾਬੀ ਦਰਸ਼ਕਾਂ ਦੀ ਨਜ਼ਰ ਹੋਵੇਗੀ।

 


ਲੇਖਕ-ਹਰਜਿੰਦਰ ਿਸੰਘ ਜਵੰਦਾ 

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-