FOLLOW US ON

News

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ

September 18, 2018 10:37 PM
General

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ
ਸ਼ੁਰੂ ਹੋਣ ਦਾ ਦੌਰ ਜਾਰੀ
ਇੰਡੀਗੇ ਸ਼ੁਰੂ ਕਰੇਗੀ ਹਵਾਈ ਅੱਡੇ ਤੋਂ ੨੮ ਅਕਤੂਬਰ ਨੂੰ ਦੁਬਈ ਲਈ ਨਵੀਂ ਅੰਤਰ-ਰਾਸ਼ਟਰੀ ਉਡਾਣ
ਅੰਮ੍ਰਿਤਸਰ (੧੮ ਸਤੰਬਰ, ੨੦੧੮): ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਪੰਜਾਬੀਆਂ ਨੂੰ
ਖ਼ੁਸ਼ਖ਼ਬਰੀਆਂ ਮਿਲਨ ਦਾ ਦੌਰ ਲਗਾਤਾਰ ਜਾਰੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਦੀਆਂ ਹਵਾਈ ਕੰਪਨੀਆਂ ਇੰਡੀਗੋ, ਸਪਾਈਸ
ਜੈੱਟ ਅਤੇ ਜੈੱਟ ਏਅਰਵੇਜ਼ ਵਲੋਂ ਚਾਰ ਨਵੀਆਂ ਉਡਾਣਾਂ ਦੇ ਐਲਾਨ ਤੋਂ ਬਾਦ ਹੁਣ ਇੰਡੀਗੋ ਇੱਥੋਂ ਆਪਣੀ ਪਹਿਲੀ ਅੰਤਰ-ਰਾਸ਼ਟਰੀ
ਉਡਾਣ ੨੮ ਅਕਤੂਬਰ ਤੋਂ ਡੁਬਈ ਲਈ ਸ਼ੁਰੂ ਕਰਨ ਜਾ ਰਹੀ ਹੈ।
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ
ਨੇ ਦੱਸਿਆ ਕਿ ਦ ੁਬਈ ਲਈ ਇਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰਤੀ ਹਵਾਈ ਕੰਪਨੀ ਵਲੋਂ ਤੀਜੀ ਸਿੱਧੀ ਉਡਾਣ ਹੋਵੇਗੀ। ਇੱਥੋਂ
ਪਿਛਲੇ ਕੁਝ ਸਾਲਾਂ ਤੋਂ ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪ੍ਰੈਸ ਸਫ਼ਲਤਾ ਪੂਰਵਕ ਆਪਣੀਆਂ ਉਡਾਣਾਂ ਚਲਾ ਰਹੀਆਂ ਹਨ।
੨੦੧੭ ਵਿਚ ਇੱਥੋਂ ਚਲਦੀਆਂ ਸਿੱਧੀਆਂ ਅੰਤਰ-ਰਾਸ਼ਟਰੀ ਉਡਾਣਾਂ ਦੇ ਕੁੱਲ ੫ ਲੱਖ ੯੧ ਹਜਾਰ ਯਾਤਰੀਆਂ ਵਿਚੋਂ ੨ ਲੱਖ ੩੫ ਹਜਾਰ
ਯਾਤਰੀਆਂ ਨੇ ਇਹਨਾਂ ਦੋਨਾਂ ਸਿੱਧੀਆਂ ਉਡਾਨਾਂ ਵਿਚ ਸਫ਼ਰ ਕੀਤਾ। ਇਹ ਉਡਾਣਾਂ ਯਾਤਰੀਆਂ ਨਾਲ ਤਕਰੀਬਨ ੯੫% ਭਰੀਆਂ
ਜਾਂਦੀਆਂ ਹਨ।
ਇੰਡੀਗੋ ਵਲੋਂ ਸ਼ੁਰੂ ਕੀਤੀ ਜਾ ਰਹੀ ਇਸ ਉਡਾਨ ਨਾਲ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਵੇਗਾ।
ਇੱਥੌਂ ਪਹਿਲਾਂ ਹੀ ੧੫ ਅਗਸਤ ਨੂੰ ਏਅਰ ਏਸ਼ੀਆ ਐਕਸ ਨੇ ਕੁਆਲਾਲੰਪੁਰ ਲਈ ਅਤੇ ੧੫ ਸਤੰਬਰ ਨੂੰ ਇੰਡੀਗੋ ਨੇ ਹੈਦਰਾਬਾਦ
ਲਈ ਸਿੱਧੀ ਉਡਾਨ ਸ਼ੁਰੂ ਕੀਤੀ। ਸਪਾਈਸ ਜੈਟ ਵੀ ੬ ਨਵੰਬਰ ਨੂੰ ਬੈਂਕਾਕ ਅਤੇ ਗੋਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ
ਹੈ। ੧੫ ਜੁਲਾਈ ੨੦੧੮ ਤੋਂ ਬਾਦ ਹੁਣ ਤੀਕ ਤਿੰਨ ਅੰਤਰ-ਰਾਸ਼ਟਰੀ ਅਤੇ ਤਿੰਨ ਰਾਸ਼ਟਰੀ ਉਡਾਣਾਂ ਜਾਂ ਤਾਂ ਸ਼ੁਰੂ ਹੋ ਗਈਆਂ ਹਨ ਤ ੇ
ਜਾਂ ਉਹਨਾਂ ਦਾ ਐਲਾਨ ਹੋ ਚੁੱਕਾ ਹੈ।
ਦੁਬਈ ਦੀ ਇਹ ਤਿੰਨੋਂ ਭਾਰਤੀ ਹਵਾਈ ਕੰਪਨੀਆਂ ਕਿਸੇ ਵੀ ਵਿਦੇਸ਼ੀ ਹਵਾਈ ਕੰਪਨੀ ਨਾਲ ਸਮਝੋਤਾ ਨਾ ਹੋਣ ਕਾਰਨ ਦੁਬਈ
ਤੋਂ ਵਿਦੇਸ਼ਾਂ ਵਾਸਤੇ ਚਲਦੀਆਂ ਉਡਾਨਾਂ ਨਾਲ ਨਹੀਂ ਜੋੜਦੀਆਂ। ਦੁਬਈ ਦੀ ਦੁਨੀਆਂ ਵਿਚ ਸਭ ਤੋਂ ਵੱਡੀ ਹਵਾਈ ਕੰਪਨੀਆਂ ਵਿਚੋਂ
ਇਕ ਮੰਨੀ ਜਾਂਦੀ ਐਮੀਰੇਟਜ਼ ਏਅਰਲਾਈਨ ਅਤੇ ਉਸ ਦੀ ਭਾਈਵਾਲ ਫਲਾਈ ਡੁਬਈ ਵੀ ਅੰਮ੍ਰਿਤਸਰ ਵਾਸਤੇ ਉਡਾਣਾਂ ਸ਼ੁਰੂ ਕਰਨੀਆਂ
ਚਾਹੁੰਦੀਆਂ ਹਨ ਤਾਂ ਜੋ ਉਹ ਪੰਜਾਬ ਨੂੰ ੧੪੦ ਤੋਂ ਵੱਧ ਮੁਲਕਾਂ ਨੂੰ ਉਹਨਾਂ ਵਲੋਂ ਚਲਦੀਆਂ ਉਡਾਨਾਂ ਨਾਲ ਜੋਣ ਸਕਣ। ਗੁਮਟਾਲਾ ਨੇ
ਦੱਸਿਆ ਕਿ ਭਾਰਤ ਵਿਚ ਫਲਾਈ ਡੁਬਈ ਦੇ ਖੇਤਰੀ ਡਾਇਰੈਕਟਰ ਨੇ ਉਹਨਾਂ ਨੂੰ ਈ-ਮੇਲ ਰਾਹੀਂ ਦੱਸਿਆ ਕਿ ਉਹ ਇੱਥੌਂ ਉਡਾਣਾਂ
ਸ਼ੁਰੂ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਭਾਰਤ ਹਵਾਈ ਸਮਝੌਤਿਆਂ ਵਿਚ ਡੁਬਈ ਦੀਆਂ ਕੰਪਨੀਆਂ ਨੂੰ ਅੰਮ੍ਰਿਤਸਰ ਵਾਸਤੇ
ਉਡਾਨਾਂ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਦਿੰਦਾ ਪਰ ਜਦ ਵੀ ਨਵੇਂਂ ਸਮਝੋਤਿਆ ਵਾਸਤੇ ਭਾਰਤ ਨਾਲ ਗੱਲਬਾਤ ਹੋਈ ਤਾਂ ਉਹ ਜਰੂਰ
ਇਸ ਦੀ ਮੰਗ ਕਰਣਗੇ। ਇਸ ਬਾਰੇ ਬੀਜੇਪੀ ਪੰਜਾਬ ਦੇ ਪ੍ਰਧਾਨ ਐਮ.ਪੀ. ਸ਼ਵੇਤ ਮਲਿਕ ਜੀ ਨੂੰ ਵੀ ਈਮੇਲ ਕੀਤੀ ਗਈ ਸੀ।
ਲਗਾਤਾਰ ਨਵੀਆਂ ਉਡਾਨਾਂ ਸ਼ੁਰੂ ਹੋਣ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀ ਬਹੁਤ ਖੁਸ਼ ਹਨ। ਮੁਸਾਫਿਰਾਂ ਅਤੇ ਉਡਾਣਾਂ
ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਉਮੀਦ ਕੀਤੀ ਜਾਂਦੀ ਹੈ ਕਿ ਇੱਥੋਂ ਹੁਣ ਕੈਨੇਡਾ, ਇੰਗਲੈਂਡ ਅਤੇ ਯੂਰਪ ਦੇ ਹੋਰਨਾਂ ਮੁਲਕਾਂ ਜਿੱਥੇ
ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਨੂੰ ਵੀ ਜਲਦ ਸਿੱਧੀਆਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਨਵੀਆਂ ਉਡਾਣਾਂ ਸ਼ੁਰੂ ਕਰਵਾਉਣ
ਲਈ ਫਲਾਈ ਅੰਮ੍ਰਿਤਸਰ ਮੁਹਿੰਮ ਦੀ ਟੀਮ ਲਗਾਤਾਰ ਅੰਕੜਿਆਂ ਸਮੇਤ ਵਿਦੇਸ਼ੀ ਤੇ ਦੇਸ਼ ਦੀਆਂ ਹਵਾਈ ਕੰਪਨੀਆਂ ਨਾਲ ਸੰਪਰਕ
ਕਰ ਰਹੀ ਹੈ।

Have something to say? Post your comment

More News News

ਸ਼ੇਰਪੁਰ ਦੀ ਬੇਟੀ ਸੁਪਿੰਦਰ ਕੌਰ ਦਾ ਡਾ ਬੀ ਆਰ ਅੰਬੇਡਕਰ ਹਿਉਮਨ ਰਾਇਟਸ ਐਡ ਵੈਲਫੇਅਰ ਫਾਊਡੇਸ਼ਨ ਵੱਲ਼ੋਂ ਸਨਮਾਨ ਲਵਾਰਿਸ ਔਰਤ ਦੀ ਲਾਸ਼ ਮਿਲੀ ਧਾਰਮਿਕ ਸਥਾਨ ਹਰਿਦੁਆਰ ਵਿਖੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਲੱਖਾਂ ਦੇ ਇਕੱਠ ਵਿਚ ਵੱਡਾ ਫੈਸਲਾ ਲਵੇਗੀ – ਸਹਿਗਲ पंजाबी संगीत की दुनिया में एक अलग पहचान ,मलवीन ग्रोवर ਦਮਦਮੀ ਟਕਸਾਲ ਮੁਖੀ ਨੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਸਮੇਤ ਦੇਸ਼ ਦੇ ਸਮੁਚੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਵੀ ਕੀਤੀ ਮੰਗ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਬੀ:ਐਲ:ਓਜ਼ ਅਤੇ ਸੁਪਰਵਾਈਜਰਾਂ ਨਾਲ ਕੀਤੀ ਮੀਟਿੰਗ National award-winning writer-director Ashwini Chaudhary will be releasing his next 'Setters' on 1st March 2019 ਸਮਾਰਟ ਸਿਟੀ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਪੰਜ ਤਖਤਾਂ ਦੀ ਪੈਦਲ ਯਾਤਰਾ ਕਰਨ ਵਾਲੇ ਸੰਗਰਾਮ ਸਿੰਘ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣ ਤੇ ਕੀਤਾ ਗਿਆਨ ਵਿਸ਼ੇਸ਼ ਸਨਮਾਨ। "ਪੰਜ ਸੂਬਿਆਂ ਦੇ ਨਤੀਜੇ ਬਣੇ ਭਾਰਤੀ ਤੇ ਵਿਦੇਸ਼ੀ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ "
-
-
-