ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“
ਪੰਜਾਬੀ ਸੱਭਿਆਚਾਰ ਵਿਰਸਾ ਅੱਜ ਅਲੋਪ ਹੁੰਦਾ ਨਜਰ ਆਉਂਦਾ ਹੈ ਪਰ ਜਿਨ੍ਹਾਂ ਨੇ ਉਹ ਸਮੇ ਦਾ ਉਸ ਪੰਜਾਬੀ ਸੱਭਿਆਚਾਰ ਦਾ ਅਨੰਦ ਮਾਣਿਆ ਹੈ ਉਹ ਅੱਜ ਵੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰਦੇ ਹਨ ਲੇਖਕ ਲੋਕ ਕਾਗਜ ਦੀ ਹਿੱਕ ਤੇ ਝਰੀਟਾ ਮਾਰ ਕੇ ਰਚਨਾਵਾਂ, ਗੀਤ ,ਲੇਖ ਲਿਖ ਕੇ ਪੰਜਾਬੀ ਵਿਰਸੇ ਦੀ ਗੱਲ੍ਹ ਕਰਦੇ ਹਨ, ਸੇਵਾ ਕਰਦੇ ਹਨ ਉਥੇ ਦੂਜੇ ਪਾਸੇ ਪ੍ਰਤਾਪ ਸਿੰਘ ਹੀਰੇ ਵਰਗੇ ਆਪਣੇ ਕੈਮਰੇ ਦੀ ਅੱਖ ਨਾਲ ਤਸਵੀਰਾਂ, ਫੋਟੋਆਂ ਖਿੱਚ ਕੇ ਉਨਾਂ ਵਿੱਚ ਜਾਨ ਪਾਉਂਦੇ ਹਨ
ਮੇਰੇ ਭਰਾਵਾਂ ਵਰਗੇ ਦੋਸਤ ਪ੍ਰਤਾਪ ਸਿੰਘ ਹੀਰਾ ਦਾ ਜਨਮ ਮਾਤਾ ਸ੍ਰੀ ਗਿਆਨ ਕੋਰ ਦੀ ਕੁੱਖੋ ਪਿਤਾ ਸਰਦਾਰ ਬਾਜ ਸਿੰਘ ਦੇ ਘਰ ਵਸਤੀ ਹਾਜੀ ਵਾਲੀ (ਜੀਰਾ) ਵਿਖੇ ਹੋਇਆ ਪੜਾਈ ਤੋ ਬਾਅਦ ਘਰਦਿਆਂ ਨੇ ਕੁਝ ਕਿੱਤਾ ਕਰਨ ਲਈ ਦਰਜੀ ਦਾ ਕੰਮ ਸਿਖਣ ਲਾਇਆ ਪਰ ਉਸ ਦਾ ਮਸ਼ੀਨ ਚਲਾਉਣ ਤੇ ਕੱਪੜੇ ਸਿਆਉਣ ਨੂੰ ਦਿਲ ਨਾ ਮੰਨਿਆ ਤੇ ਫਿਰ ਉਸ ਨੇ ਇਕ ਫੋਟੋਗ੍ਰਾਫਰ ਨੂੰ ਉਸਤਾਦ ਧਾਰ ਲਿਆਂ ਤੇ ਫਿਰ ਕਦੇ ਪਿਛੇ ਮੁੜ ਕੇ ਨਹੀ ਵੇਖਿਆ
ਅਖਬਾਰਾਂ ਵਿੱਚ ਛਪਦੀਆ ਪੰਜਾਬੀ ਸੱਭਿਆਚਾਰ ਤਸਵੀਰਾਂ ਨੂੰ ਵੇਖ ਉਹਦਾ ਮਨ ਕਰਦਾ ਕੇ ਕਾਸ਼ ਮੇਰੀਆ ਵੀ ਖਿਚੀਆ ਫੋਟੋਆਂ ਅਖ਼ਬਾਰਾਂ ਵਿੱਚ ਲੱਗਣ ਹੀਰੇ ਨੇ ਪ੍ਰੈਸ ਫੋਟੋਗ੍ਰਾਫਰ ਬਣਨ ਲਈ ਹੱਥ ਪੈਰ ਮਾਰਨੇ ਸੁਰੂ ਕਰ ਦਿੱਤੇ ਉਸ ਦੀਆ ਇਨਾਂ ਸੋਚਾਂ ਨੂੰ ਉਸ ਸਮੇ ਬੂਰ ਪਿਆ ਜਦੋ ਉਸ ਦੇ ਇਕ ਦੋਸਤ ਰਾਜੇਸ਼ ਢੰਡ ਨੇ ਉਸ ਨੂੰ ਅਜੀਤ ਅਖਬਾਰ ਦਾ ਪ੍ਰੈੱਸ ਫੋਟੋਗ੍ਰਾਫਰ ਬਣਾ ਦਿੱਤਾ ਫਿਰ ਪ੍ਤਾਪ ਦੀਆ ਖਿਚੀਆ ਤਸਵੀਰਾਂ ਕਈ ਮੰਨੇ ਪ੍ਰਮੰਨੇ ਅਖਬਾਰਾਂ ਵਿੱਚ ਛਪਣ ਲੱਗੀਆਂ
ਫਿਰ ਗੁਰਪ੍ਰੀਤ ਪੱਤਰਕਾਰ ਨੰਗਲ ਤੇ ਸਮਸ਼ੇਰ ਢਿਲੋ ਦੀ ਹੱਲਾਸ਼ੇਰੀ ਨਾਲ ਇਨ੍ਹਾਂ ਤਸਵੀਰਾਂ ਨੂੰ ਵੱਡਾ ਰੂਪ ਦੇ ਕੇ ਮੇਲਿਆ, ਵਿਰਾਸਤੀ ਪ੍ਰੋਗਰਾਮਾ ਸਾਹਿਤਕ ਸਮਾਗਮਾ ਤੇ ਪ੍ਰਦਰਸ਼ਨੀਆ ਲਾਉਣੀਆ ਸੁਰੂ ਕੀਤੀਆ ਜਿਸ ਨਾਲ ਹੀਰੇ ਦੀ ਹਰ ਪਾਸਿਉਂ ਸ਼ਲਾਘਾ ਹੋਈ
ਹੀਰਾ ਆਪਣੇ ਕੈਮਰੇ ਦੀ ਅੱਖ ਨਾਲ ਹੀਰੇ ਲੱਭਦਾ ਹੈ ਫੋਟੋਆਂ ਵਿੱਚ ਜਾਨ ਪਾਉਦਾ ਹੈ ਤੇ ਇਨ੍ਹਾਂ ਤਸਵੀਰਾਂ ਨੂੰ ਮੁੰਹੋ ਬੋਲਣ ਲਾਉਂਦਾ ਹੈ ਜਿਵੇ ਕੋਈ ਲਿਖਾਰੀ ਆਪਣੀਆ ਲਿਖਤਾਂ ਵਿੱਚ ਮਨੁੱਖ ਦੀ ਜ਼ਿੰਦਗੀ ਦੇ ਹਰੇਕ ਪਹਿਲੂ ਤੇ ਗੱਲਬਾਤ ਕਰਦਾ ਹੈ ਹੀਰਾ ਵੀ ਉਸੇ ਤਰਾਂ ਆਪਣੀਆ ਤਸਵੀਰਾਂ ਵਿੱਚੋ ਮਨੁੱਖ ਦੀ ਜਿੰਦਗੀ ਦੀ ਸਚਾਈ ਨੂੰ ਹੂਬਹੂ ਉਲੀਕਦਾ ਹੈ ਸਭ ਕੁਝ ਬਿਆਨ ਕਰਦਾ ਹੈ ਉਹ ਆਪਣੇ ਕੈਮਰੇ ਰਾਹੀ ਗਰੀਬੀ ਦੇ ਮਾਰੇ, ਮਹਿਗਾਈ ਦੇ ਮਾਰੇ ਲੋਕਾ ਨੂੰ ਪੇਸ਼ ਕਰਦਾ ਹੈ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਹੈ ਤਾ ਉਸ ਨੂੰ ਸਕੂਨ ਮਿਲਦਾ ਹੈ ਮੇਰੇ ਦੋਸਤ ਹੀਰਾ ਜੀ ਨੇ ਵਿਲੱਖਣ ਫੋਟੋਆਂ ਤਸਵੀਰਾਂ ਦੀ ਗੈਲਰੀ ਕਿਤਾਬ ਦੇ ਰੂਪ ਵਿੱਚ ਦਿੱਤੀ ਹੈ ਜਿਸ ਦਾ ਨਾਮ ਹੈ “ਤਸਵੀਰਾਂ ਦੇ ਅੰਗ ਸੰਗ“ ਹਰੇਕ ਫੋਟੋ ਹੇਠ ਗੁਰਚਰਨ ਨੂਰਪੁਰ ਨੇ ਕਾਵਿ ਰੰਗ ਵਿੱਚ ਸ਼ਬਦ ਲਿਖ ਕੇ ਫੋਟੋਆਂ ਨੂੰ ਚਾਰ ਚੰਨ ਲਾਏ ਨੇ ਤੇ ਇਸ ਕਿਤਾਬ ਨੂੰ ਵਡਮੁੱਲੀ ਬਣਾਇਆ ਹੈ
ਹੀਰੇ ਨੇ ਇਸ ਪੁਸਤਕ ਵਿੱਚ ਹਰੇਕ ਤਰਾਂ ਦੀਆਂ ਫੋਟੋਆਂ ਦੇ ਰੰਗ ਬਖੇਰੇ ਹਨ ਗਰੀਬੀ,
ਲਚਾਰੀ,ਰਹਿਣ ਸਹਿਣ, ਰੀਤੀ ਰਿਵਾਜ ,ਕੱਲ ਦਾ ਮਨੁੱਖ ਅੱਜ ਦਾ ਮਨੁੱਖ, ਬੱਚਿਆਂ ਦਾ ਨੰਗ ਧੜੰਗੇ ਖੇਡਣਾ,ਦਾਦੇ ਦਾ ਪੋਤੀ ਪੋਤੇ ਨੂੰ ਮੋਢਿਆਂ ਤੇ ਚੁੱਕਣਾ,ਗੰਦਗੀ ਦੇ ਢੇਰ ਚੋ ਬੱਚਿਆਂ ਦਾ ਕੁਝ ਲੱਬਣਾ,ਟੱਪਰੀਵਾਸਾ ਦੀ ਜ਼ਿੰਦਗੀ ਨੂੰ ਉਜਾਗਰ ਕਰਨਾ,ਬੱਚਿਆ ਦੇ ਸ਼ੋਸ਼ਣ, ਰੁੱਖਾਂ ਕਟਾਈ,ਬੇਬੇ ਦੇ ਸੰਦੂਕ ਨੂੰ ਘਰੋ ਬਾਹਰ ਕੱਢਿਆ ਵਿਖਾਉਣਾ ਤੇ ਅਨੇਕਾ ਹੀ ਇਹੋ ਜਿਹੀਆ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਫੋਟੋਆ ਨੂੰ ਇਸ ਅਣਮੁਲੀ ਕਿਤਾਬ ਦਾ ਹਿੱਸਾ ਬਣਾਇਆ ਹੈ ਫੋਟੋਆਂ ਤਾ ਅੱਜ ਕੱਲ੍ਹ ਹਰ ਕੋਈ ਖਿੱਚ ਰਿਹਾ ਕਿਉਂਕਿ ਮੁਬਾਇਲਾ ਵਿੱਚ ਕੈਮਰੇ ਆ ਗਏ ਹਨ ਪਰ ਇਹ ਆਪਣੇ ਆਪ ਤੱਕ ਹੀ ਸੀਮਤ ਹਨ ਆਪਣੀਆਂ ਫੋਟੋ ਖਿਚੀ ਜਾਉ ਸੈਲਫੀਆ ਲਈ ਜਾਉ ਪਰ ਜੋ ਤਸਵੀਰਾਂ ਕਲਾਤਮਿਕ ਫੰਗ ਨਾਲ ਖਿਚੀਆ ਜਾਣੀਆ ਚਾਹੀਦੀਆਂ ਹਨ ਉਨਾਂ ਵੱਲ ਕਿਸੇ ਦਾ ਧਿਆਨ ਨਹੀ
ਸੋ ਪ੍ਰਤਾਪ ਸਿੰਘ ਹੀਰਾ ਵਧਾਈ ਦਾ ਪਾਤਰ ਹੈ ਜਿਸ ਨੇ ਇਹ ਵਡਮੁੱਲੀ ਤਸਵੀਰਾਂ ਦੀ ਪੁਸਤਕ ਦੋਸਤਾਂ ਮਿੱਤਰਾਂ ਦੀ ਝੋਲੀ ਵਿਚ ਪਾਈ ਅੱਜ ਕੱਲ੍ਹ ਹੀਰਾ ਆਪਣੀ ਧਰਮ ਪਤਨੀ ਜਸਵਿੰਦਰ ਕੋਰ ਦੋ ਬੇਟਿਆ ਸਤਪਾਲ ਸਿੰਘ (ਆਸਟ੍ਰੇਲੀਆ) ਗੁਰਜੀਤ ਸਿੰਘ (ਸਿਵਲ ਸਰਵਸ) ਨਾਲ ਸਰਾਭਾ ਨਗਰ ਜੀਰਾ ਵਿਖੇ ਰਹਿ ਰਿਹਾ ਹੈ ਅੰਤ ਵਿੱਚ ਮੇਰੇ ਵੱਲੋਂ ਦਿਲ ਦੀਆ ਗਹਿਰਾਈਆਂ ਵਿੱਚੋ ਵਿਸ਼ੇਸ਼ ਤੌਰ ਤੇ ਦੁਆਵਾਂ ਹਨ
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ