Article

ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ

September 20, 2018 10:09 PM

ਕੱਲ੍ਹ ਵੋਟਾਂ ਵਿੱਚ ਇੱਕ ਦਿਲਚਸਪ ਤੇ ਗੰਦੀ ਚੀਜ਼ ਮੈਂ ਜੋ ਨੋਟ ਕੀਤੀ ਉਹ ਪੋਲਿੰਗ ਬੂਥ ਸੀ ।ਸਰਕਾਰ ਦੁਆਰਾ ਨਿਯੁਕਤ ਕੀਤੇ BLO ਜਿਹੜੇ ਕਿ ਵੋਟਾਂ ਬਣਾਉਣ ਕੱਟਣ ਤੇ ਸੋਧਣ ਦਾ ਕੰਮ ਕਰਦੇ ਹਨ ਪਿਛਲੇ ਇਲੈਕਸ਼ਨਾਂ ਦੌਰਾਨ ਇੱਕ ਵਧੀਆ ਕੰਮ ਕੀਤਾ ਗਿਆ ਸੀ ਕਿ ਜੋ ਵੋਟ ਪਰਚੀ ਹੈ ਉਹ ਘਰ ਘਰ ਜਾ ਕੇ ਉਸਨੂੰ ਦੇ ਦਿੱਤੀ ਜਾਵੇ ਤਾਂ ਜੋ ਵੋਟਾਂ  ਵਾਲੇ ਦਿਨ ਵੋਟਰ ਨੂੰ ਜੋ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਉਸ ਨੂੰ ਬਚਾਇਆ ਜਾ ਸਕੇ ।ਪਰ ਕੱਲ੍ਹ ਇਹ ਚੀਜ਼ ਗਾਇਬ ਸੀ ਪੋਲਿੰਗ ਬੂਥਾਂ ਦੇ ਨੇੜੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੇ ਬੂਥ ਲਾ ਕੇ ਬੈਠੇ ਹੋਏ ਸਨ ਜਿਸ ਦੇ ਚੱਲਦਿਆਂ ਵੋਟਰ ਫਸ ਜਾਂਦਾ ਹੈ ।ਵੋਟ ਪਰਚੀ ਲੈਣਾ ਉਸ ਲਈ ਜਿਵੇਂ ਗੁਨਾਹ ਹੋ ਜਾਂਦਾ ਹੈ ਜੇਕਰ ਕਿਸੇ ਇੱਕ ਪਾਰਟੀ ਦੇ ਵਰਕਰਾਂ ਤੋਂ ਉਹ ਪਰਚੀ ਲੈ ਲੈਂਦਾ ਹੈ ਤਾਂ ਉਸ ਤੋਂ ਦੂਜੇ ਨਾਰਾਜ਼ ਹੋ ਜਾਂਦੇ ਹਨ ,ਇਸ ਦੇ ਉਲਟ ਜੇਕਰ ਉਹ ਦੂਜੇ ਪਾਰਟੀ ਵਰਕਰਾਂ ਤੋਂ ਪਰਚੀ ਲੈਂਦਾ ਹੈ ਤਾਂ ਪਹਿਲਾਂ ਵਾਲੇ ਨਾਰਾਜ਼ ਹੋ ਜਾਂਦੇ ਹਨ ਸੋ ਉਸਨੂੰ ਦੁਵਿਧਾ ਦਾ ਸਾਹਮਣਾ ਉਸ ਨੂੰ ਕਰਨਾ ਪੈਂਦਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ ।
ਕੱਲ੍ਹ ਵੀ ਵੋਟਾਂ ਦੇ ਦੌਰਾਨ ਪੰਜਾਬ ਵਿੱਚ ਕਈ ਥਾਵਾਂ ਤੇ ਲੜਾਈ ਝਗੜੇ ਮਾਰ ਕੁਟਾਈ ਦੀਆਂ ਖ਼ਬਰਾਂ ਆ ਗਈਆਂ ਸਨ ਜੋ ਕਿ ਇੱਕ ਬਹੁਤ ਮੰਦਭਾਗੀ ਗੱਲ ਹੈ ।ਅੱਸੀ ਤੋਂ ਨੱਬੇ ਫੀਸਦੀ ਉਮੀਦਵਾਰ ਅਤੇ ਲੋਕ ਇਹ ਜਾਣਦੇ ਹੀ ਨਹੀਂ ਕਿ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਅਧਿਕਾਰ ਖੇਤਰ ਕੀ ਹੈ ?ਉਹ ਕਿਸ ਲਈ ਨਿਯੁਕਤ ਕੀਤੇ ਜਾਂਦੇ ਹਨ? ਉਹ ਕੀ ਕਰ ਸਕਦੇ ਹਨ ?
ਹੁਣ ਦੇਖੋ ਜਦੋਂ ਇੱਕ ਉਮੀਦਵਾਰ ਨੂੰ ਉਸ ਦਾ ਅਧਿਕਾਰ ਖੇਤਰ ਹੀ ਨਹੀਂ ਪਤਾ ਫਿਰ ਉਹ ਕਿਸ ਆਧਾਰ ਤੇ ਵੋਟਾਂ ਮੰਗ ਰਿਹਾ ਹੈ ਇਹ ਸਮਝ ਤੋਂ ਬਾਹਰ ਹੈ ।
ਬਾਕੀ ਇਲੈਕਸ਼ਨਾਂ ਨੂੰ ਇਹਨਾਂ ਨਿੱਜੀ ਲੈ ਕੇ ਜਾਣਾ ਲੋਕਾਂ ਨਾਲ ਵੈਰ ਵਿਰੋਧ ਪਾਲਨੇ ਇਹ ਮੂਰਖਤਾ ਹੈ ।ਕੱਲ ਕੁਝ ਖਬਰਾਂ ਆ ਰਹੀਆਂ ਸਨ ਪੰਜਾਬ ਦੇ ਕਈ ਪਿੰਡਾਂ ਵਿੱਚ ਇਲੈਕਸ਼ਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ ਬੜੀ ਖੁਸ਼ੀ ਹੋਈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਦੀ ਗਿਣਤੀ ਵਧੇਗੀ ਹੀ ।


ਵੱਡੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਸੰਨ੍ਹ ਲਾਉਣ ਵਾਸਤੇ ਇਸ ਦੇ ਪੱਧਰ ਦੀਆਂ ਨਿਯੁਕਤੀਆਂ ਕਰਦੀਆਂ ਹਨ ਜਿਨ੍ਹਾਂ ਕੋਲ ਕੱਢਣ ਪਾਉਣ ਲਈ ਕੁਝ ਨਹੀਂ ਹੁੰਦਾ ਸਿਰਫ਼ ਇੱਕ ਨਾਂ ਦੀ ਅਹੁਦੇਦਾਰੀ ਹੁੰਦੀ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਪਿੰਡਾਂ ਦਾ ਮਾਹੌਲ ਗੰਧਲਾ ਹੋਇਆ ਰਹਿੰਦਾ ਹੈ ।ਜਿਹਦਾ ਮੁਨਾਫਾ ਵੱਡੀਆਂ ਰਾਜਨੀਤਕ ਪਾਰਟੀਆਂ ਲੈਂਦੀਆਂ ਹਨ ਇਸ ਤੱਥਾਂ ਤੋਂ ਬਾਹਰ ਆ ਕੇ ਲੰਬੀ ਸੋਚ ਸੋਚੋ।


ਬਾਕੀ ਜਿਹੜੇ ਦੇ ਵੀਰ ਪੋਸਟ ਪੜ੍ਹਨਗੇ ਉਹ ਸ਼ੇਅਰ ਜ਼ਰੂਰ ਕਰ ਦਿਉ ।ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਦੇ ਅਹੁਦੇਦਾਰਾਂ ਨੂੰ ਬੇਨਤੀ ਹੈ ਕਿ ਇਹ ਜੋ ਵੱਖ ਵੱਖ ਪਾਰਟੀਆਂ ਦੇ ਵਰਕਰ ਨੁਮਾਇੰਦੇ ਪਰਚੀ ਵਾਲੇ ਬੂਥ ਲਗਾ ਕੇ ਬੈਠਦੇ ਹਨ ਇਹ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ।ਵੋਟਰ ਦੀ ਪਰਚੀ ਨੂੰ ਇਲੈਕਸ਼ਨ ਤੋਂ ਪਹਿਲਾਂ ਵੋਟਰ ਦੇ ਘਰ ਪਹੁੰਚਾ ਦਿੱਤਾ ਜਾਵੇ ਜੇ ਕੋਈ ਰਹਿ ਜਾਂਦਾ ਹੈ ਤਾਂ ਬੀਐਲਓ ਇਲੈਕਸ਼ਨ ਵਾਲੇ ਦਿਨ ਬੂਥ ਤੇ ਬੈਠੇ ਤੇ ਪਰਚੀ ਉਸ ਤੋਂ ਪ੍ਰਾਪਤ ਕਰ ਸਕਦੇ ਹਨ ।ਆਓ ਸਮਝਦਾਰ ਬਣੀਏ ਤੇ ਇਲੈਕਸ਼ਨਾਂ ਨੂੰ ਸਿਰਫ ਇਲੈਕਸ਼ਨ ਹੀ ਰਹਿਣ ਦੇਈਏ ਤੇ ਨਿੱਜਤਾ ਅਤੇ ਨਿੱਜੀ ਰਿਸ਼ਤਿਆਂ ਤੇ ਇਸ ਨੂੰ ਹਾਵੀ ਨਾ ਹੋਣ ਦੇਈਏ ।

 


ਰਵਿੰਦਰ ਸਿੰਘ ਲਾਲਪੁਰੀ

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-