Wednesday, May 22, 2019
FOLLOW US ON

Article

ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ

September 21, 2018 10:00 PM
General


ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ

ਭਾਈ ਮਨੀ ਸਿੰਘ ਦੇ ਘਰ 15 ਵਿਸਾਖ 1720 ਨੂੰ ਅਲੀਪੁਰ ਸਮਾਲੀ,ਜ਼ਿਲਾ ਮੁਲਤਾਨ
ਵਿਖੇ ਹੋਇਆ ਸੀ। ਭਾਈ ਬਚਿੱਤਰ ਸਿੰਘ 10 ਭਰਾਵਾਂ 'ਚੋਂ ਇਕ ਸਨ। ਭਾਈ ਬਚਿੱਤਰ
ਸਿੰਘ ਦੇ ਹੌਸਲੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ,
ਜਦੋਂਆਪ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨਾਲ
ਲੋਹਗੜ੍ਹ ਵੱਲ ਵਧ ਰਹੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ, ਜਿਨ੍ਹਾਂ ਦੇ ਅੱਗੇ-ਅੱਗੇ ਇਕ ਸ਼ਰਾਬ ਪਿਲਾ ਕੇ ਮਦਮਸਤ ਕੀਤਾ ਹਾਥੀ ਕਿਲੇ ਦਾ ਦਰਵਾਜ਼ਾ ਤੋੜਨ ਲਈ ਆ ਰਿਹਾ
ਸੀ, ਦਾ ਮੁਕਾਬਲਾ ਕੀਤਾ। ਇਤਿਹਾਸ ਗਵਾਹ ਹੈ ਕਿ ਜਦੋਂ ਇਕੱਲੇ ਭਾਈ ਬਚਿੱਤਰ ਸਿੰਘ
ਨੇ ਆਪਣੀ ਖ਼ਾਸ ਤਰ੍ਹਾਂ ਦੀ ਬਰਛੀ, ਜਿਸ ਨੂੰ ਤ੍ਰਿਵੈਣੀ ਜਾਂ ਨਾਗਣੀ ਵੀ ਕਿਹਾ ਜਾਂਦਾ
ਹੈ, ਹਾਥੀ ਦੇ ਸਿਰ ਵਿਚ ਮਾਰੀ ਤਾਂ ਉਹ ਬਰਛੀ ਹਾਥੀ ਦੇ ਸਿਰ 'ਤੇ ਬੰਨ੍ਹੀਆਂ ਲੋਹੇ
ਦੀਆਂ ਤਵੀਆਂ ਚੀਰ ਕੇ ਸਿਰ 'ਚ ਜਾ ਖੁੱਭੀ ਅਤੇ ਫਿਰ ਭਾਈ ਸਾਹਿਬ ਨੇ ਪੂਰੇ ਜ਼ੋਰ ਨਾਲ
ਜਦੋਂ ਇਸ ਬਰਛੀ ਨੂੰ ਵਾਪਿਸ ਖਿੱਚਿਆ ਤਾਂ ਹਾਥੀ ਚਿੰਘਾੜਦਾ ਹੋਇਆ ਆਪਣੀਆਂ ਫੌਜਾਂ ਨੂੰ ਹੀ ਲਤਾੜਦਾ ਹੋਇਆ ਪਿਛਾਂਹ ਨੂੰ ਭੱਜ ਤੁਰਿਆ। ਇਸ ਤਰ੍ਹਾਂ ਰਾਜਿਆਂ ਨੂੰ ਬੁਰੀ
ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਕ ਵਾਰ ਭਾਈ ਬਚਿੱਤਰ ਸਿੰਘ ਨੇ
ਮਲਕੂਪੁਰ ਰੰਗੜਾਂ ਦੇ ਮੈਦਾਨ ਵਿਚ ਕੁਝ ਗਿਣਤੀ ਦੇ ਸੂਰਬੀਰਾਂ ਨੂੰ ਨਾਲ ਲੈ ਕੇ ਸਰਸਾ
ਨਦੀ ਪਾਰ ਕਰ ਆਈ ਤੁਰਕ ਫੌਜ ਨਾਲ ਖ਼ੂਬ ਬਹਾਦਰੀ ਨਾਲ ਯੁੱਧ ਕੀਤਾ, ਜਿਥੇ ਮੁਗਲ
ਫੌਜ ਦੀ ਬੇਹਿਸਾਬ ਗਿਣਤੀ ਕਰਕੇ ਇਨ੍ਹਾਂ ਦੇ ਸਾਥੀ ਸੈਂਕੜਿਆਂ ਨੂੰ ਮਾਰਦੇ ਹੋਏ ਅੰਤ
ਇਕ-ਇਕ ਕਰਕੇ ਸ਼ਹਾਦਤਾਂਪ੍ਰਾਪਤ ਕਰ ਗਏ ਅਤੇ ਭਾਈ ਸਾਹਿਬ ਆਪ ਵੀ ਸਖ਼ਤ ਜ਼ਖ਼ਮੀ ਹੋ ਗਏ ਤਾਂ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਮਦਨ ਸਿੰਘ ਆਦਿ ਸਿੰਘ ਜ਼ਖ਼ਮੀ
ਹੋਏ ਭਾਈ ਬਚਿੱਤਰ ਸਿੰਘ ਪਾਸ ਪੁੱਜੇ ਅਤੇ ਭਾਈ ਸਾਹਿਬ ਨੂੰ ਉਠਾ ਕੇ ਕੋਟਲਾ ਨਿਹੰਗ
ਵਿਖੇ ਗੁਰੂ ਜੀ ਕੋਲ ਲੈ ਆਏ। ਗੁਰੂ ਜੀ ਨੇ ਭਾਈ ਬਚਿੱਤਰ ਸਿੰਘਦੀ ਗੰਭੀਰ ਹਾਲਤ ਨੂੰ
ਵੇਖਦੇ ਹੋਏ ਉਨ੍ਹਾਂ ਨੂੰ ਆਪਣੇ ਪਲੰਘ 'ਤੇ ਲਿਟਾ ਦਿੱਤਾ ਅਤੇ ਇਲਾਜਕਰਵਾਉਣ ਦੀ
ਹਦਾਇਤ ਕੀਤੀ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਚਲੇ ਗਏ,
ਪਿੱਛੋਂ ਕਿਸੇ ਦੋਖੀ ਨੇ ਰੋਪੜ ਚੌਕੀ ਦੇ ਸਰਦਾਰ ਜਾਫਰ ਅਲੀ ਖਾਨ ਨੂੰ ਸੂਹ ਦੇ ਦਿੱਤੀ ਕਿ ਨਿਹੰਗ ਖਾਨ ਦੀ ਹਵੇਲੀ ਵਿਚ ਕੁਝ ਸਿੰਘ ਠਹਿਰੇ ਹੋਏ ਹਨ। ਸਰਦਾਰ ਜਾਫਰ ਅਲੀ
ਖਾਨ ਇਹ ਸੁਣ ਕੇ ਅੱਗ ਬਬੂਲਾ ਹੋ ਗਿਆ ਅਤੇ ਤੁਰੰਤ ਹਵੇਲੀ ਵਿਚ ਛਾਪਾ ਮਾਰਿਆ ਤੇ
ਸਾਰੀ ਹਵੇਲੀ ਦੀ ਤਲਾਸ਼ੀ ਲਈ ਪਰ ਉਥੇ ਕੋਈ ਸਿੰਘ ਨਜ਼ਰ ਨਾ ਆਇਆ, ਕੇਵਲ ਇਕ
ਕੋਠੜੀ ਰਹਿ ਗਈ,ਜਿਸ ਵਿਚ ਭਾਈ ਬਚਿੱਤਰ ਸਿੰਘ ਕੋਲ ਖਾਨ ਸਾਹਿਬ ਦੀ ਬੇਟੀ
ਮੁਮਤਾਜ ਖਿਦਮਤ ਲਈ ਹਾਜ਼ਰ ਸੀ। ਸਰਦਾਰ ਜਾਫਰ ਅਲੀ ਖਾਨ ਦੇ ਪੁੱਛਣ 'ਤੇ
ਨਿਹੰਗ ਖਾਨ ਨੇ ਕਿਹਾ ਕਿ ਇਸ ਕੋਠੜੀ ਵਿਚ ਮੇਰੀ ਲੜਕੀ ਅਤੇ ਦਾਮਾਦ ਹਨ, ਜੇ ਆਗਿਆ ਹੋਵੇ ਤਾਂ ਖੋਲ੍ਹ ਕੇ ਵਿਖਾਵਾਂ, ਜਿਸ ਨੂੰ ਸੁਣ ਕੇ ਸਰਦਾਰ ਸ਼ਰਮਿੰਦਾ ਹੋਇਆ
ਖਿਮਾ ਮੰਗਦਾ ਵਾਪਿਸਚਲਾ ਗਿਆ। ਬਾਅਦ ਵਿਚ ਮੁਮਤਾਜ ਨੇ ਪਿਤਾ ਦੇ ਬਚਨਾਂ ਨਾਲ
ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਇਆ ਅਤੇ ਭਾਈ ਸਾਹਿਬ ਨੂੰ ਹੀ ਜੀਵਨ ਸਾਥੀ
ਮੰਨ ਲਿਆ ਤੇ ਸਾਰੀ ਉਮਰ ਉਨ੍ਹਾਂ ਦੀ ਯਾਦ 'ਚ ਬਤੀਤ ਕੀਤੀ। ਭਾਈ ਬਚਿੱਤਰ ਸਿੰਘ
ਪ੍ਰਭੂ ਵਲੋਂ ਬਖਸ਼ੇ ਸੁਆਸਾਂ ਨੂੰ ਪੂਰਾ ਕਰਦੇ ਹੋਏ 7 ਪੋਹ 1762 ਨੂੰ ਗੁਰਪੁਰੀ ਸਿਧਾਰ
ਗਏ। ਇਸੇ ਥਾਂ 'ਤੇ ਹੁਣ ਭਾਈ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਨੇੜੇ ਗੁਰਦੁਆਰਾ ਭੱਠਾ ਸਾਹਿਬ ਰੋਪੜ ਹੈ।

                                    ਪੇਸ਼ਕਸ਼ :- ਹਾਕਮ ਸਿੰਘ ਮੀਤ ਬੌਂਦਲੀ

                                                      ਮੰਡੀ ਗੋਬਿੰਦਗੜ੍ਹ

Have something to say? Post your comment

More Article News

ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ/ਮਿੰਟੂ ਖੁਰਮੀ ਹਿੰਮਤਪੁਰਾ
-
-
-