Poem

ਨੀ ਟਫ਼ੀਏ – ਪੰਜਾਬੀ ਗੀਤ //ਪਰਸ਼ੋਤਮ ਲਾਲ ਸਰੋਏ,

September 23, 2018 07:49 PM

ਜਦੋਂ ਕੋਈ ਆਉਂਦਾ ਸੀਗਾ, ਘਰ ਮਹਿਮਾਨ,
ਬੜੀ ਦੌੜ ਸੀ ਤੂੰ ਉਸਦੀ ਲੁਆਈ,
ਨੀ ਟਫ਼ੀਏ!
ਨੀ ਟਫ਼ੀਏ ਹੁਣ ਕੌਣ ਕਰੂਗਾ ਲੜਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਸੁਣਦੀ ਬਿੜਕ ਜਦੋਂ ਗਲੀ ਤੇ ਗੁਆਂਢ ਵਿੱਚ,
ਚੱਕਦੀ ਸੀ ਸਿਰ ਅਸਮਾਨ ਤੂੰ,
ਸੁਰਾਂ ਦਾ ਗਿਆਨ ਸੀਗਾ ਬੜਾ ਤੇਰੇ ਕੋਲ,
ਭਊ-ਭਊ ਕਹਿੰਦੀ, ਲਾਕੇ ਪੂਰਾ ਤਾਨ ਤੂੰ,
ਬੰਦਿਆਂ ਨੂੰ ਦੇਖਕੇ ਤੂੰ ਪਿਆਰ ਨਾਲ ਭੌਕਦੀ,
ਡਰ ਜਾਂਦਾ ਐਵੇਂ ਮਾਈ-ਭਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਹੈਪੀ, ਹਨੀ, ਕਾਜਲ ਤੇ ਪੂਨਮ ਦੇ ਨਾਲ,
ਰਹਿੰਦੀ ਸੀ ਹਮੇਸ਼ਾਂ ਹੇਲ-ਮੇਲ ਤੂੰ,
ਇਹ ਵੀ ਬੱਚੇ ਤੇਰੇ ਨਾਲ਼ ਲਾਡ ਸੀ ਲਡਾਉਂਦੇ,
ਕਰਦੀ ਸੀ ਇਨਾਂ ਨਾਲ ਕੇਲ ਤੂੰ,
ਹੋਈ ਤੂੰ ਬਿਮਾਰ, ਕੀਤਾ ਖਰਚਾ ਬਥੇਰਾ,
ਲੈ ਕੇ ਦਿੱਤੀ ਤੈਨੂੰ ਬੜੀ ਸੀ ਦਵਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਚਾਚੀ ਰਾਮ ਆਸਰੀ ਤੇ ਸਰਬਜੀਤ ਭਾਬੀ,
ਜਿਨਾਂ ਸੀ ਸੰਭਾਲੀ ਤੈਨੂੰ ਘਰ ਵਾਲੀ ਚਾਬੀ,
ਘਰ ਵਿੱਚ ਕੋਠੇ ਉੱਤੇ ਬੰਨਿਆ ਸੀ ਜਾਂਦਾ,
ਥਾਂ ਵਿੱਚ ਬਣਾ ਕੇ ਦਿੱਤੀ ਤੈਨੂੰ ਇੱਕ ਲਾਬੀ,
ਆਉਂਦਾ ਪਰਸ਼ੋਤਮ ਵੀ ਜਦੋਂ ਕਦੇ ਘਰੇ,
ਉਹਨੇ ਤੇਰੇ ਕੋਲੋਂਂ ਲੱਤ ਸੀ ਬਚਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਹੋ ਗਈ ਤੂੰ ਬੀਮਾਰ ਬੜਾ ਖਰਚਾ ਸੀ ਕੀਤਾ,
ਚਾਚੇ ਕਰਮ ਚੰਦ ਨੇ ਵਸੀਲਾ ਬੜਾ ਕੀਤਾ
ਲੈ ਕੇ ਤੈਨੂੰ ਗਿਆ ਸੀਗਾ ਉਹ ਹਸਪਤਾਲ,
ਵਾਪਸ ਸੀ ਆਇਆ ਘਰ ਤੇ ਚੁਪੀਤਾ,
ਜਾਂਦੀ ਹੋਈ ਕਰਗੀ’ ਅਹਿਸਾਨ ਓਸ ਉੱਤੇ,
ਓਸ ਤੇਰੇ ਕੋਲ ਦੰਦੀ ਵੀ ਵਢਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਟਫੀ ਦੀ ਹੈ ਮੌਤ ਹੋਈ, ਫ਼ੋਨ ਉੱਤੇ ਆਖਿਆ,
ਪੂੂਨਮ ਨੇ ਸਾਰਾ ਭੇਦ ਖੋਲਿਆ,
ਕੀਤਾ ਸੀ ਡਬੱਈਓ ਫ਼ੋਨ ਅਮਰਨਾਥ ਜਦੋਂ,
ਅਜੇ ਹੈਲੋ ਤੱਕ ਮਸਾਂ ਸੀਗਾ ਬੋਲਿਆ,
ਫ਼ੈਮਲੀ ਦਾ ਦੇਖੋ ਕਿੰਨਾ ਟਫ਼ੀ ਨਾਲ ਮੋਹ,
ਸਰੋਏ ਨੇ ਇਹ ਗੱਲ ਸਮਝਾਈ..
ਹੁਣ ਕੌਣ ਕਰੂਗਾ ਲੜਾਈ ਨੀ ਟਫ਼ੀਏ,
ਪਾ ਗਈ ਏਂ ਤੂੰ ਸਦਾ ਲਈ ਜੁਆਈ..।

ਪਰਸ਼ੋਤਮ ਲਾਲ ਸਰੋਏ,

Have something to say? Post your comment