Poem

ਓ ਦਿਲਾਂ //ਸੁਖਚੈਨ

September 23, 2018 08:04 PM
General

ਭੁੱਲਣ ਨੂੰ ਬਹੁਤ ਕੁਝ ਸੀ
ਦੁਨੀਆ ਤੇ

ਭੁੱਲ ਜਾਂਦਾ ਹੋ ਕੇ ਬੇਫ਼ਿਕਰ

ਪਰ ਕਿਉ ਭੁੱਲਿਆ
ਉਹ ਨਾ ਭੁੱਲਣਯੋਗ ਪਲ

ਜਿੰਨਾ ਭੁਲਾ ਦਿੱਤਾ ਸੀ
ਤੇਰੇ ਤੋਂ ਤੇਰਾ ਆਪਾ

ਤੂੰ ਕਿੰਝ ਭੁੱਲ ਗਿਆ
ਉਹ ਬੋਲ - ਕਬੋਲ

ਹੋ ਗਿਆ ਸ਼ਰੀਕ
ਉਹ ਵੀ
ਉਹਨਾ ਦੀਆਂ
ਖੁਸ਼ੀਆਂ ਵਿੱਚ

ਜੇ ਗ਼ਮਾਂ ਚ ਹੁੰਦਾ
ਤਾਂ ਮੈਂ ਜਰ ਵੀ ਜਾਂਦਾ

ਕਰ ਗਿਆ ਬੇਵਫ਼ਾਈ
ਤੂੰ ਵੀ ਨਾਲ ਮੇਰੇ

ਹਾਂ ਸੱਚ ਭੁੱਲ ਗਿਆ ਸੀ ਮੈਂ
ਆਖਰ ਦਿਲ ਏ ਤੂੰ

ਤੇ ਦਿਲ ਬਦਲ ਹੀ ਜਾਂਦਾ
ਜਾ ਭੁੱਲ ਜਾਂਦਾ ਸਭ ਕੁਝ

ਯਾਦ ਕਰ

ਵਿਸ਼ਵਾਸ-ਘਾਤ ਹੋਇਆਂ ਸੀ ਤੇਰੇ ਨਾਲ
ਜਿਵੇਂ ਤੂੰ ਅੱਜ ਮੇਰੇ ਨਾਲ ਕੀਤਾ

ਭੁੱਲਣਾ ਸੀ ਤਾਂ ਭੁੱਲ ਜਾਂਦਾ
ਸਰੀਰ ਤੇ ਪਈਆਂ ਮਾਰਾ

ਤੂੰ ਤੇ ਜ਼ੁਬਾਨ ਦੇ ਫੱਟ ਹੀ ਭੁੱਲ ਬੈਠਾ
ਜੋ ਕਦੇ ਕੋਈ ਨਹੀਂ ਭਰ ਸਕਦਾ

ਦਿਲਾਂ ਓਏ ਦਿਲਾਂ
ਬੇਦਿਲ ਕਿਉ ਬਣ ਗਿਆ

ਤੇਰੇ ਹੀ ਲੱਗੇ ਸੀ ਉਹ ਫੱਟ
ਜਦ ਮੈਂ ਤੇਰੇ ਨਾਲ ਖਲੋਇਆ ਸਾਂ 
ਅੱਜ ਤੂੰ ਹੀ ਕੱਲਾ ਛੱਡ ਗਿਆ

ਚੱਲ ਛੱਡ ਪੁਰਾਣੇ ਹਿਸਾਬ ਕਿਤਾਬ

ਮਿਹਰਬਾਨੀ ਯਾਦ ਕਰਾਉਣ ਲਈ
ਜੀਣਾ ਕੱਲਿਆਂ ਦਾ,ਮਰਨਾ ਕੱਲਿਆਂ ਦਾ

                                                     

   ਸੁਖਚੈਨ

Have something to say? Post your comment