Article

ਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰ

September 23, 2018 08:10 PM
General

ਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼

ਇਹ ਦੋ ਨਾਮ ਇੱਕੋ ਹੀ ਬਿਮਾਰੀ ਦੇ ਹਨ । ਇਹ ਬੀਮਾਰੀ ਔਰਤਾਂ ਵਿੱਚ ਬੱਚੇਦਾਨੀ ਵਿੱਚ ਪਾਈ ਜਾਂਦੀ ਹੈ ।ਜਿਸ ਵਿੱਚ ਕਈ ਪ੍ਰਕਾਰ ਦੇ ਹਾਰਮੋਨਾਂ ਦੀ ਅਸੰਤੁਲਤਾ ਹੋ ਜਾਂਦੀ ਹੈ ਅਤੇ ਜੋ ਕਿ ਅੱਗੇ ਜਾ ਕੇ ਬਾਂਝਪਣ ਵਰਗੀਆਂ ਸਮੱਸਿਆਵਾਂ ਦਾ ਵੀ ਕਾਰਨ ਬਣਦੀ ਹੈ । ਇਹ ਔਰਤਾਂ ਦੀ ਪ੍ਰਜਣਨ ਸ਼ਕਤੀ ਤੇ ਗਹਿਰਾ ਅਸਰ ਕਰਦੀ ਹੈ ।

ਇਹ ਔਰਤਾਂ ਵਿੱਚ ਬੱਚੇਦਾਨੀ ਵਿੱਚ ਪਾਏ ਜਾਣ ਵਾਲਾ ਇੱਕ ਰੋਗ ਹੈ ਜਿਸ ਵਿੱਚ ਉਨ੍ਹਾਂ ਦੀ ਬੱਚੇਦਾਨੀ ਤੇ ਛੋਟੇ ਛੋਟੇ ਪਹਿਲਾਂ ਤਾਂ ਹਵਾ ਦੇ ਬੁਲਬੁਲੇ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਇਹ ਹਵਾ ਹੌਲੀ ਹੌਲੀ ਪਾਣੀ ਦੇ ਬੁਲਬੁਲਿਆਂ ਦਾ ਰੂਪ ਧਾਰਨ ਕਰਨ ਲੱਗ ਜਾਂਦੀ ਹੈ ਇਸ ਨਾਲ ਉਨ੍ਹਾਂ ਦੀ ਮਾਨਸਿਕ ਪ੍ਰਕਿਰਿਆ (ਮਾਹਾਵਾਰੀ )ਵਿਚ ਤਕਲੀਫ ਆਉਣੀ ਸ਼ੁਰੂ ਹੋ ਜਾਂਦੀ ਹੈ । ਜਿੰਨਾਂ ਤੁਹਾਡਾ ਇਹ ਰੋਗ ਵਧਦਾ ਜਾਏਗਾ ਤੁਹਾਡੇ ਅੰਦਰ ਹਾਰਮੋਨਾਂ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਹੋਰ ਵੀ ਰੋਗ ਬਣਨੇ ਸ਼ੁਰੂ ਹੋ ਜਾਣਗੇ ।
ਆਦਮੀਆਂ ਵਾਲੇ ਹਾਰਮੋਨਾਂ ਦੀ  ਅਧਿਕਤਾ । ਇਸ ਦਾ ਪਹਿਲਾ ਆਮ ਹਾਰਮੋਨਾਂ ਦੇ  ਅਸੰਤੁਲਨ  ਹੋਣ ਦਾ ਲੱਛਣ ਹੈ ।ਜਿਸ ਨਾਲ ਕਈ ਇਸਤਰੀਆਂ ਦੇ ਮੂੰਹ ਅਤੇ ਸਰੀਰ ਤੇ ਕਾਫੀ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ।
ਕਈ ਇਸਤਰੀਆਂ ਨੂੰ ਫਿਰ ਮਾਹਵਾਰੀ ਆਉਣੀ ਹੀ ਬੰਦ ਹੋ ਜਾਂਦੀ ਹੈ ਅਤੇ ਫਿਰ ਉਹ ਗੰਦਾ ਖੂਨ ਹੌਲੀ ਹੌਲੀ ਤੁਹਾਡੇ ਅੰਦਰ ਕੈਂਸਰ ਅਤੇ ਹੋਰ ਵੀ ਭਿਆਨਕ  ਬਿਮਾਰੀਆਂ ਨੂੰ ਜਨਮ ਦਿੰਦਾ ਹੈ ।ਇਸ ਲਈ ਸਾਨੂੰ ਪਹਿਲਾਂ ਹੀ ਇਸ ਪ੍ਰਤੀ ਸੁਚੇਤ ਰਹਿਣ  ਦੀ ਲੋੜ ਹੈ ।
ਆਓ ਝਾਤ ਮਾਰਦੇ ਹਾਂ ਇਸ ਦੇ ਕੁਝ ਲੱਛਣਾਂ ਤੇ  ।
*ਭਾਰ ਦਾ ਅਚਾਨਕ ਵਧਣਾ ।
*ਮਾਹਾਵਾਰੀ ਦਾ ਠੀਕ( ਸਮੇਂ ਸਿਰ )ਨਾ ਆਉਣਾ। *ਮੂੰਹ ਜਾਂ ਸਰੀਰ ਦੇ ਹੋਰ ਅੰਗਾਂ ਤੇ ਵਾਲਾਂ ਦਾ  ਆਉਣਾ (ਐਂਡੋਰੋਗਨ )ਹਾਰਮੋਨ ਦਾ ਵਾਧਾ ਹੋ ਜਾਣਾ।
* ਬੱਚੇਦਾਨੀ ਦੇ ਆਕਾਰ 'ਚ ਵਾਧਾ ਹੋਣਾ ।
* ਸਿਰ ਦੇ ਵਾਲਾਂ ਦਾ ਬਰੀਕ ਹੋਣਾ ਜਾਂ ਚੜ੍ਹਨਾ ।
* ਮੂੰਹ ਤੇ ਫਿਨਸੀਆਂ ਜਾਂ ਛਾਈਆਂ ।
* ਸਿਰ ਦਰਦ ਅਤੇ ਥਕਾਨ ।
* ਚਮੜੀ ਦੇ ਰੰਗ ਵਿੱਚ ਬਦਲਾਵ ।

ਇਹ ਕੁਝ ਆਮ ਲੱਛਣ ਹਨ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਇਦ ਅਸੀਂ ਇਸ ਬਿਮਾਰੀ ਦੇ  ਸ਼ਿਕਾਰ ਤਾਂ ਨਹੀਂ । ਇਸ ਲਈ ਪਹਿਲਾਂ ਹੀ  ਚੈੱਕਅਪ ਕਰਾ ਅਸੀਂ ਰੋਗ  ਦੇ ਵਾਧੇ ਤੋਂ  ਆਪਣੇ ਆਪ ਨੂੰ ਬਚਾਅ ਸਕਦੇ ਹਾਂ । ਇਸ ਬਿਮਾਰੀ ਦੇ ਹੋਣ ਦੇ ਕਾਰਨ ਤਾਂ ਪੂਰੀ ਤਰ੍ਹਾਂ ਤੱਕ ਅਜੇ ਡਾਕਟਰ ਸਮਝ ਨਹੀਂ ਪਾਏ। ਇਹ ਬਿਮਾਰੀ  ਖ਼ਾਸ ਤੌਰ ਤੇ ਸਟ੍ਰੈੱਸ ਦੇ ਕਾਰਨ ਨਾਲ ਪੈਦਾ ਹੁੰਦੀ ਹੈ । ਪਰ ਕੁਝ ਕੁ ਚੀਜ਼ਾਂ ਹੋਰ ਵੀ ਹਨ ਜੋ ਕਿ ਇਸ ਦੇ ਹੋਣ ਦਾ ਕਾਰਨ ਬਣ ਸਕਦੀਆਂ ਹਨ : ਜਿਵੇਂ ਕਿ -ਇੰਸੁਲਿਨ ਹਾਰਮੋਨ ਦਾ ਵੱਧ ਜਾਣਾ, ਘੱਟ ਦਰਜੇ ਦੀ ਇਨਫਲੇਮੇਸ਼ਨ( ਜਲੁੂਣ ) - ਜਿਸ ਵਿੱਚ ਸਰੀਰ ਵਿੱਚ ਇਨਫੈਕਸ਼ਨ ਨਾਲ ਲੜਨ ਵਾਲੇ ਸੈੱਲ ਘੱਟ ਜਾਂਦੇ ਹਨ ਅਤੇ ਇਹ ਦਿਲ ਨਾਲ ਸੰਬੰਧਿਤ ਕਈ ਰੋਗਾਂ ਨੂੰ ਫਿਰ ਜਨਮ ਦਿੰਦੀ ਹੈ । ਜੈਨੇਟਿਕ ਬੰਦੂ ਬਸਤੀ ਅਤੇ ਐਂਡਰੋਜਨ ਨਾਮਕ ਹਾਰਮੋਨ ਦਾ ਵੱਧ ਜਾਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਸਕਦੇ ਹਨ (ਜਿਸ ਨਾਲ ਚਿਹਰੇ ਤੇ ਫਿਣਸੀਆਂ ਅਤੇ ਦਾਗ ਧੱਬਿਆਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ )।
ਇਲਾਜ
ਇਸ ਦਾ ਪ੍ਰਮੁੱਖ ਤੇ ਸਾਫ਼ ਇਲਾਜ ਅਜੇ ਤੱਕ ਪੂਰਨ ਰੂਪ ਵਿੱਚ ਸਾਹਮਣੇ ਨਹੀਂ ਆਇਆ ।ਕੁਝ ਦਵਾਈਆਂ ਨਾਲ ਇਸ ਨੂੰ ਥੋੜ੍ਹੇ ਸਮੇਂ ਲਈ ਕਾਬੂ ਕੀਤਾ ਜਾ ਸਕਦਾ ਹੈ , ਪਰ ਇਹ ਦਵਾਈਆਂ ਨਾਲ ਪੂਰਨ ਤੌਰ ਤੇ ਠੀਕ ਨਹੀਂ ਹੋ ਸਕਦੀ ਇਸ ਲਈ ਸਾਨੂੰ ਆਪਣੇ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣੀ ਪਵੇਗੀ ਫਿਰ ਹੀ ਇਸ ਦਾ ਪੂਰਨ ਇਲਾਜ ਸੰਭਵ ਹੈ।
*ਜਿਵੇਂ ਕਿ ਭਾਰ ਦਾ ਨਾ ਵਧਣ ਦੇਣਾ ।


ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ।ਮੇਦੇ ਆਦਿ ਨਾਲ ਬਣੀਆਂ ਚੀਜ਼ਾਂ , ਠੰਡੀਆਂ ਚੀਜ਼ਾਂ -ਜਿਵੇਂ ਕਿ ਕੁਲਫੀ ਜਾਂ ਫਰਿੱਜ 'ਚ ਰੱਖਿਆ ਪਾਣੀ । ਇਨ੍ਹਾਂ ਦੀ ਸਖ਼ਤ ਮਨਾਹੀ ਕਰੋ । ਮਿੱਠੇ ਵਾਲੀਆਂ ਚੀਜ਼ਾਂ ਵੀ ਘੱਟ ਖਾਓ । ਸਰੀਰ ਕਸਰਤ ਕਰਨੀ ਅਤੇ ਯੋਗ  ਆਦਿ ਇਸ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੁੰਦੇ ਹਨ ।
ਪੰਜ ਤੋਂ ਦਸ ਫੀਸਦੀ ਭਾਰ ਘਟਾ ਲੈਣ ਨਾਲ ਤੁਸੀਂ ਇਸ ਬੀਮਾਰੀ ਤੋਂ ਬਹੁਤ ਜਲਦ ਛੁਟਕਾਰਾ ਪਾਉਣ ਵਿੱਚ ਕਾਮਯਾਬ ਹੋ ਸਕਦੇ ਹੋ ।
ਡਾਕਟਰਾਂ ਦੁਆਰਾ ਵੀ ਤੁਹਾਨੂੰ ਦਵਾਈ ਦੇ ਨਾਲ ਨਾਲ ਇਨ੍ਹਾਂ ਸੁਝਾਵਾਂ ਨੂੰ ਅਪਨਾਉਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਕਿਉਂਕਿ ਇਹ ਚੀਜ਼ਾਂ ਤੁਹਾਡੇ ਤੇ  ਦਵਾਈ ਨਾਲੋਂ ਵੀ ਵੱਧ ਅਸਰ ਕਰਦੀਆਂ ਹਨ ।ਇਸ ਲਈ ਦੋਸਤੋ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਸਾਨੂੰ ਹਮੇਸ਼ਾ ਪਹਿਲਾਂ ਹੀ ਥੋੜ੍ਹੇ ਲੱਛਣਾਂ ਤੇ ਹੀ ਡਾਕਟਰ ਦੀ ਸਲਾਹ ਲੇੈ ਆਪਣੇ ਰੋਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਦੇਰ ਨਾਲ ਹੋਇਆ ਕੰਮ ਸਾਡੇ ਲਈ ਨੁਕਸਾਨਦੇਹ ਸਿੱਧ ਹੋਵੇਗਾ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਉਪਜ ਦਾ ਕਾਰਨ ਵੀ ਬਣੇਗਾ। ਮਹਿਲਾਵਾਂ ਨੂੰ ਸਟ੍ਰੈਸ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਖੁਸ਼ ਮਿਜਾਜ਼ ਬਣੇ ਰਹਿਣਾ ਚਾਹੀਦਾ ਹੈ , ਤਾਂ ਜੋ  ਪੀ ਸੀ ਓ ਡੀ ਵਰਗੀਆਂ ਬਿਮਾਰੀਆਂ ਤੁਹਾਨੂੰ ਕਦੇ ਵੀ ਘੇਰਾ ਨਾ ਪਾ ਸਕਣ ਅਤੇ ਤੁਸੀਂ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਖੁਸ਼ੀ ਨਾਲ ਜੀਅ ਸਕੋ ।


ਕਿਰਨਪ੍ਰੀਤ ਕੌਰ

Have something to say? Post your comment

More Article News

ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ ਸਿਆਸਤਦਾਨਾ ਦਾ ਖੋਖਲਾਪਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਵੀ ਸਿਆਸਤ/ਉਜਾਗਰ ਸਿੰਘ ਖੂਬ ਧਮਾਲਾਂ ਪਾ ਰਿਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਫ਼ਿਲਮ ਰਿਲੀਜ਼/ਹਰਜਿੰਦਰ ਸਿੰਘ ਜਵੰਦਾ ਜੁਗਨੀ ਯਾਰਾਂ ਦੀ ' ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਵੇਗੀ 'ਮਹਿਮਾ ਹੋਰਾ'.....ਲੇਖਕ- ਹਰਜਿੰਦਰ ਸਿੰਘ ਮਿੰਨੀ ਕਹਾਣੀ ਹੌਸਲਾ/ਜਸਕਰਨ ਲੰਡੇ ਕਲ਼ਮ ਤੇ ਆਵਾਜ਼ ਦਾ ਸੁਮੇਲ- ਵਾਲੂ ਜਗਦੇਵ/ਗੁਰਦਿੱਤ ਸਿੰਘ ਸੇਖੋਂ ਧੀਏ ਲਾਡਲੀਏ /ਬਲਜਿੰਦਰ ਕੌਰ ਕਲਸੀ
-
-
-