Poem

( ਕਵਿਤਾ - ਲੋਕਾਂ ਦਾ ਨਜ਼ਰਿਆ )ਪੁਨੀਤ ਕੁਮਾਰ

October 08, 2018 07:36 PM
General


ਨਾ-ਨਾ ਦਿਲਾ ਮੇਰੇਆ,
ਨਾ ਕਰ ਤੂੰ ਅੜਿਆਂ।

ਦੂਰ ਬਹੁਤ ਹੈ ਮੰਜ਼ਿਲ ਅਜੇ,
ਤੂੰ ਤਾਂ ਦੋ ਕੂ ਪੌੜੀ ਚੜਿਆਂ।

ਜਿੰਦਗੀ ਦੇ ਸਫ਼ਰ ਵਿਚ ਅਕਸਰ,
ਆਉਂਦਿਆਂ ਨੇ ਮੁਸ਼ਕਿਲ ਬੜੀਆਂ।

ਔਖਾ ਹੋ ਜਾਂਦਾ ਖੁਦ ਨੂੰ ਸਾਂਭਣਾ,
ਜਦ ਨੈਣ ਲਾਉਂਦੇ ਨੇ ਝੜਿਆਂ।

ਕਰ ਹੌਂਸਲੇ ਬੁਲੰਦ ਤੇ ਅਗਾਂਹ ਵੱਧ,
ਬਦਲ ਦੇ ਆਪਣੇ ਪ੍ਰਤੀ ਲੋਕਾਂ ਦਾ ਨਜ਼ਰਿਆ।
   
     ਪੁਨੀਤ ਕੁਮਾਰ
      ਅਧਿਆਪਕ
      ਲੁਧਿਆਣਾ ( ਪੰਜਾਬ )

Have something to say? Post your comment