17

October 2018
Article

ਵਕਤ ਬਦਲ ਗਿਆ ਅਜੋਕੇ ਡਾਕੂ ਬਧਲ ਗਏ //ਮੱਖਣ ਸ਼ੇਰੋਂ ਵਾਲਾ.

October 09, 2018 08:53 PM
ਮੱਖਣ ਸ਼ੇਰੋਂ ਵਾਲਾ.

ਵਕਤ ਦੇ ਨਾਲ ਨਾਲ ਇਨਸਾਨ ਵੀ ਬਦਲ ਗਏ।ਓਹਨਾਂ ਦੇ ਕਾਰੋਬਾਰ ਵੀ ਬਦਲ ਗਏ।ਓਹਨਾਂ ਦੇ ਰਹਿਣ ਸਹਿਣ ਦੇ ਢੰਗ ਬਦਲ ਗਏ।ਓਹਨਾਂ ਦੇ ਬੋਲਣ ਦਾ ਤਰੀਕਾ ਬਦਲ ਗਿਆ।ਪਹਿਰਾਵਾ, ਖਾਣਾ ,ਪੀਣਾ ਆਦਿ ਬਦਲ ਗਿਆ।ਪਹਿਲਾਂ ਸੁਣਿਆ ਸੀ ਕਿ ਵੈਲੀ ਬਦਮਾਸ ਡਾਕੂ ਹੁੰਦੇ ਸੀ।ਜਿੰਨਾਂ ਦਾ ਆਪਣੇ ਇਲਾਕੇ ਤੋਂ ਇਲਾਵਾਂ ਨੇੜੇ ਤੇੜੇ ਦੇ ਪੱਚੀ ਪਿੰਡਾਂ ਰੋਅਬ ਪੈਂਦਾ ਸੀ।ਓਹਨਾਂ ਦਾ ਦੂਰ ਦੂਰ ਤੱਕ ਨਾਮ ਚੱਲਦਾ ਸੀ।ਇਹਨਾਂ ਦੇ ਨਾਮ ਤੋਂ ਹੀ ਲੋਕ ਥਰ ਥਰ ਕੰਬਦੇ ਹੁੰਦੇ ਸੀ।ਇਹਨਾਂ ਦੇ ਕੰਮ ਦੀ ਸਾਰਾ ਪਿੰਡ ਤਰੀਫ਼ ਕਰਦਾ ਹੁੰਦਾ ਸੀ।ਕਿਸੇ ਗਰੀਬ ਦੀ ਧੀ ਨੂੰ ਓਹਦੇ ਸੋਹਰੇ ਤੰਗ ਕਰਦੇ ਸੀ।ਤਾਂ ਇਹਨਾਂ ਬਦਮਾਸਾਂ ਕੋਲ ਮਿੰਨਤ ਲੈ ਕੇ ਮਜਬੂਰ ਲੋਕ ਆਓਂਦੇ ਸੀ।ਸੋਹਰੇ ਕੁੜੀ ਦੇ ਦਾਜ ਮੰਗਦੇ ਸੀ ਜਾਂ ਕਿਸੇ ਹੋਰ ਕਾਰਨਾਂ ਕਰਕੇ ਤੰਗ ਕਰਦੇ ਸੀ।ਇਹ ਆਪਣੀ ਭੈਣ ਬਣਾ ਕੇ ਓਥੇ ਹਿੱਕ ਦੇ ਜੋਰ ਤੇ ਵਸਾਓਂਦੇ ਸੀ।ਕੁੜੀ ਉਮਰ ਭਰ ਰਾਜ ਕਰਦੀ ਸੀ।ਕਿਸੇ ਗਰੀਬ ਤੋਂ ਧੀਆਂ ਦੇ ਵਿਆਹ ਨਾ ਹੁੰਦੇ ਤਾਂ ਇਹ ਵੈਲੀ ਬਦਮਾਸ ਵਿਆਹ ਆਪ ਕਰਦੇ ਸੀ।ਵਿਆਹ ਦਾ ਸਾਰਾ ਖਰਚਾ ਆਪ ਕਰਦੇ ਸੀ।ਪਿੰਡ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦੇ ਸੀ।ਕਿਸੇ ਧੀ ਭੈਣ ਵੱਲ ਅੱਖ ਚੁੱਕ ਕੇ ਨਹੀਂ ਤੱਕਦੇ ਸੀ।ਜੇ ਕੋਈ ਕਿਸੇ ਦੀ ਇੱਜਤ ਰੋਲਦਾ ਸੀ।ਕਿਸੇ ਦੀ ਧੀ ਭੈਣ ਨਾਲ ਧੱਕਾ ਕਰਦਾ ਸੀ।ਓਹ ਇਨਸਾਨ ਨੂੰ ਬਣਦੀ ਸਜਾ ਦਿੱਤੀ ਜਾਂਦੀ ਸੀ।ਗਲਤ ਕੰਮ ਹੋਣ ਤੋਂ ਰੋਕਿਆ ਜਾਂਦਾ ਸੀ।ਜੇਕਰ ਕੋਈ ਤਕੜਾ ਗਰੀਬ ਨੂੰ ਤੰਗ ਕਰਦਾ ਸੀ।ਓਹ ਤਕੜੇ ਬੰਦੇ ਨੂੰ ਸਮਝਾਇਆ ਜਾਂਦਾ ਸੀ।ਧੱਕਾ ਹੋਣ ਤੋਂ ਰੋਕਿਆ ਜਾਂਦਾ ਸੀ।ਓਹਨਾਂ ਦੇ ਸਰੀਰ ਸਤੀਰਾਂ ਵਰਗੇ ਹੁੰਦੇ ਸੀ।ਤਕੜੇ ਨਰੋਏ ਹੁੰਦੇ ਸੀ।ਓਹ ਆਪਣਾ ਚੋਰੀ ਕੀਤਾ ਹੋਇਆ ਸਮਾਨ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਸੀ।ਪਰ ਅੱਜ ਕੱਲ ਸਭ ਕੁੱਝ ਇਸਦੇ ਪਹਿਲੀ ਗੱਲ ਤਾਂ ਚੋਰੀ ਹੀ ਗਰੀਬ ਦੇ ਘਰੋਂ ਕੀਤੀ ਜਾਂਦੀ ਹੈ।ਅੱਜ ਕੱਲ ਅਜਿਹੇ ਬਦਮਾਸ ਵੈਲੀ ਬਣ ਬੈਠੇ ਨੇ ਜੋ ਦਿਹਾੜੀ ਤੋਂ ਆ ਰਹੇ ਗਰੀਬ ਮਜਦੂਰ ਦੇ ਮਾਰਕੇ ਚਾਰ ਥੱਪੜ ਸਾਇਕਲ ਤੇ ਜੋ ਕੋਲ ਹੁੰਦਾ ਖੋਹ ਕੇ ਭੱਜ ਜਾਂਦੇ ਹਨ।ਇਹਨਾਂ ਦੇ ਸਰੀਰ ਕਾਹਨੇ ਵਰਗੇ ਪਤਲੇ ਹੁੰਦੇ ਹਨ।ਲੱਕ ਤੇ ਪੈਂਟ ਖੜਣਾ ਹੀ ਨਹੀਂ ਜਾਣਦੀ।ਇੰਝ ਤੁਰਦੇ ਨੇ ਇਹ ਜਿਵੇਂ ਕੱਛਾਂ ਚ ਕਛਰਾਲੀਆਂ ਹੋਣ।ਇਹਨਾਂ ਨੂੰ ਕਹਿਣਾਂ ਤਾਂ ਨਸ਼ੇੜੀ ਚਾਹੀਂਦਾ ।ਪਰ ਇਹ ਆਪਣੇ ਆਪ ਨੂੰ ਵੈਲੀ ਬਦਮਾਸ ਸਮਝਦੇ ਹਨ।ਇਹਨਾਂ ਦੇ ਕੰਮ ਬਹੁਤ ਹੀ ਬੇਘਟਾਵੇ ਤੇ ਲਾਹਨਤਾਂ ਪਾਓਂਣ ਵਾਲੇ ਹੁੰਦੇ ਹਨ।ਇਹ ਵੀ ਲੜਦੇ ਕੁੜੀਆਂ ਪਿੱਛੇ ਹੀ ਹਨ।ਫਰਕ ਆ ਗੱਲ ਵਿੱਚ ਇਹ ਕਿਸੇ ਦਾ ਘਰ ਵਸਾਓਂਣ ਦੀ ਬਜਾਇ ਉਜਾੜਦੇ ਹਨ।ਪਿੰਡ ਦੀ ਹੀ ਇੱਜਤ ਨੂੰ ਰੋਲਣ ਤੇ ਤੁਰੇ ਹੁੰਦੇ ਹਨ।ਇਹ ਤੰਗ ਹੀ ਗਰੀਬ ਲੋਕਾਂ ਨੂੰ ਵੱਧ ਕਰਦੇ ਹਨ।ਅਕਸਰ ਹੀ ਵੇਖਦੇ ਹਾਂ ਇਕ ਗਰੀਬ ਵਿਅਕਤੀ ਸੜਕ ਕਿਨਾਰੇ ਤੇ ਖੜਾ ਸੀ ।ਸਾਡੇ ਕੋਲੋਂ ਮੋਬਾਇਲ ਤੇ ਨੰਬਰ ਲਗਾਓਂਣ ਲਈ ਕਿਹਾ।ਪੁੱਛਿਆ ਕਿ ਕੀ ਗੱਲ ਹੋ ਗਈ।ਐਨੇ ਹਨੇਰੇ ਵਿੱਚ ਇਥੇ ਖੜਾ ਹੈਂ।ਤਾਂ ਓਹਨੇ ਭਰੇ ਮਨ ਨਾਲ ਦੱਸਿਆ ਕਿ ਮੈਂ ਹਸਪਤਾਲ ਵਿੱਚ ਮਰੀਜ ਦੀ ਰੋਟੀ ਲੈ ਕੇ ਜਾ ਥਿਹਾ ਸੀ।ਚਾਰ ਪੰਜ ਮਸਟੰਡਿਆਂ ਨੇ ਮੇਰੇ ਥੱਪੜ ਮਾਰੇ ਨਾਲੇ ਪੈਸੇ ਸੀ ਕੋਲ ਕੁੱਝ ਓ ਲੈ ਗਏ।ਮੋਬਾਇਲ ,ਸਾਇਕਲ ਤੇ ਰੋਟੀਆਂ ਵਾਲਾ ਟਿਫਨ ਵੀ ਲੈ ਗਏ।
ਇੱਕ ਹੁਣ ਨਵੀਂ ਹੀ ਗੱਲ ਹੈ।ਕੱਲ ਦੁਪਿਹਰ ਦੇ ਵਕਤ ਬਾਬਾ ਸੀਤਾ।ਪੈਨਸ਼ਨ ਲੈ ਕੇ ਹੌਲੀ ਹੌਲੀ ਸੋਟੀ ਦੇ ਸਹਾਰੇ ਘਰ ਤੱਕ ਆ ਗਿਆ।ਤੇ ਓਥੇ ਓ ਗਲੀ ਚ ਹੀ ਛਾਂਵੇ ਡਾਹੇ ਮੰਜੇ ਤੇ ਬੈਠ ਗਿਆ।ਐਨੇ ਦੋ ਮੁੰਡੇ ਆਏ ਮੋਟਰਸਾਇਕਲ ਤੇ ਅਖੇ ਬਾਪੂ ਪਰਚੀ ਲੈਣੀ ਸੀ।ਨੰਬਰ ਲਿਖਣ ਲਈ ਬਾਬਾ ਕਹਿੰਦਾ ਪਰਚੀ ਤਾਂ ਨਹੀਂ ਆਹ ਪੈਨਸ਼ਨ ਵਾਲੀ ਕਾਪੀ ਆ ਇਹਦੇ ਚੋਂ ਲੈ ਲਵੋ।ਓਹਨੇ ਬਾਬੇ ਨੇ ਕਾਪੀ ਮੁੰਡਿਆਂ ਨੂੰ ਫੜਾਈ ਮੁੰਡੇ ਕਹਿੰਦੇ ਪਾਣੀ ਪਿਲਾ ਦੇ ਐਨੇ।ਵਿਚਾਰਾ ਬਜੁਰਗ ਪਾਣੀ ਲੈਣ ਚਲਾ ਗਿਆ।ਜਦ ਪਾਣੀ ਲੈ ਕੇ ਵਾਪਿਸ ਆਇਆ ਤਾਂ ਓਹ ਮੁੰਡੇ ਓਥੇ ਹੈ ਨਾ।ਕਾਪੀ ਪੈਨਸ਼ਨ ਵਾਲੀ ਵੀ ਲੈ ਗਏ।ਓਹਦੇ ਵਿੱਚ ਹੀ ਬਜੁਰਗ ਬਾਬੇ ਦੀ ਪੈਨਸ਼ਨ ਸੀ।ਖੌਰੇ ਬਜੁਰਗ ਨੂੰ ਕਿੰਨੀ ਕੁ ਲੋੜ ਸੀ। ਕਿਵੇਂ ਦਿਨ ਲਿਆਂਦੇ ਹੋਣੇ ਪੈਨਸ਼ਨ ਵਾਲੇ।ਲੱਖ ਲਾਹਨਤਾਂ ਨੇ ਇਹੋ ਜਿਹੇ ਨਸ਼ੜੀਆਂ ਦੇ ਵੈਲੀ ਕਹਾਓਂਣ ਤੇ।ਸਰਮ ਆਓਂਣੀ ਚਾਹੀਦੀ ਆ ਅਜਿਹਾ ਕਰਨ ਵਾਲਿਆਂ ਨੂੰ।ਸਮਝਣਾ ਚਾਹੀਦਾ ਕਿਸੇ ਗਰੀਬ ਮਜਬੂਰ ਦੀ ਮਦਦ ਕਰੀਏ।ਲੋਕ ਸਾਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨ।ਪਰ ਅਸੀੰ ਕਹਾਓਂਦੇ ਵੈਲੀਆਂ ਪਰ ਕੰਮ ਘਟੀਆ ਕਰਦੇ ਹਾਂ।ਤਾਂ ਲੋਕ ਆਖਰੀ ਸਾਹ ਤੱਕ ਲਾਹਨਤਾਂ ਹੀ ਪਾਓਂਦੇ ਹਨ।ਜੋ ਸਾਡੇ ਕੋਲ ਸਾਹ ਹਨ।ਇਹਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ।ਵੈਲੀ,ਆਸਿਕ ਤੇ ਨਸ਼ੇੜੀ ਇਹਨਾਂ ਦੀ ਮਿਆਦ ਕੰਧ ਚ ਉੱਗੇ ਰੁੱਖ ਵਰਗੀ ਹੁੰਦੀਆ।ਵਕਤ ਨਾਲ ਸੰਭਲ ਜਾਣਾ ਹੀ ਠੀਕ ਹੁੰਦਾ ਹੈ।
ਮੱਖਣ ਸ਼ੇਰੋਂ ਵਾਲਾ.

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech