17

October 2018
Poem

ਪੁਰਾਣੀ ਸਵੇਰ//ਮੱਖਣ ਸ਼ੇਰੋਂ ਵਾਲਾ

October 09, 2018 08:55 PM
ਮੱਖਣ ਸ਼ੇਰੋਂ ਵਾਲਾ

ਪਾਠੀ ਬੋਲਣ ਨਾਲ ਹੀ ਉੱਠ ਪੈਂਦੀਆਂ,,,
ਕੰਮਾਂ ਦੇ ਵਿੱਚ ਹੀ ਜੁੱਟ ਬਹਿੰਦੀਆਂ,,,

ਚਾਹ ਦੇ ਲਈ ਬਾਲ ਕੇ ਚੁੱਲਾ,,
ਸੰਭਰਦੀਆਂ ਅਸੀਂ ਵਿਹੜਾ ਖੁੱਲਾ,,

ਦੁੱਧ ਰਿੜਕਦੇ ਸੀ ਹੱਥੀਂ ਮਧਾਣੀ ,,
ਨਲਕੇ ਗੇੜ ਸੀ ਭਰਦੇ ਪਾਣੀ,,,

ਅੱਡ ਨਹੀਂ ਸੀ ਸਭ ਰਹਿੰਦੇ ਇਕੱਠੇ,
ਤੇਰੇ ਬਾਪੂ ਹੋਰੀਂ ਸੀ ਪਾਓਂਦੇ ਪੱਠੇ,,,

ਖੇਤ ਦੇ ਕੰਮਾਂ ਵੇਲੇ ਖੇਤ ਵਗ ਜਾਂਦੀਆਂ,,
ਘਰਦੇ ਕੰਮਾਂ ਵਾਲੀਆਂ ਘਰ ਲੱਗ ਜਾਂਦੀਆਂ,,

ਨਰਮਾ ਚੁਗਣ ਦੀ ਜਦ ਸੀ ਹੁੰਦੀ ਵਾਰੀ,
ਨਿਬੇੜ ਕੇ ਕੰਮ ਤੜਕੀ ਖਿੱਚ ਲੈਂਦੇ ਤਿਆਰੀ,,,

ਹੱਸ ਹੱਸ ਸੀ ਸਾਰਾ ਦਿਨ ਕੱਟਦੇ,,
ਘਰਦੇ ਕੰਮਾਂ ਵੇਲੇ ਨਾ ਮੂੰਹ ਵੱਟਦੇ,,

ਹਰ ਇਨਸਨਾਨ ਨੂੰ ਬੋਲਣ ਦਾ ਤਰੀਕਾ ਸੀ,
ਕੋਈ ਬੁੜੀ ਨਾ ਕਰਦੀ ਹੁੰਦੀ ਸਰੀਕਾ ਸੀ,,

ਕਰਦੀਆਂ ਸੀ ਸਭ ਕੰਮ ਨਾ ਮੁੱਖ ਫੇਰਦੀਆਂ,,
ਮੱਖਣ ਸ਼ੇਰੋਂ ਗੱਲਾਂ ਕਰਾਂ ਵੇ ਪੁਰਾਣੀ ਸਵੇਰ ਦੀਆਂ,,,
ਮੱਖਣ ਸ਼ੇਰੋਂ ਵਾਲਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech