17

October 2018
Poem

'' ਬੁੱਧ '' ਸ਼ੋਭਾ ਗੁੰਨਾਪੁਰ

October 09, 2018 09:09 PM

ਬੁੱਧ ਪੁੰਨਿਆ ਦੇ ਦਿਨ,
ਉੱਠ ਗਿਆ ਸੀ ਜਲਦ ਮੈਂ,
ਸ਼ੁਧ ਮਨ ਤੋਂ ਕੀਤਾ ਨਮਨ, ਆਪਣੇ ਪਿਆਰੇ ਬੁੱਧ ਨੂੰ।
ਇਕ ਰਾਜੇ ਦਾ ਪੁੱਤਰ ਹੋਕੇ,
ਧਨ ਦੌਲਤ ਦਾ ਮਾਲਕ ਹੋਕੇ,
ਜੋਤ ਜਗਤ ਦੀ ਬਣ ਉਭਰਿਆ
ਬੁੱਧ ਬਹੁਮੁਖੀ ਰਹਿਬਰ ਹੋਕੇ।
ਜਦ ਨਗਰ ਫੇਰੀ ਲਈ ਤੁਰਿਆ ਬੁੱਧ,
ਤਦ ਦਿਸਿਆ ਇਕ ਭਿਖਾਰੀ,
ਅੱਗੇ ਤੁਰਦੇ ਜਾਂਦੇ ਨੇ
ਇਕ ਨਜਰ ਰੋਗੀ ਵੱਲ ਮਾਰੀ।
ਆਖਰ ਵੇਖਿਆ ਜਦ ਇਕ ਮੁਰਦੇ ਨੂੰ,
ਅੰਤਰਮਨ ਤੇ ਚੋਟ ਲੱਗੀ ਭਾਰੀ,
ਇਹ ਨਾਸਵੰਤ ਹੈ ਜਿੰਦਗੀ,
ਨਹੀਂ ਚਾਹੀਦੀ ਇਹ ਦੁਨੀਆਦਾਰੀ।
ਰਾਤੋ ਰਾਤ ਛੱਡ ਮਹਿਲ ਮੁਨਾਰੇ
ਤੁਰ ਗਿਆ ਬੀਆਬਾਨ ਨੂੰ।
ਤੀਂਵੀ ਤੇ ਪੁੱਤਰ ਛੱਡਕੇ,
ਰਾਜ ਦੀ ਇੱਛਾ ਤਜਕੇ,
ਤੁਰ ਗਿਆ ਸਾਡਾ ਬੁੱਧ
ਲੱਭਣ ਲਈ ਸੱਚੇ ਗਿਆਨ ਨੂੰ।
ਤੇ ਸ਼ੁਧ ਮਨ ਨਾਲ਼
ਕਰਨ ਲੱਗ ਪਿਆ ਤਪੱਸਿਆ,
ਬਣ ਸ਼ਾਂਤੀ, ਸਹਿਣਸ਼ੀਲਤਾ ਦੀ ਮੂਰਤ,
ਸ਼ਾਂਤੀ ਕਾਰਜ ਦੀ ਕੀਰਤ,
ਜਿੱਥੇ ਵੀ ਵੇਖੋ ਉਹਨਾਂ ਦੀ ਹੀ ਜੋਤ,
ਸਾਡੇ ਬੁੱਧ ਦੀ ਸ਼ਾਂਤੀ 'ਚ ਸਹਿਣਸ਼ੀਲਤਾ ਦੀ ਸ਼ਾਂਤੀ,
ਬੁੱਧਮ ਸ਼ਰਣਮ ਗੱਛਾਮੀ ਅਹਮ। 
ਸ਼ੋਭਾ ਗੁੰਨਾਪੁਰ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech