News

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ

October 09, 2018 09:23 PM
General

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ
ਆਕਲੈਂਡ 9  ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿਊਲਿਨ ਵਿਖੇ ਬੀਤੇ ਸ਼ਨੀਵਾਰ ਅਤੇ ਐਤਵਾਰ  ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਰੱਖੇ ਗਏ।  ਦੋਵੇਂ ਦਿਨ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਆਗਰਾ ਵਾਲਿਆਂ ਅਤੇ ਉਪਰੰਤ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਦੇ ਜੱਥੇ ਸ਼ਬਦ ਕੀਰਤਨ ਸਰਵਣ ਕਰਵਾਇਆ। ਕਥਾ ਵਾਸਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਗਿਆਨੀ ਜਸਵੰਤ ਸਿੰਘ ਨੇ ਦੋਵੇਂ ਦਿਨ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈ। ਦੋਵੇਂ ਦਿਨ ਗੁਰੂ ਘਰ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਪਹੁੰਚੀਆਂ ਸੰਗਤਾਂ, ਕੀਰਤਨੀ ਜਥਿਆਂ ਅਤੇ ਕਥਾਕਾਰ ਗਿਆਨੀ ਜੀ ਦਾ ਧੰਨਵਾਦ ਕੀਤਾ ਗਿਆ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-