ਸੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਰਮਸਾ, ਐਸ ਐਸ ਏ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਅਤੇ
ਆਗੂਆਂ ਦੀਆਂ ਜ਼ਬਰੀ ਬਦਲੀਆਂ ਦੇ ਫੈਸਲੇ ਵਾਪਸ ਲੈਣ ਦੀ ਕੀਤੀ ਮੰਗ
ਪੰਜਾਬ ਪੱਧਰੀ ਬਾਲ ਮੇਲਾ ਇਸ ਵਾਰ 8 ਤੇ 9 ਦਸੰਬਰ ਨੂੰ ਸੰਗਰੂਰ ਦੇ ਪਿੰਡ ਲੱਡਾ ਵਿਖੇ ਕਰਵਾਉਣ ਦਾ ਫੈਸਲਾ
ਮੇਲਾ ਪ੍ਰਬੰਧਕਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਬੱਚੇ ਸ਼ਾਮਲ ਕਰਵਾਉਣ ਦੀ ਕੀਤੀ ਅਪੀਲ
ਨਾਭਾ, (ਸਤਨਾਮ ਸਿੰਘ ਮੱਟੂ)
(ਨਾਭਾ)10 ਅਕਤੂਬਰ 2018
ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਸਿੱਖਿਆ ਵਿਕਾਸ ਮੰਚ ਪੰਜਾਬ ਦੀ ਇਕੱਤਰਤਾ ਨਾਭਾ ਵਿਖੇ ਹੋਈ। ਇਸ ਮੌਕੇ ਬਾਲ ਮੇਲਾ ਪ੍ਰਬੰਧਕਾਂ
ਵੱਲੋਂ ਮੰਗ ਕੀਤੀ ਗਈ ਰਮਸਾ, ਐਸ ਐਸ ਏ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਅਤੇ ਮੰਗਾਂ ਲਈ
ਸੰਘਰਸ਼ ਕਰ ਰਹੇ ਆਗੂਆਂ ਦੀਆਂ ਜ਼ਬਰੀ ਬਦਲੀਆਂ ਕਰਨ ਦੇ ਫੈਸਲੇ ਤੁਗਲਕੀ ਹਨ, ਇਸ ਲਈ ਸਰਕਾਰ ਤੁਰੰਤ ਵਾਪਸ ਲਵੇ। ਇਨ੍ਹਾਂ
ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਦੇਵੇ। ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਪ੍ਰਤੀ ਕੀਤਾ ਜਾ ਰਿਹਾ
ਰਵੱਈਆ ਗੈਰ ਜਮਹੂਰੀ ਹੈ। ਡੰਡੇ ਦੇ ਜ਼ੋਰ ਲੋਕਾਂ ਦੀਆਂ ਮੰਗਾਂ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ
ਸਿੱਖਿਆ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਨੌਹਰਾ, ਸਕੱਤਰ ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਲਲੌਛੀ,ਸੁਖਵਿੰਦਰ ਸਿੰਘ
ਨਾਰੇਕੇ, ਗੁਰਮੀਤ ਸਿੰਘ ਕਨਸੂਹਾ, ਅਮਨਦੀਪ ਸ਼ਰਮਾ, ਗੁਰਦੇਵ ਸਿੰਘ ਪਟਿਆਲਾ ਨੇ ਬਾਲ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ
ਪੰਜਾਬ ਪੱਧਰੀ ਬਾਲ ਮੇਲਾ ਇਸ ਵਾਰ ਸੰਗਰੂਰ ਜਿਲ੍ਹੇ ਦੇ ਪਿੰਡ ਲੱਡਾ ਵਿਖੇ 8 ਅਤੇ 9 ਦਸੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ। ਜਿਸ
ਵਿੱਚ ਭਾਸ਼ਣ, ਸੁੰਦਰ ਲਿਖਾਈ, ਚਿੱਤਰਕਾਰੀ, ਸ਼ਬਦ ਗਾਇਨ, ਕਵਿਤਾ ਉਚਾਰਨ, ਕੋਰਿਓਗ੍ਰਾਫੀ, ਸੋਲੋ ਗੀਤ, ਕਲੇਅ ਮਾਡਲਿੰਗ, ਗਰੁੱਪ
ਡਾਂਸ, ਗਿੱਧਾ, ਗਿਆਨ ਪਰਖ ਮੁਕਾਬਲਾ, ਕਵਿਸਰੀ, ਬੋਰੀ ਦੌੜ, ਰੱਸਾ ਕੱਸੀ ਮੁੰਡੇ-ਕੁੜੀਆਂ ਅਤੇ ਬੈਸਟ ਆਊਟ ਆਫ਼ ਵੇਸਟ ਪ੍ਰਾਇਮਰੀ
ਵਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਇਸ ਵਾਰ ਪਹਿਲੀ ਵਾਰ ਮਿਡਲ ਵਿੰਗ ਲਈ ਮੁਕਾਬਲੇ ਰੱਖੇ ਗਏ ਹਨ। ਜਿਸ ਵਿੱਚ
ਸੁੰਦਰ ਲਿਖਾਈ, ਗਰੁੱਪ ਡਾਂਸ ਮੁੰਡੇ-ਕੁੜੀਆਂ ਅਤੇ ਰੱਸਾ ਕੱਸੀ ਕੁੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਅੱਗੇ ਦੱਸਿਆ ਕਿ ਇਹ
ਬਾਲ ਮੇਲਾ ਪਿਛਲੇ ਨੌਂ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।
ਜੋ ਲੋਕਾਂ, ਅਧਿਆਪਕਾਂ ਦੇ ਸਹਿਯੋਗ ਨਾਲ ਹੁੰਦਾ ਆ ਰਿਹਾ ਹੈ। ਪ੍ਰਬੰਧਕਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ
ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਿੱਚ ਸਮੂਲੀਅਤ ਕਰਨ। ਇਸ ਮੌਕੇ ਜਸਪਾਲ ਸਿੰਘ ਬਹਿਰ ਜਸ, ਰਾਜਵੀਰ ਸਿੰਘ ਮੰਡੌੜ, ਸਟੇਟ ਅਵਾਰਡੀ
ਅਧਿਆਪਕ ਸੁਰਜੀਤ ਸਿੰਘ ਖਾਂਗ, ਸਟੇਟ ਅਵਾਰਡੀ ਅਧਿਆਪਕ ਰਜਿੰਦਰ ਕੁਮਾਰ ਬਹਿਰ ਜਸ, ਸਤਵਿੰਦਰ ਸਿੰਘ ਬਹਿਰ ਜੱਛ, ਦਲੇਰ ਸਿੰਘ
ਬਹਿਰ ਜੱਛ, ਦਰਸਨ ਦਾਸ ਸਾਧੋਹੇੜੀ, ਬਲਜਿੰਦਰ ਸਿੰਘ ਰੋਹਟੀ ਮੌੜਾਂ, ਗੁਰਪ੍ਰੀਤ ਸਿੰਘ ਹਿਆਣਾ, ਮਨਦੀਪ ਮੁਹਾਲਾ, ਤੇਜਿੰਦਰ ਸਿੰਘ
ਬਾਗੜੀਆਂ, ਸਰਜੀਵਨ ਅਮਰਗੜ੍ਹ, ਮਹਿੰਦਰ ਸਿੰਘ ਨਾਭਾ, ਪਰਮਜੀਤ ਸਿੰਘ ਸੰਗਰੂਰ, ਜਸਵਿੰਦਰ ਸਿੰਘ ਨਾਭਾ, ਬੀਰਬਲ ਨੌਹਰਾ, ਲਖਵੀਰ
ਸਿੰਘ ਅਜਨੌਦਾ, ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।