Article

ਮਿੰਨੀ ਕਹਾਣੀ '' ਭੁੱਖ ਵਾਰੇ ਗਿਆਨ '' ਹਾਕਮ ਸਿੰਘ ਮੀਤ ਬੌਂਦਲੀ

October 10, 2018 09:30 PM
General

ਮੇਰੇ ਪਿੰਡ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਭਗਤ ਰਵੀਦਾਸ ਜੀ ਦਾ ਸਲਾਨਾ ਪ੍ਰੋਗਰਾਮ ਚਲ ਰਿਹਾ ਸੀ । ਧਰਮਸ਼ਾਲਾ ਦੇ ਨਾਲ ਲੱਗੇ ਪੰਡਾਲ ਵਿੱਚ ਲੋਕ ਬਹੁਤ ਹੀ ਵੱਡੀ ਗਿਣਤੀ ਚ ਪਹੁੰਚ ਚੁੱਕੇ ਸੀ । ਛੋਟੇ ਛੋਟੇ ਬੱਚਿਆਂ ਦੇ ਚਿਹਰਿਆਂ ਉੱਪਰ ਖੁਸ਼ੀ ਲਸਕ ਰਹੀ ਸੀ ਉਹ ਲੰਗਰ ਵਿੱਚ ਬੈਠਕੇ ਪ੍ਰਸ਼ਾਦਾ ਛਕਣ ਲਈ ਬਹੁਤ ਹੀ ਉਤਾਵਲੇ ਸਨ । ਉਹਨਾਂ ਦੇ ਚਿਹਰੇ ਉਸ ਟਾਈਮ ਮੁਰਝਾ ਗਏ  , " ਜਦੋਂ ਪ੍ਰਬੰਧਕਾਂ ਨੇ ਕਿਹਾ ?"  ਅਜੇ ਟਾਈਮ ਲੱਗੂਗਾ  ਲੰਗਰ ਦਾ ਉਦਘਾਟਨ ਵਾਲਾ ਨਹੀਂ ਪਹੁੰਚਿਆ ।
                  ਹੁਣ ਪੰਡਾਲ ਵਿੱਚ ਹਿੱਲ ਚੁੱਲ ਹੋਣੀ ਸ਼ੁਰੂ ਹੋ ਚੁੱਕੀ ਸੀ , ਸਾਰੇ  ਆਪੋਂ ਆਪਣੇ ਸੁਝਾਅ ਦੇ ਰਹੇ ਸਨ ।ਹਿੰਮਤ ਕਰਕੇ ਮੀਤ ਨੇ  ਪੰਡਾਲ ਵਿੱਚ ਜਾ ਕੇ ਪ੍ਰਬੰਧਕਾਂ ਨੂੰ,  ਕਿਹਾ ਉਦਘਾਟਨ ਲਈ ਕਿਸੇ ਗਰੀਬ ਆਦਮੀ ਨੂੰ ਕਹਿਣਾ ਸੀ ਜਿਸ ਨੂੰ ਲੰਗਰ ਦਾ ਅਹਿਸਾਸ ਅਤੇ ਭੁੱਖ ਵਾਰੇ ਗਿਆਨ ਹੋਵੇ । ਜਿਹਨੇ ਕਦੇ ਚਲਦੇ ਲੰਗਰ ਵਿੱਚ ਬੈਠਕੇ ਪਰਸ਼ਾਦਾ ਨਹੀ ਸਕਿਆ ਉਸ ਨੂੰ ਕੀ ਪਤਾ ਹੈ ਲੰਗਰ ਨਿਸ਼ਚਿਤ ਟਾਈਮ ਤੇ ਸ਼ੁਰੂ ਹੋਣਾ ਚਾਹੀਦਾ ਹੈ , " ਕਿ ਨਹੀ ?" ਸਾਰੇ ਉਸਦੇ ਮੂੰਹ ਵੱਲ ਵੇਖਣ ਲੱਗੇ । ਮੀਤ ਜਾਕੇ ਆਪਣੇ ਹੀ ਪਿੰਡ ਦੇ ਹੀ ਇਕ ਸੱਚੇ ਇਮਾਨਦਾਰ ਅਤੇ ਗਰੀਬ ਬਜ਼ੁਰਗ ਨੂੰ ਲੈ ਕੇ ਆਇਆ ਅਤੇ ਉਦਘਾਟਨ ਕਰਵਾ ਦਿੱਤਾ  । ਪੰਡਾਲ ਵਿੱਚ ਬੈਠੀਆਂ ਮਹਾਨ ਹਸਤੀਆਂ ਮੰਤਰੀ ਨੂੰ ਲੰਗਰ ਦੇ ਉਦਘਾਟਨ ਵਾਸਤੇ ਉਡੀਕ ਦੀਆਂ ਹੀ ਰਹਿ ਗਈਆਂ ।
                                           ਹਾਕਮ ਸਿੰਘ ਮੀਤ ਬੌਂਦਲੀ
                                              ਮੰਡੀ ਗੋਬਿੰਦਗੜ੍ਹ

Have something to say? Post your comment