Article

ਪੰਚਾਇਤੀ ਚੋਣਾ '// ਜਸਪ੍ਰੀਤ ਕੌਰ ਸੰਘਾ

October 10, 2018 09:34 PM

ਗ੍ਰਾਮ ਪੰਚਾਇਤ ਸਥਾਨਕ ਸਵੈ ਸ਼ਾਸਨ ਦੀ ਇੱਕ ਮਹੱਤਵਪੂਰਨ ਇਕਾਈ ਹੈ । ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਬਲਵੰਤ ਰਾਇ ਮਹਿਤਾ ਸਮਿਤੀ ਦੀਆਂ ਸਿਫਾਰਸ਼ਾ ਦੇ ਆਧਾਰ ਤੇ ੧੯੫੯ ਈਸਵੀ ਵਿੱਚ ਕੀਤੀ ਗਈ ਸੀ ।ਇਹ ਇੱਕ ਅਜਿਹੀ ਵਿਵਸਥਾ ਹੈ ਜਿਸ ਦੁਆਰਾ ਲੋਕਾਂ ਨੂੰ ਹੇਠਲੇ ਪੱਧਰ ਤੇ ਪ੍ਰਸ਼ਾਸਨ ਦਾ ਸੰਚਾਲਨ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪੰਜਾਬ ਪੰਚਾਇਤੀ ਰਾਜ ਅਧਿਨਿਯਮ ਅਨੁਸਾਰ ਪੰਜਾਬ ਵਿੱਚ ੨੦੦ ਜਾਂ ਉਸ ਤੋ ਜਿਆਦਾ ਦੀ ਆਬਾਦੀ ਵਾਲੇ ਪਿੰਡਾ ਵਿੱਚ ਗ੍ਰਾਮ ਪੰਚਾਇਤ ਦੀ ਸਥਾਪਨਾ ਕੀਤੀ ਜਾਂਦੀ ਹੈ । ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਬਰਾ ਦੀ ਗਿਣਤੀ ਪਿੰਡ ਦੀ ਆਬਾਦੀ ਦੇ ਆਧਾਰ ਤੇ ਨਿਸ਼ਚਿਤ ਕੀਤੀ ਜਾਂਦੀ ਹੈ ਜੋ ਕਿ ਘੱਟ ਤੋ ਘੱਟ ੫ ਅਤੇ ਵੱਧ ਤੋ ਵੱਧ ੧੩ ਤੱਕ ਹੋ ਸਕਦੀ ਹੈ । ਇਸ ਐਕਟ ਅਨੁਸਾਰ ਗ੍ਰਾਮ ਪੰਚਾਇਤ ਦਾ ਕਾਰਜਕਾਲ ਪੰਜ ਸਾਲ ਨਿਸ਼ਚਿਤ ਕੀਤਾ ਗਿਆ ਹੈ । ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੁੱਖੀ ਨੂੰ ਸਰਪੰਚ ਆਖਿਆ ਜਾਂਦਾ ਹੈ ।
                                ਪੰਚਾਇਤੀ ਰਾਜ ਦੀ ਸਥਾਪਨਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਯਕੀਨੀ ਬਣਾਉਣ , ਪਿੰਡਾ ਵਿੱਚੋ ਗਰੀਬੀ ਦੂਰ ਕਰਨ , ਸਥਾਨਕ ਪੱਧਰ ਤੇ ਸ਼ਾਤੀ ਵਿਵਸਥਾ ਬਣਾਈ ਰੱਖਣ ਆਦਿ ਚੰਗੇ ਉਦੇਸ਼ਾ ਨੂੰ ਲੈ ਕੇ ਕੀਤੀ ਗਈ ਸੀ ਪਰ ਆਜਾਦੀ ਦੇ ਇੰਨੇ ਸਾਲ ਬਾਅਦ ਵੀ ਇਨ੍ਹਾ ਉਦੇਸ਼ਾ ਦੀ ਪੂਰਤੀ ਨਹੀ ਹੋ ਸਕੀ । ਜਿਸਦੇ ਲਈ ਅਸੀ ਖੁਦ ਜਿੰਮੇਵਾਰ ਹਾਂ ਕਿਉਂਕਿ ਅਸੀ ਨੋਟ ਦੇ ਬਦਲੇ ਵੋਟ ਦੀ ਰਾਜਨੀਤੀ ਨਹੀ ਛੱਡਦੇ । ਪੰਜਾਬ ਅੰਦਰ ਪੰਚਾਇਤੀ ਚੋਣਾ ਦਾ ਐਲਾਨ ਹੋਣ ਕਾਰਨ ਪੂਰੇ ਪੰਜਾਬ ਦੀ ਰਾਜਨੀਤੀ ਸਰਗਰਮ ਹੋ ਚੁੱਕੀ  ਹੈ। ਪਿੰਡਾ ਵਿੱਚ ਪੂਰਾ ਰਾਜਨੀਤਿਕ ਮਾਹੋਲ ਬਣਿਆ ਹੋਇਆ ਹੈ। ਉਮੀਦਵਾਰਾ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾ ਕਰਨੀਆਂ ਆਰੰਭ ਕਰ ਦਿੱਤੀਆਂ ਹਨ । ਪਿੰਡ - ਪਿੰਡ ਮੀਟਿੰਗਾ ਹੋ ਰਹੀਆਂ ਹਨ । ਉਮੀਦਵਾਰਾ ਵਲੋ ਜਨਤਾ ਨੂੰ ਆਪਣੇ ਪੱਖ ਵਿੱਚ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।
                             ਪੰਜਾਬ ਅੰਦਰ ਜਿਸ ਤਰ੍ਹਾ ਨਸ਼ਿਆਂ ਨੇ ਆਪਣਾ ਕਹਿਰ ਢਾਹਿਆ ਹੋਇਆ  ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਜਿਸ ਤਰ੍ਹਾ ਭਖਿਆ ਹੋਇਆ ਹੈ ਅਜਿਹੇ ਵਿੱਚ ਨਸ਼ਿਆ ਅਤੇ ਭ੍ਰਿਸ਼ਟਾਚਾਰ ਤੋ ਮੁਕਤ ਚੋਣਾ ਕਰਵਾਉਣੀਆਂ ਪੰਜਾਬ ਸਰਕਾਰ ਲਈ ਵੀ ਵੱਡਾ ਚੁਨੌਤੀ ਵਾਲਾ ਕੰਮ ਹੈ ।ਪੰਜਾਬ ਸਰਕਾਰ ਦੇ ਨਾਲ - ਨਾਲ ਹਰੇਕ ਨਾਗਰਿਕ ਦਾ ਵੀ ਫਰਜ ਬਣਦਾ ਹੈ ਕਿ ਉਹ ਪੰਚਾਇਤੀ ਚੋਣਾ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ । ਨਸ਼ਿਆਂ ਅਤੇ ਨੋਟਾ ਦੇ ਬਦਲੇ ਆਪਣੀ ਵੋਟ ਨੂੰ ਨਾ ਵੇਚਣ , ਸਗੋ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਨਦੇ ਹੋਏ ਯੋਗ ਉਮੀਦਵਾਰ ਦੀ ਚੋਣ ਕਰਣ। ਪੰਜਾਬ ਦੇ ਜਿਸ ਤਰ੍ਹਾ ਦੇ ਹਾਲਾਤ ਹਨ ਅਜਿਹੇ ਵਿੱਚ ਜਰੂਰੀ ਹੈ ਕਿ ਨੋਜਵਾਨ ਵਰਗ ਨੂੰ ਰਾਜਨੀਤੀ ਵਿੱਚ ਅੱਗੇ ਲਿਆਦਾ ਜਾਵੇ ਤਾ ਕਿ ਉਨ੍ਹਾਂ ਦੀ ਸੋਚ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ ।ਜਿਹੜੀ ਪੰਚਾਇਤ ਪਿੰਡ ਦੇ ਝਗੜਿਆਂ ਨੂੰ ਪਿੰਡ ਪੱਧਰ ਤੇ ਨਹੀ ਸੁਲਝਾ ਸਕਦੀ , ਪਿੰਡ ਵਿੱਚੌ ਨਸ਼ਿਆਂ ਨੂੰ ਖਤਮ ਨਹੀ ਕਰ ਸਕਦੀ ,ਪਿੰਡ ਨੂੰ ਸੁੰਦਰ ਬਣਾਉਣ ਲਈ ਰੁੱਖ ਲਗਾਉਣ, ਗਲੀਆਂ - ਨਾਲੀਆਂ ਪੱਕੀਆਂ ਕਰਵਾaਣ ਜਿਹੇ ਜਰੂਰੀ ਕੰਮ ਨਹੀ ਕਰ ਸਕਦੀ ਅਜਿਹੀ ਪੰਚਾਇਤ ਦੀ ਪੰਜਾਬੀਆਂ ਨੂੰ ਕੋਈ ਜਰੂਰਤ ਨਹੀ ।ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਢੰਗ ਨਾਲ ਵਰਤੋ ਕਰਦੇ ਹੋਏ ਸੂਝਵਾਨ ਉਮੀਦਵਾਰਾ ਨੂੰ ਆਪਣਾ ਆਗੂ ਚੁਣੀਏ ਤਾਂ ਕਿ ਪਿੰਡਾ ਦੇ ਹਾਲਾਤਾ ਨੂੰ ਬਦਲਿਆ ਜਾ ਸਕੇ।
                                                                                                                                                                             ਜਸਪ੍ਰੀਤ ਕੌਰ ਸੰਘਾ
                                                                                                                                                                             ਪਿੰਡ - ਤਨੂੰਲੀ
                                                                                                                                                                             ਜਿਲਾ - ਹੁਸ਼ਿਆਰਪੁਰ ।

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-