Wednesday, May 22, 2019
FOLLOW US ON

Poem

ਕੇਸਰੀ ਝੁਲਾਉਗਾ ਕੋਣ? **ਦਵਿੰਦਰ "ਰਾਜਾ' ਝਿੱਕਾ

October 10, 2018 09:46 PM

ਖਾਲਸਾ ਸਿਰਜਿਆ ਸੀ ਧਰਮ ਵਚਾਉਣ ਖ਼ਾਤਿਰ
ਵੱਖੋ ਵੱਖਰੇ  ਰਾਹ ਨੇ ਸਾਡੇ,ਕੇਸਰੀ ਝੁਲਾਉਗਾ  ਕੋਣ?

ਤੇਰੀ ਰਗ ਰਗ ਵਿੱਚ  ਖੂਨ ਕੁਰਬਾਨੀਆਂ ਦਾ
ਬਾਹਰੋਂ ਆ ਕੇ ਤੈਨੂੰ, ਸਮਝਾਉਗਾ ਕੋਣ?

 ਜਿਹਦਾ ਜਨਮ ਹੀ ਹੋਇਆ  ਖੰਡੇ ਦੀ ਧਾਰ ਵਿਚੋਂ ,
 ਮਰਨਾ ਕੌਮ ਲਈ , ਓਹਨੂੰ ਸਿਖਾਉਗਾ  ਕੌਣ ?

ਮਿੱਟੀ  ਚਮਕੌਰ  ਦੀ, ਤਾਂ ਸੁਰਖ  ਹੀ ਰਹਿਣੀ ਏ
ਚਾਂਦਨੀ ਚੌਕ ਦੇ ਛਿੱਟੇ , ਮਿਟਾਉਗਾ  ਕੌਣ ?

ਲੜਦੇ ਮਰਦੇ ਰਹੇ ਨੇ ਲੋਕੀ, ਰਾਜ ਖ਼ਾਤਿਰ
ਧਰਮ ਖ਼ਾਤਿਰ ਬੰਦ ਬੰਦ ਕਟਵਾਉਗਾ ਕੋਣ?

ਯੋਧੇ ਦੇਖੇ ਨੇ ਬਹੁਤ ਜ਼ਿਗਰ ਵਾਲੇ
ਪਰ ਬੱਚੇ ਨੀਹਾਂ ਚ ਚਿਣਵਾਉਗਾ ਕੋਣ?

ਸਤਵੰਤ  ਸਿੱਖਿਆ ਨਹੀਂ ਸੀ, ਭਗਤ  ਸਿੰਘ ਕੋਲੋਂ
ਸੂਲੀ ਕਿਵੇਂ ਚੜ੍ਹਨਾ,ਸਾਨੂੰ ਸਿਖਾਉਗਾ ਕੌਣ?

ਪੱਤਰੇ ਸੋਨੇ ਦੇ ਤਾਂ ਚੜ੍ਹਦੇ ਹੀ ਰਹਿਣਗੇ
ਸੀਸ ਤਲੀ ਤੇ ਧਰ ਕੇ ਆਊਗਾ ਕੋਣ?

ਗੈਰਾਂ ਚ ਦਮ ਨਹੀਂ, ਤੇਰੀ ਹਸਤੀ  ਮਿਟਾਉਣ  ਦਾ
ਅੰਦਰ ਬੈਠਿਆਂ ਤੋਂ ਤੈਨੂੰ, ਬਚਾਉਗਾ  ਕੌਣ ?

  ਫੁੱਟ ਨੇ ਹੀ,  ਕਾਬਲ ਕੰਧਾਰ ਖੋਇਆ
ਪੰਨੇ ਪਲਟ ਕੇ , ਦਵਿੰਦਰਾ ਦਿਖਾਉਗਾ  ਕੌਣ ?

ਦਵਿੰਦਰ "ਰਾਜਾ' ਝਿੱਕਾ

Have something to say? Post your comment