FOLLOW US ON

News

ਇੰਗਲੈਂਡ ਦੀ ਬੀਕਾਸ ਸੰਸਥਾ ਦਾ 29ਵਾਂ ਸਾਲਾਨਾ ਸਮਾਗਮ ਨਵੀਆਂ ਪਿਰਤਾਂ ਪਾਉਂਦਾ ਹੋਇਆ ਸੰਪੰਨ

October 10, 2018 09:48 PM
General

ਇੰਗਲੈਂਡ ਦੀ ਬੀਕਾਸ ਸੰਸਥਾ ਦਾ 29ਵਾਂ ਸਾਲਾਨਾ ਸਮਾਗਮ ਨਵੀਆਂ ਪਿਰਤਾਂ ਪਾਉਂਦਾ ਹੋਇਆ ਸੰਪੰਨ


-ਬਰਤਾਨਵੀ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ 'ਚ ਪਹਿਲੀ ਵਾਰ 8 ਸਾਲਾ ਬੱਚੇ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ।
ਲੰਡਨ (ਮਨਦੀਪ ਖੁਰਮੀ) ਬਰਤਾਨੀਆ ਦੀ ਧਰਤੀ 'ਤੇ ਪੰਜਾਬੀਅਤ ਦੀਆਂ ਤਿੜਾਂ ਬੀਜਣ ਲਈ ਤਤਪਰ ਬਰਿਟਿਸ਼ ਐਜੂਕੇਸ਼ਨਲ ਅਤੇ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਸੰਸਥਾ ਵੱਲੋਂ ਹਰ ਵਰੇ ਦੀ ਤਰਾਂ 29ਵਾਂ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਹਾਲ ਗੋਬਿੰਦ ਮਾਰਗ ਬਰੈਡਫੋਰਡ ਵਿਖੇ ਕਰਵਾਇਆ ਗਿਆ। ਸੰਸਥਾ ਦੇ ਨਿਵੇਕਲੇ ਕਾਰਜਾਂ ਦਾ ਹੀ ਅਸਰ ਹੈ ਕਿ ਕਿ ਇਸ ਕਵੀ ਦਰਬਾਰ ਵਿੱਚ ਹਰ ਵਰੇ ਸਥਾਪਿਤ ਕਵੀਆਂ ਦੇ ਨਾਲ ਨਾਲ ਇੰਗਲੈਂਡ ਵਿੱਚ ਜੰਮੇ ਬੱਚਿਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ। ਇਸ ਵਾਰ ਨਵੀਂ ਪਿਰਤ ਪਾਉਂਦਿਆਂ ਪ੍ਰਬੰਧਕਾਂ ਵੱਲੋਂ ਇੰਗਲੈਂਡ ਦੇ ਜੰਮਪਲ 8 ਸਾਲਾ ਬਾਲ ਹਿੰਮਤ ਖੁਰਮੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਜਿਕਰਯੋਗ ਹੈ ਕਿ ਇਸ ਪਿਰਤ ਅਨੁਸਾਰ ਹਿੰਮਤ ਬਰਤਾਨਵੀ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਇਆ। ਇਸ ਸੰਬੰਧੀਂ ਸੰਸਥਾ ਦੇ ਆਗੂ ਤਰਲੋਚਨ ਸਿੰਘ ਦੁੱਗਲ ਤੇ ਕਸ਼ਮੀਰ ਸਿੰਘ ਘੁੰਮਣ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਮੁੱਖ ਮਕਸਦ ਬੱਚਿਆਂ ਦੇ ਮਨੋਬਲ ਦੇ ਦਾਇਰੇ ਨੂੰ ਵਿਸ਼ਾਲ ਕਰਨਾ ਹੈ ਤਾਂ ਜੋ ਉਹ ਪੰਜਾਬੀਅਤ ਦੀ ਮਸ਼ਾਲ ਨੂੰ ਹੋਰ ਉੱਚਾ ਚੁੱਕ ਸਕਣ। ਹਿੰਮਤ ਖੁਰਮੀਂ ਦੇ ਨਾਲ ਯੂਰਪੀਅਨ ਪੰਜਾਬੀ ਸੱਥ ਦੇ ਬਾਨੀ ਸਰਦਾਰ ਮੋਤਾ ਸਿੰਘ ਸਰਾਏ ਨੇ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ।
ਕਵੀ ਦਰਬਾਰ ਦੇ ਪਹਿਲੇ ਦੌਰ 'ਚ ਬੱਚੀ ਕੋਮਲ ਕੌਰ, ਨਿਰਮਲ ਸਿੰਘ ਕੰਧਾਲਵੀ, ਹਰਜਿੰਦਰ ਸਿੰਘ ਸੰਧੂ, ਰਾਜਿੰਦਰਜੀਤ ਸਿੰਘ, ਗੁਰਸ਼ਰਨ ਸਿੰਘ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਮਹਿੰਦਰ ਸਿੰਘ ਦਿਲਬਰ, ਦੀਪਕ ਪਾਰਸ, ਮਨਦੀਪ ਸਿੰਘ ਹਿੰਮਤਪੁਰਾ, ਮੀਨੂ ਸਿੰਘ, ਮੋਤਾ ਸਿੰਘ ਸਰਾਏ ਅਤੇ ਬੱਚੇ ਤਰਨਜੀਤ ਸਿੰਘ, ਹਰਲੀਨ ਕੌਰ, ਸੰਦੀਪ ਸਿੰਘ, ਪਰਨੀਤ ਕੌਰ, ਹਿੰਮਤ ਖੁਰਮੀਂ, ਕੀਰਤ ਖੁਰਮੀਂ, ਅਰਜਨ ਸਿੰਘ ਸੇਖੋਂ, ਸਿਮਰਨ ਕੌਰ ਸੇਖੋਂ, ਦਿਲਰਾਜ ਕੌਰ ਗਿੱਲ, ਸਿਮਰਨ ਕੌਰ, ਸਤਿਕਿਰਨ ਕੌਰ ਅਤੇ ਰਮਨਦੀਪ ਕੌਰ ਨੇ ਆਪਣੀਆਂ ਰਚਨਾਵਾਂ ਪੜੀਆਂ। ਖੁਸ਼ੀ ਇਸ ਗੱਲ ਦੀ ਵੀ ਹੋਈ ਕਿ ਬੱਚਿਆਂ ਨੇ ਕਵਿਤਾਵਾਂ ਆਪਣੇ ਹੱਥੀਂ ਗੁਰਮੁਖੀ ਲਿਪੀ ਵਿੱਚ ਲਿਖੀਆਂ ਹੋਈਆਂ ਸਨ ਅਤੇ ਬਿਨਾਂ ਝਿਜਕ ਬਾਖੂਬੀ ਨਾਲ ਪੇਸ਼ ਕੀਤੀਆਂ। ਬੱਚਿਆਂ ਦੀਆਂ ਕਵਿਤਾਵਾਂ ਦਾ ਮਜ਼ਮੂਨ ਵੀ ਸਾਰਥਿਕ ਤੌਰ ਤੇ ਪੰਜਾਬੀ ਨੌਜਵਾਨਾਂ 'ਚ ਨਸ਼ਿਆਂ ਦਾ ਰੁਝਾਨ ਅਤੇ ਵਧ ਰਹੇ ਪਰਦੂਸ਼ਣ ਬਾਰੇ ਜਾਣਕਾਰੀ ਦੇਣਾ ਅਤੇ ਅਗਾਹ ਕਰਨ ਲਈ ਚਿਤਾਵਨੀ ਸੀ। ਦੂਸਰਾ ਦੌਰ 'ਚ ਮੁਕੇਸ਼ ਜੀ ਦੇ ਚੁਟਕਲਿਆਂ ਨੇ ਚੰਗਾ ਰੰਗ ਬੰਨਿਆ। ਰਾਜਵਿੰਦਰ ਸਿੰਘ ਨੇ ਤੂੰਬੀ ਨਾਲ ਸਾਰਿਆਂ ਦਾ ਮਨਪ੍ਰਚਾਵਾ ਕੀਤਾ। ਵਿਸ਼ੇਸ਼ ਭਾਸ਼ਣ ਦੌਰਾਨ ਮੋਤਾ ਸਿੰਘ ਸਰਾਏ ਨੇ ਬੀਕਾਸ ਸੰਸਥਾ ਦੇ ਉੱਦਮਾਂ ਨੂੰ ਸਲਾਹੁੰਦਿਆਂ ਕਿਹਾ ਕਿ ਜੇਕਰ ਹਰ ਪੰਜਾਬੀ ਇਸ ਸੰਸਥਾ ਵਾਂਗ ਜਿੰਮੇਵਾਰੀ ਨਾਲ ਫ਼ਰਜ਼ ਨਿਭਾਵੇ ਤਾਂ ਪੰਜਾਬੀ ਬੋਲੀ, ਵਿਰਸੇ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਨੂੰ ਸਹਿਜੇ ਹੀ ਭਾਂਜ ਦਿੱਤੀ ਜਾ ਸਕਦੀ ਹੈ।
ਸਮਾਗਮ ਨੂੰ ਸਫ਼ਲ ਬਨਾਉਣ ਵਿੱਚ ਸਾਧੂ ਸਿੰਘ ਛੋਕਰ, ਸੁੱਚਾ ਸਿੰਘ, ਪਰੇਮ ਸਿੰਘ, ਜੋਗਾ ਸਿੰਘ, ਪਿਆਰਾ ਸਿੰਘ ਉੱਪਲ, ਪੰਜਾਬ ਰੇਡੀਓ, ਅਪਣਾ ਖਾਣਾ ਕੇਟਰਿੰਗ, ਸੋਨਿਕ ਸਾਊਂਡ, ਸਰਦਾਰ ਸਤਿੰਦਰ ਸਿੰਘ, ਗਿਆਨ ਮਿੰਨੀ ਮਾਰਕਿਟ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਯੋਗਦਾਨ ਰਿਹਾ। ਜਿੱਥੇ ਭਾਗ ਲੈਣ ਵਾਲੇ ਸਮੂਹ ਸਥਾਪਿਤ ਕਵੀਜਨਾਂ ਅਤੇ ਬਾਲ ਕਵੀਆਂ ਨੂੰ ਸੰਸਥਾ ਵੱਲੋਂ ਮਾਇਕ ਰਾਸ਼ੀਫਲ ਭੇਂਟ ਕੀਤਾ ਗਿਆ ਉੱਥੇ ਬਾਲ ਮੁੱਖ ਮਹਿਮਾਨ ਹਿੰਮਤ ਖੁਰਮੀ ਨੂੰ ਯਾਦਗਾਰੀ ਚਿੰਨ ਨਾਲ ਵੀ ਨਿਵਾਜਿਆ ਗਿਆ।

Have something to say? Post your comment

More News News

ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे।
-
-
-