Poem

ਮੌਜ਼ੂਦਾ ਦੌਰ~ਰਵਿੰਦਰ ਲਾਲਪੁਰੀ

October 10, 2018 09:53 PM

75 ਰੁਪਇਆਂ ਦਾ ਹੋ ਗਿਆ ਡਾਲਰ,
ਲੀਡਰ ਚਾੜ੍ਹੀ ਜਾਂਦੇ ਕਾਲਰ,
900 ਪਾਰ ਗਿਆ ਸਲੰਡਰ,
ਅੱਛੇ ਦਿਨਾਂ ਦਾ ਖੋ ਗਿਆ ਕਲੰਡਰ,
ਪੈਟ੍ਰੋਲ ਜਲ਼ਦਾ ਨਾਲ ਲਹੂ ਜਲ਼ਦਾ,
ਸੈਂਕੜੇ ਤੋ ਪਾਰ ਜਾਉਂ ਹੁਣ ਨਹੀਂਓ ਟਲਦਾ,
ਪਕੌੜਿਆਂ ਦੀ ਕੜਾਹੀ ਰੁਜ਼ਗਾਰ ਪਾ ਲਿਆ,
ਜੁਮਲੇ ਸੁਣ ਜਨਤਾਂ ਨੂੰ ਪਿੱਛੇ ਲਾ ਲਿਆ,
ਦਿਨ ਚੰਗੇ ਤਾਂ ਪਤਾਂਜਲੀ ਦੇ ਆ ਗਏ,
ਲਾਲਾ ਜੀ 10 ਹਜ਼ਾਰ ਕਰੌੜ ਦਾ ਟੀਚਾ ਲਾ ਗਏ,
ਜੀਉ ਵਾਲਿਆਂ ਨੇ ਪੈਸਾ ਜੋ ਵੋਟਾ ਵਿਚ ਲਾਇਆ ਸੀ,
ਸਾਢੇ ਚਾਰ ਸਾਲਾਂ ਵਿਚ ਚੌਗਣਾ ਕਮਾਇਆ ਜੀ,
ਜੀਐੱਸਟੀ ਦੀ ਜਲੇਬੀ ਸਮਝ ਨਾ ਪੈਂਦੀ ਆ,
ਡੀਜ਼ਲ ਪੈਟ੍ਰੋਲ ਤੋਂ ਇਹ ਦੂਰ ਕਿਉਂ ਰਹਿੰਦੀ ਆ,
ਕਾਲੇ ਧੰਨ ਵਾਲੀ ਤਾਂ ਕਲੋਲ ਜਿਹੀ ਹੋ ਗਈ,
ਮਨ ਵਾਲੀ ਬਾਤ ਮਨ ਜਿਵੇਂ ਮਖ਼ੋਲ ਜਿਹੀ ਹੋ ਗਈ,
ਅੰਗਰੇਜ਼ ਬਣਾ ਗਏ ਪੁੱਲ ਹਾਲੇ ਤਾਂਈ ਖੜ੍ਹੇ ਨੇ,
ਬਾਅਦ ਬਣੇ ਜੋ ਆਜ਼ਾਦੀ ਢਹਿ ਗਏ ਬੜੇ ਨੇ,
ਧਰਮ ਦਾ ਕਿੱਲ ਗਿਆ ਮੱਥੇ ਵਿਚ ਠੋਕਿਆ,
ਮਹਿੰਗਾਈ ਵਧ ਰਹੀ ਫੇਰ ਕਿਸੇ ਨਾ ਸੋਚਿਆ,
ਮਾਲਿਆ ਨੇ ਨੀਰਵ ਨੂੰ ਵੀ ਬਾਹਰ ਬੁਲਾ ਲਿਆ,
ਕਹਿੰਦਾ ਖੁਸ਼ੀ ਬੜੀ ਹੋਈ ਥੋੜ੍ਹਾ ਤੂੰ ਵੀ ਕਮਾ ਲਿਆ,
12 ਮਹੀਨੇ ਚੱਲੇ ਵੋਟਾਂ, ਵੋਟਰ ਪਰੇਸ਼ਾਨ ਆ,
ਸਮਝ ਗਏ ਕਿਉਂ ਦੇਸ਼  ਮਹਾਨ ਆ......

~ਰਵਿੰਦਰ ਲਾਲਪੁਰੀ

Have something to say? Post your comment