17

October 2018
Punjabi

ਗੋਡਿਆਂ ਦੀ ਰੀਪਲੇਸਮੈਂਟ ਸਰਜਰੀ ਸਬੰਧੀ ਕੈਂਪ

October 10, 2018 09:54 PM

ਗੋਡਿਆਂ ਦੀ ਰੀਪਲੇਸਮੈਂਟ ਸਰਜਰੀ ਸਬੰਧੀ ਕੈਂਪ
ਚੰਡੀਗੜ (ਪ੍ਰੀਤਮ ਲੁਧਿਆਣਵੀ), 10 ਅਕਤੂਬਰ, 18 : ਸੀਨੀਅਰ ਸਿਟੀਜਨ ਕੌਂਸਲ ਸੰਨੀ ਇੰਨਕਲੇਵ ਵਲੋਂ ਸ. ਨਿਰਮਲ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਕੌਂਸਲ ਦੇ ਦਫਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।   ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗੀਤਕਾਰ ਅਤੇ ਗਾਇਕ ਧਿਆਨ ਸਿੰਘ ਕਾਹਲੋਂ ਨੇ  ਇੱਕ ਸੱਭਿਆਚਾਰਕ ਗੀਤ ਦੁਆਰਾ ਹਾਜ਼ਰੀ ਲਗਵਾਈ।   ਡਾ. ਸੰਜੀਵ ਮਹਾਜਨ, ਐਮ. ਐਸ (ਆਰਥੋਪੈਡਿਕ ਸਰਜਰੀ), ਡਾਇਰੈਕਟਰ ਆਰਥੋਪੈਡਿਕ, ਜੌਇੰਟ ਰੀਪਲੇਸਮੈਂਟ ਅਤੇ ਸਪੋਰਟਸ ਮੈਡੀਸਨ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਗੋਡਿਆਂ ਦੀ ਰੀਪਲੇਸਮੈਂਟ ਸਰਜਰੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅੱਜ ਕੱਲ ਐਡਵਾਂਸ ਟੈਕਨਾਲੌਜੀ ਨਾਲ ਇਲਾਜ ਬਾਰੇ ਚਾਨਣਾ ਪਾਇਆ ਗਿਆ।   ਇਸ ਤੋਂ ਇਲਾਵਾ ਫੀਜੀਓਥ੍ਰਾਪੀ ਦੇ ਮਾਹਿਰ ਸੋਮ ਗੁਪਤਾ ਜੀ ਨੇ ਸਿਹਤ ਨੂੰ ਠੀਕ-ਠਾਕ ਰੱਖਣ ਬਾਰੇ ਲਾਹੇਵੰਦ ਜਾਣਕਾਰੀ ਦਿੱਤੀ।   ਇਸ ਮੌਕੇ 50 ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ।  ਉਪਰੰਤ ਸੰਸਥਾ ਦੇ ਸੀਨੀਅਰ ਵਾਇਸ ਪ੍ਰਧਾਨ ਬਲਦੇਵ ਸਿੰਘ ਨੇ ਸੀਨੀਅਰ ਸਿਟੀਜ਼ਨ ਡੇ ਮਨਾਉਣ ਲਈ ਜਾਣਕਾਰੀ ਦਿੰਦਿਆਂ ਕਿਹਾ ਕਿ  ਸਿਟੀਜ਼ਨ ਡੇ 27 ਅਕਤੂਬਰ 2018 ਨੂੰ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ।  ਇਸ ਮੌਕੇ ਗੁਰਚਰਨ ਸਿੰਘ ਟੌਹੜਾ, ਤ੍ਰਿਲੋਕ ਸਿੰਘ ਨਿੱਝਰ, ਏ.ਪੀ. ਸ਼ਰਮਾ, ਨਾਜ਼ਰ ਸਿੰਘ, ਜਗਦੀਸ਼ ਚੰਦ, ਸੱਭਰਵਾਲ, ਬਾਂਸਲ, ਸਤਵੰਤ ਗਰੇਵਾਲ, ਤਰਸੇਮ ਗੁਪਤਾ, ਤ੍ਰਿਲੋਕ ਸਿੰਘ ਜੱਸੜ, ਪ੍ਰਤਾਪ ਸਿੰਘ ਆਦਿ ਅਨਗਿਣਤ ਪਤਵੰਤੇ ਵੀ ਹਾਜ਼ਰ ਸਨ।  ਸਟੇਜ਼-ਸਕੱਤਰ ਦੀ ਭੂਮਿਕਾ, ਸਟੇਜ ਦੇ ਧਨੀ ਅਤੇ ਨਾਮਵਰ ਸ਼ਾਇਰ  ਸੇਵੀ ਰਾਇਤ ਨੇ ਬਾਖੂਬੀ ਨਿਭਾਈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech