Poem

ਕਦੇ-ਕਦੇ ਮਨ ਕਰਦਾ ਹੈ//ਸੁਰਿੰਦਰ 'ਮਾਣੂੰਕੇ ਗਿੱਲ'

October 10, 2018 09:58 PM

ਕਦੇ-ਕਦੇ ਮਨ ਕਰਦਾ ਹੈ,
ਮੈ ਪੰਛੀ ਹੋ ਜਾਵਾਂ,
ਮਾਰਾਂ ਇੱਕ ਉਡਾਰੀ ਇੱਥੋ,
ਮੁੜ ਕਦੇ ਨਾ ਇੱਥੇ ਆਵਾਂ।
ਇੱਥੇ ਤਾਂ ਨੇ ਉਹ ਵੱਸਦੇ,
ਮਨ ਦੇ ਕਾਲੇ ਉਤੋ ਹੱਸਦੇ,
ਛੱਡਕੇ ਮੈ ਬਨਾਉਟੀ ਹਾਸਾ,
ਕੁਦਰਤ ਨਾਲ ਜਸਨ ਮਨਾਵਾਂ,
ਕਦੇ-ਕਦੇ ਮਨ ਕਰਦਾ ਹੈ,
ਮੈ ਪੰਛੀ ਹੋ ਜਾਵਾਂ,
ਮਾਰਾਂ ਇੱਕ ਉਡਾਰੀ ਇੱਥੋ,
ਮੁੜ ਕਦੇ ਨਾ ਇੱਥੇ ਆਵਾਂ।
ਆਵਾਂ ਵੀ ਕਿਉ ਇੱਥੇ,
ਪੈਰ-ਪੈਰ ਤੇ ਧੋਖਾ ਜਿੱਥੇ,
ਛੱਡ ਧੋਖੇ ਦੀ ਨਗਰੀ ਨੂੰ ਮੈ,
ਪਿਆਰ ਦਾ ਕੋਈ ਨਗਰ ਵਸਾਵਾਂ,
ਕਦੇ-ਕਦੇ ਮਨ ਕਰਦਾ ਹੈ,
ਮੈ ਪੰਛੀ ਹੋ ਜਾਵਾਂ,
ਮਾਰਾਂ ਇੱਕ ਉਡਾਰੀ ਇੱਥੋ,
ਮੁੜ ਨਾ ਇੱਥੇ ਆਵਾਂ।
ਚੱਲ 'ਸੁਰਿੰਦਰ'ਰੱਬ ਧਿਆ ਲੈ,
ਵਰ ਪੰਛੀ ਦਾ ਉਹਤੋ ਪਾ ਲੈ,
ਪੰਛੀ ਹੀ ਤਾਂ ਉਹਦੇ ਹੁੰਦੇ,
ਬਣ ਛੇਤੀ ਮੈ ਉਹਦਾ ਜਾਵਾਂ,
ਕਦੇ-ਕਦੇ ਮਨ ਕਰਦਾ ਹੈ,
ਮੈ ਪੰਛੀ ਹੋ ਜਾਵਾਂ,
ਮਾਰਾਂ ਇੱਕ ਉਡਾਰੀ ਇੱਥੋ,
ਮੁੜ ਕਦੇ ਨਾ ਇੱਥੇ ਆਵਾਂ।


ਸੁਰਿੰਦਰ 'ਮਾਣੂੰਕੇ ਗਿੱਲ'

Have something to say? Post your comment