Thursday, May 23, 2019
FOLLOW US ON

Article

ਮਾਪੇ ਚੁੱਕਦੇ ਹਨ ਪ੍ਰੇਸ਼ਾਨ ਹੋਕੇ ਇਹ ਕਦਮ// ਪ੍ਰਭਜੋਤ ਕੌਰ ਢਿੱਲੋਂ

October 10, 2018 10:00 PM
General

ਕਹਿੰਦੇ ਹਨ,"ਮਾਪੇ ਕੁਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਹਨ।"ਇਸ ਤੇ ਦੋ ਰਾਏ ਨਹੀਂ ਹਨ।ਮਾਪੇ ਆਪਣੇ ਬੱਚਿਆਂ ਲਈ ਕਦੇ ਬੁਰਾ ਕਰਨ ਦੀ ਸੋਚ ਵੀ ਨਹੀਂ ਸਕਦੇ।ਉਨ੍ਹਾਂ ਦੀ ਜ਼ਿੰਦਗੀ ਬੱਚਿਆਂ ਨੂੰ ਸਪਰਪਤ ਹੁੰਦੀ ਹੈ।ਆਪ ਹਰ ਦੁੱਖ ਸਹਿ ਲੈਣਗੇ ਪਰ ਬੱਚਿਆਂ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੰਦੇ।ਅੱਜਕਲ ਅਖ਼ਬਾਰਾਂ ਵਿੱਚ ਬੇਦਖ਼ਲੀ ਦੇ ਕਾਲਮ ਬੜੇ ਲੰਮੇ ਚੌੜੇ ਹੁੰਦੇ ਹਨ।ਅਜਿਹਾ ਕਦਮ ਮਾਪੇ ਉਦੋਂ ਚੁੱਕਦੇ ਹਨ ਜਦੋਂ ਉਨ੍ਹਾਂ ਦੀ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਰਹਿੰਦੀ।ਜਿਹੜੀ ਜਾਇਦਾਦ ਮਾਪਿਆਂ ਨੇ ਹਰ ਤੰਗੀ ਕੱਟਕੇ ਆਪਣੀ ਔਲਾਦ ਲਈ ਜੋੜਿਆ ਹੁੰਦਾ ਹੈ ਉਹ ਹੀ ਨਹੀਂ ਦਿੰਦੇ ਅਤੇ ਬੇਦਖ਼ਲ ਕਰ ਦਿੰਦੇ ਹਨ।ਇਹ ਕਦਮ ਚੁੱਕਣ ਲੱਗਿਆਂ ਵੀ ਉਹ ਪ੍ਰੇਸ਼ਾਨ ਵੀ ਹੁੰਦੇ ਹਨ,ਦੁੱਖੀ ਵੀ ਹੁੰਦੇ ਹਨ ਪਰ ਉਹ ਦੁੱਖੀ ਹੋਕੇ ਇਹ ਕਦਮ ਚੁੱਕਦੇ ਹਨ।ਇਥੇ ਵੇਖਣ ਵਾਲੀ ਗੱਲ ਇਹ ਹੈ ਕਿ ਮਾਪੇ ਅਜਿਹਾ ਕਦਮ ਚੁੱਕਣ ਲਈ ਤਿਆਰ ਕਿਉਂ ਹੁੰਦੇ ਹਨ ਜਾਂ ਅਜਿਹਾ ਕਿਉਂ ਕਰਦੇ ਹਨ।ਮਾਪੇ ਅਜਿਹਾ ਕਰਨ ਲੱਗਿਆ ਵੀ ਰੋਂਦੇ ਨੇ ਅਤੇ ਦੁੱਖੀ ਹੁੰਦੇ ਹਨ।ਪਰ ਔਲਾਦ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ।ਔਲਾਦ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਅਥਾਹ ਪਿਆਰ ਕਰਦੇ ਹਨ।ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈਕੇ ਵੱਡੇ ਹੋਣ ਤੱਕ ਸਾਡੀਆਂ ਭਾਵਨਾਵਾਂ ਉਨ੍ਹਾਂ ਪ੍ਰਤੀ ਵੇਖੀਆਂ ਹੁੰਦੀਆਂ ਹਨ।ਲਿਬਨਾਨ ਕਹਾਵਤ ਹੈ,"ਜਿਹੜਾ ਤੁਹਾਨੂੰ ਬਚਪਨ ਤੋਂ ਜਾਣਦਾ ਹੋਵੇ,ਉਹ ਵੱਡਾ ਹੋਣ ਤੇ ਤੁਹਾਡਾ ਸਤਿਕਾਰ ਨਹੀਂ ਕਰ ਸਕਦਾ।"
ਇਹ ਕਹਾਵਤ ਵੀ ਕੁਝ ਹੱਦ ਤੱਕ ਪੁੱਤਾਂ ਤੇ ਢੁੱਕਦੀ ਹੈ।ਹਰ ਕੋਈ ਕੰਮ ਕਰਦਾ ਹੈ,ਮਿਹਨਤ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਸਕੇ,ਜਿੰਨਾ ਸਮਸਿਆਵਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਉਨ੍ਹਾਂ ਨੂੰ ਨਾ ਕਰਨਾ ਪਵੇ।ਉਹ ਆਪਣੇ ਬੁਢਾਪੇ ਲਈ ਪੁੱਤ ਤੇ ਟੇਕ ਤਾਂ ਲਾ ਲੈਂਦੇ ਹਨ ਪਰ ਬੁਢਾਪੇ ਵਾਸਤੇ ਘਰ ਜਾਂ ਹਿੰਮਤ ਅਨੁਸਾਰ ਹੋਰ ਜਾਇਦਾਦ ਵੀ ਬਣਾਉਂਦੇ ਹਨ ਤਾਂਕਿ ਉਨ੍ਹਾਂ ਦਾ ਬੁਢਾਪਾ ਸੌਖਾ ਰਹੇ।ਕੁਝ ਇੱਕ ਨੂੰ ਛੱਡਕੇ ਬਾਕੀ ਸੱਭ ਦੇ ਨਾਲ ਇਵੇਂ ਨਹੀਂ ਹੁੰਦਾ।ਵਧੇਰੇ ਕਰਕੇ ਸਮਸਿਆ ਲੜਕੇ ਦੇ ਵਿਆਹ ਤੋਂ ਬਾਦ ਸ਼ੁਰੂ ਹੋ ਜਾਂਦੀ ਹੈ।ਨੂੰਹ ਵਾਸਤੇ ਸੱਸ ਸੁਹਰਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੁੰਦੇ।ਜਿਹੜੀ ਮਾਂ ਨੇ ਪੁੱਤ ਨੂੰ ਪਾਲਿਆ, ਉਸ ਨੂੰ ਪੜ੍ਹਾਇਆ ਲਿਖਾਇਆ,ਉਸਦੀ ਹਰ ਮੰਗ ਪੂਰੀ ਕੀਤੀ, ਆਪਣੀਆਂ ਖਾਹਿਸ਼ਾਂ ਦਾ ਹੱਸਕੇ ਗਲਾ ਘੁੱਟ ਦਿੱਤਾ, ਉਹ ਪੁੱਤ ਮਾਂ ਦੇ ਵਿਰੁੱਧ ਹੋ ਜਾਂਦਾ ਹੈ।ਉਸਦਾ ਹਰ ਕੀਤਾ ਕੰਮ ਗਲਤ ਹੁੰਦਾ ਹੈ,ਉਸਦਾ ਬੋਲਿਆ ਸੱਭ ਕੁਝ ਗਲਤ ਹੋ ਜਾਂਦਾ ਹੈ।ਜਿਸ ਪੁੱਤ ਨੂੰ ਮਾਂ ਨੇ ਬੋਲਣਾ ਸਿਖਾਇਆ ਉਹ ਹੀ ਪੁੱਤ ਮਾਂ ਨੂੰ ਦੱਸਦਾ ਹੈ ਕਿ ਮਾਂ ਤੈਨੂੰ ਬੋਲਣਾ ਨਹੀਂ ਆਉਂਦਾ।ਇਹ ਗੱਲ ਉਸਨੂੰ ਵਿਆਹ ਤੋਂ ਪਹਿਲਾਂ ਸਮਝ ਨਹੀਂ ਆਉਂਦੀ,ਇਹ ਵੱਡਾ ਸਵਾਲ ਹੈ।ਜਿਸ ਮਾਂ ਦੇ ਨਾਲ ਜਾਣ ਲੱਗਿਆਂ ਜਾਂ ਨਾਲ ਲੈਕੇ ਜਾਣ ਲੱਗਿਆਂ ਬੁਰਾ ਨਹੀਂ ਸੀ ਲੱਗਦਾ,ਸ਼ਰਮ ਨਹੀਂ ਸੀ ਆਉਂਦਾ,ਉਸਦੇ ਪਾਏ ਹੋਏ ਕੱਪੜਿਆਂ ਵਿੱਚ ਕੁਝ ਬੁਰਾ ਨਹੀਂ ਸੀ ਲੱਗਦਾ ਪਰ ਵਿਆਹ ਤੋਂ ਬਾਦ ਮਾਂ ਨੂੰ ਨਾਲ ਲੈਕੇ ਜਾਣ ਲੱਗਿਆਂ ਉਸਨੂੰ ਬੁਰਾ ਲੱਗਦਾ ਹੈ।ਮਾਪੇ ਉਸਦੇ ਮੇਚ ਦੇ ਨਹੀਂ ਰਹਿੰਦੇ।ਜਿਸ ਬਾਪ ਨੇ ਥੱਕੇ ਹੋਣਦੇ ਬਾਵਜੂਦ ਵੀ ਘੋੜਾ ਬਣਕੇ ਪੁੱਤ ਨੂੰ ਝੂਟਾ ਦਿੱਤਾ ਹੋਏਗਾ ਪਰ ਅੱਜ ਪੁੱਤ ਆਪਣੀ ਕਾਰ ਵਿੱਚ ਬਿਠਾਕੇ ਲਿਜਾਣ ਵਿੱਚ ਵੀ ਤਕਲੀਫ਼ ਮਹਿਸੂਸ ਕਰਦਾ ਹੈ।ਜਿਸ ਬਾਪ ਨੇ ਪੁੱਤ ਨੂੰ ਉੱਚ ਅਹੁਦੇ ਉਪਰ ਪਹੁੰਚਾਉਣ ਦਾ ਸੋਚਕੇ ਹਰ ਤਰ੍ਹਾਂ ਦੀ ਮਿਹਨਤ ਕੀਤੀ,ਉਸ ਬਾਪ ਦੀ ਵੀ ਹਰ ਵੇਲੇ ਆਲੋਚਨਾ ਕੀਤੀ ਜਾਂਦੀ ਹੈ।ਜਦੋਂ ਇੱਕ ਪੱਥਰ ਤੇ ਇੱਕ ਹੀ ਥਾਂ ਲਕੀਰ ਮਾਰੀ ਜਾਵੇ ਤਾਂ ਉਹ ਡੂੰਘੀ ਹੋਕੇ ਲਕੀਰ ਹੀ ਬਣਦੀ ਹੈ,ਪਰ ਜੇ ਉਸ ਪੱਥਰ ਨੂੰ ਤਰਾਸ਼ਿਆ ਜਾਵੇ ਤਾਂ ਖੂਬਸੂਰਤ ਮੂਰਤ ਬਣਦੀ ਹੈ ਅਤੇ ਜੇਕਰ ਤਰਾਸ਼ੀ ਮੂਰਤ ਤੇ ਕੁਝ ਕੀਤਾ ਜਾਵੇ ਤਾਂ ਉਹ ਬਦਸੂਰਤ ਹੋ ਜਾਂਦੀ ਹੈ।ਲੜਕੇ ਨੂੰ ਵਧੇਰੇ ਕਰਕੇ ਮਾਪਿਆਂ ਦੇ ਵਿਰੁੱਧ ਪੱਟੀ ਪੜ੍ਹਾਈ ਜਾਂਦੀ ਹੈ।ਹਰ ਗੱਲ ਇਵੇਂ ਉਸਦੇ ਦੀਮਾਗ ਵਿੱਚ ਬੈਠਾ ਦਿੱਤੀ ਜਾਂਦੀ ਹੈ ਕਿ ਤੇਰੇ ਲਈ ਇੰਨਾ ਕੁਝ ਵੀ ਨਹੀਂ ਕੀਤਾ, ਨਾ ਇਹ ਤੇਰੇ ਲਈ ਕੁਝ ਕਰ ਰਹੇ ਹਨ,ਇੰਨਾ ਨੇ ਆਪਣੇ ਨਾਮ ਤੇ ਸਾਰੀ ਜਾਇਦਾਦ ਰੱਖੀ ਹੋਈ ਹੈ ਇਸਨੂੰ ਆਪਣੇ ਨਾਮ ਤੇ ਕਰਵਾ ਲੈ।ਵਧੇਰੇ ਕਰਕੇ ਲੜਕਿਆਂ ਨੂੰ ਵੀ ਲੱਗਦਾ ਹੈ ਕਿ ਇਹ ਠੀਕ ਹੈ।ਉਹ ਵੀ ਆਪਣੀ ਪਤਨੀ ਨਾਲ ਮਿਲਕੇ ਮਾਪਿਆਂ ਦੀ ਬੇਇਜ਼ਤੀ ਕਰਨ ਲੱਗ ਜਾਂਦਾ ਹੈ।ਹਰ ਗੱਲ ਤੇ ਘਰ ਵਿੱਚ ਲੜਾਈ ਹੋਣ ਲੱਗ ਜਾਂਦੀ ਹੈ।ਆਪਸ ਵਿੱਚ ਬੋਲਚਾਲ ਬੰਦ ਹੋ ਜਾਂਦਾ ਹੈ।ਨੂੰਹ ਪੁੱਤ ਆਂਡਾ ਨਹੀਂ ਮੁਰਗੀ ਖਾਣੀ ਚਾਹੁੰਦੇ ਸੀ।ਜਦੋਂ ਤੱਤਾਂ ਤੱਤਾਂ ਖਾਣਾ ਖਾਉਗੇ ਤਾਂ ਮੂੰਹ ਸੜੇਗਾ।ਜਦੋਂ ਮਾਪਿਆਂ ਦੀ ਸਹਿਣ ਦੀ ਹੱਦ ਖਤਮ ਹੋ ਜਾਂਦੀ ਹੈ ਤਾਂ ਉਹ ਬੇਦਖਲੀ ਵਰਗਾ ਕਦਮ ਚੁੱਕ ਲੈਂਦੇ ਹਨ।ਮਾਂਂ ਵਰਗਾ ਪਿਆਰ, ਮਾਂ ਵਰਗੀਆਂ ਅਸੀਸਾਂ ਕੋਈ ਨਹੀਂ ਦੇ ਸਕਦਾ ਅਤੇ ਬਾਪ ਵਰਗਾ ਕਿਸੇ ਦਾ ਜਿਗਰਾ ਨਹੀਂ ਹੁੰਦਾ।ਇੱਕ ਬਾਪ ਹੀ ਜੋ ਆਪਣੇ ਪੁੱਤ ਨੂੰ ਆਪਣੇ ਤੋਂ ਅੱਗੇ ਜਾਂਦਾ ਵੇਖਕੇ ਖੁਸ਼ ਹੁੰਦਾ ਹੈ।ਇੱਕ ਮਾਂ ਹੀ ਹੈ ਜੋ ਪੁੱਤ ਕੋਲੋਂ ਬੇਇਜ਼ਤੀ ਕਰਵਾਕੇ ਚੁੱਪ ਹੋ ਜਾਂਦੀ ਹੈ,ਕਦੇ ਬਦ ਦੁਆ ਨਹੀਂ ਦਿੰਦੀ।ਮੁਨਵਰ ਰਾਣਾ ਅਨੁਸਾਰ,"ਲਭੋਂ ਪਰ ਉਸਕੇ ਕਭੀ ਬਦ ਦੁਆ ਨਹੀਂ ਹੋਤੀ,ਬਸ ਏਕ ਮਾਂ ਹੈ ਜੋ ਕਭੀ ਖਫ਼ਾ ਨਹੀਂ ਹੋਤੀ"ਪਰ ਜਦੋਂ ਕਿਸੇ ਵੀ ਚੀਜ਼ ਨਾਲ ਭਾਂਡਾ ਭਰ ਜਾਂਦਾ ਹੈ ਤਾਂ ਛੱਲਕਦਾ ਜ਼ਰੂਰ ਹੈ।ਮਾਪੇ ਉਹ ਮਜ਼ਬੂਤ ਕੰਧ ਹੁੰਦੇ ਹਨ ਜੋ ਹਮੇਸ਼ਾਂ ਔਲਾਦ ਦੇ ਨਾਲ ਹੁੰਦੇ ਹਨ ਪਰ ਜਦੋਂ ਔਲਾਦ ਖੜੀ ਮਜ਼ਬੂਤ ਕੰਧ ਨੂੰ ਛੱਡ ਦੇਵੇ ਤਾਂ ਨੁਕਸਾਨ ਪੱਕਾ ਹੈ।ਦਰਦ ਤਕਲੀਫ਼ ਆਏਗੀ ਹੀ।ਮਾਪਿਆਂ ਨੂੰ ਇੰਨਾ ਦੁੱਖੀ ਨਾ ਕਰੋ ਕਿ ਉਹ ਕਿਸੇ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਣ।ਜਦੋਂ ਲੜਕੀ ਦੇ ਮਾਪੇ ਧੀ ਨੂੰ ਦਹੇਜ ਦੇ ਨਾਮ ਤੇ ਬਲੈਕਮੇਲ ਕਰਦੇ ਹਨ ਤਾਂ ਉਹ ਜਵਾਈ ਨੂੰ ਕੀ ਦੇਣਗੇ।ਅਜਿਹੀਆਂ ਲੜਕੀਆਂ ਅਤੇ ਮਾਪੇ,ਲੜਕੇ ਦਾ ਅਤੇ ਆਪਣਾ ਨੁਕਸਾਨ ਹੀ ਕਰਵਾਉਂਦੇ ਹਨ।ਚਾਣਕਯ ਨੇ ਕਿਹਾ ਹੈ,"ਜਿਹੜਾ ਪੱਕੇ ਦੀ ਥਾਂ ਕੱਚੇ ਦਾ ਸਹਾਰਾ ਲੈਂਦਾ ਹੈ ਉਹ ਪੱਕੇ ਨੂੰ ਵੀ ਗੁਆ ਬੈਠਦਾ ਹੈ।ਇਥੇ ਉਨ੍ਹਾਂ ਨੂੰਹਾਂ ਪੁੱਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਮਾਪਿਆਂ ਨੇ ਆਪਣੀ ਮਿਹਨਤ ਨਾਲ ਸੱਭ ਬਣਾਇਆ ਹੈ।ਜੇਕਰ ਉਨ੍ਹਾਂ ਦੀ ਦੇਖਭਾਲ ਕਰਾਂਗੇ,ਉਨ੍ਹਾਂ ਨੂੰ ਪਿਆਰ ਸਤਿਕਾਰ ਦੇਵਾਂਗੇ ਤਾਂ ਇਹ ਇੰਨਾ ਦਾ ਹੀ ਹੈ।ਹੁਣ ਤਾਂ ਹਾਲਤ ਵੇਖਕੇ ਬਜ਼ੁਰਗਾਂ ਦੀ ਜੋ ਦੇਖਭਾਲ ਨਹੀਂ ਕਰਦੇ,ਉਨ੍ਹਾਂ ਦੇ ਖਿਲਾਫ਼ ਹੋਰ ਕਦਮ ਵੀ ਚੁੱਕਣ ਦੀ ਤਿਆਰੀ ਹੈ।ਮਾਪਿਆਂ ਨੂੰ ਨੂੰਹ ਪੁੱਤ ਫਾਲਤੂ ਸਮਾਨ ਹੀ ਸਮਝਦੇ ਹਨ ਜਦ ਕਿ ਜਾਇਦਾਦ ਵਾਸਤੇ ਤਰਲੋਮੱਛੀ ਹੁੰਦੇ ਹਨ।ਇਹ ਕਦਮ ਗਲਤ ਹੈ ਜਾਂ ਠੀਕ,ਜਿਸਨੇ ਵੀ ਚੁੱਕਿਆ ਬਹੁਤ ਸੋਚ ਸਮਝਕੇ ਚੁੱਕਿਆ ਹੋਏਗਾ ਅਤੇ ਬਹੁਤ ਦੁੱਖੀ ਹੋਣ ਤੋਂ ਬਾਦ ਚੁੱਕਿਆ ਹੋਏਗਾ।ਮਾਪੇ ਜਦੋਂ ਬੇਦਖਲ ਕਰਨ ਦਾ ਕਦਮ ਚੁੱਕਦੇ ਹਨ ਤਾਂ ਵੀ ਪ੍ਰੇਸ਼ਾਨ ਹੁੰਦੇ ਹਨ।ਹਾਂ ਕਿਧਰੇ ਇਹ ਕਦਮ ਚੁੱਕਣਾ ਉਨ੍ਹਾਂ ਦੀ ਵੀ ਮਜ਼ਬੂਰੀ ਹੋ ਜਾਂਦੀ ਹੈ।ਉਨ੍ਹਾਂ ਦਾ ਬੁਢਾਪਾ ਅਤੇ ਜ਼ਿੰਦਗੀ ਨਰਕ ਬਣਾ ਦਿੱਤੀ ਜਾਂਦੀ ਹੈ।ਜਿਹੜੇ ਲਫ਼ਜ਼ ਲੜਕੀ ਸੱਸ ਲਈ ਵਰਤਦੀ ਹੈ ਉਹ ਆਪਣੀ ਮਾਂ ਲਈ ਕਿਉਂ ਨਹੀਂ ਵਰਤਦੀ।ਜਿਸ ਤਰ੍ਹਾਂ ਸੱਸ ਸੁਹਰੇ ਕੋਲੋਂ ਸੱਭ ਜਿਉਂਦੇ ਜੀ ਉਨ੍ਹਾਂ ਕੋਲੋਂ ਖੋਹਣਾ ਚਾਹੁੰਦੀ ਹੈ ਉਵੇਂ ਆਪਣੇ ਮਾਪਿਆਂ ਕੋਲੋਂ ਕਿਉਂ ਨਹੀਂ ਖੋਂਹਦੀ,ਇਹ ਵੀ ਸੋਚਣ ਵਾਲੀ ਗੱਲ ਹੈ।ਵਧੇਰੇ ਕਰਕੇ ਇਹ ਨੌਬਤ ਉਥੇ ਆਉਂਦੀ ਹੈ ਜਿਥੇ ਲੜਕੀ ਦੇ ਮਾਪਿਆਂ ਦੀ ਲੜਕੀ ਦੇ ਸੁਹਰੇ ਪਰਿਵਾਰ ਵਿੱਚ ਵਧੇਰੇ ਦਖਲਅੰਦਾਜ਼ੀ ਹੁੰਦੀ ਹੈ।ਜਦੋਂ ਲੜਕੀ ਦੀ ਮਾਂ,ਆਪਣੀ ਧੀ ਨੂੰ ਇਹ ਅਕਲ ਨਹੀਂ ਦਿੰਦੀ ਕਿ ਲੜਕੇ ਦੇ ਮਾਪਿਆਂ ਦੀ ਦੇਖਭਾਲ ਕਰਨੀ,ਉਨ੍ਹਾਂ ਦਾ ਮਾਨ ਸਨਮਾਨ ਕਰਨਾ ਤੇਰਾ ਫਰਜ਼ ਹੈ।ਜਦੋਂ ਧੀ ਵਿਆਹ ਤੋਂ ਬਾਦ ਸਿਰਫ਼ ਮਾਪਿਆਂ ਵੱਲ ਝੁੱਕਾ ਰੱਖੇ ਅਤੇ ਲੜਕੇ ਨੂੰ ਵੀ ਅਜਿਹਾ ਕਰਨ ਲਈ ਮਜ਼ਬੂਰ ਕਰੇ ਤਾਂ ਇਹ ਸਥਿਤੀ ਬਣ ਜਾਣੀ ਸੁਭਾਵਿਕ ਹੈ।ਲੜਕੀ ਦੇ ਮਾਪੇ ਆਪਣੀ ਜਾਇਦਾਦ ਵਿੱਚੋਂ ਹਿੱਸਾ ਦਿੰਦੇ ਨਹੀਂ, ਸੁਹਰੇ ਪਰਿਵਾਰ ਨਾਲੋਂ ਇੰਜ ਤੋੜ ਦਿੰਦੇ ਹਨ ਕਿ ਉਸ ਘਰ ਵਿੱਚੋਂ ਵੀ ਕੁਝ ਨਹੀਂ ਮਿਲਦਾ।ਬੇਦਖਲੀ ਦਾ ਕਦਮ ਚੁਕਵਾਉਣ ਵਿੱਚ ਲੜਕੀ ਅਤੇ ਉਸਦੇ ਪਰਿਵਾਰ ਦਾ ਹੱਥ ਵੀ ਹੁੰਦਾ ਹੈ।ਬਿਲਕੁੱਲ ਜੇਕਰ ਮਾਪਿਆਂ ਦੀ ਦੇਖਭਾਲ ਨਹੀਂ ਹੁੰਦੀ, ਇੱਜ਼ਤ ਨਹੀਂ ਕੀਤੀ ਜਾਂਦੀ, ਪਿਆਰ ਸਤਿਕਾਰ ਨਹੀਂ ਕੀਤਾ ਜਾਂਦਾ, ਘਰ ਵਿੱਚ ਨੂੰਹ ਪੁੱਤ ਉਨ੍ਹਾਂ ਨੂੰ ਫਾਲਤੂ ਸਮਾਨ ਵਾਂਗ ਸਮਝਦੇ ਹੋਣ ਤਾਂ ਉਹ ਬੇਦਖਲੀ ਦੇ ਹੱਕਦਾਰ ਹੀ ਹਨ।ਅਜਿਹੇ ਨੂੰਹਾਂ ਪੁੱਤਾਂ ਦੀ ਹੀ ਬਿਰਧ ਆਸ਼ਰਮ ਦੇਣ ਹਨ। ਨੂੰਹਾਂ ਪੁੱਤਾਂ ਨੂੰ ਮਾਪਿਆਂ ਨੂੰ ਘਰੋਂ ਕੱਢਣ ਲੱਗਿਆ ਤਕਲੀਫ਼ ਨਹੀਂ ਹੁੰਦੀ ਤਾਂ ਮਾਪਿਆਂ ਨੂੰ ਵੀ ਅਜਿਹੇ ਕਦਮ ਚੁੱਕਣ ਦਾ ਹੱਕ ਹੈ ਅਤੇ ਚੁੱਕਣੇ ਵੀ ਚਾਹੀਦੇ ਹਨ।ਪਰ ਇਹ ਸੱਚ ਹੈ ਕਿ ਮਾਪੇ ਚੁੱਕਦੇ ਹਨ ਇਹ ਕਦਮ ਪ੍ਰੇਸ਼ਾਨ ਹੋਕੇ।     ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-