Thursday, May 23, 2019
FOLLOW US ON

Poem

ਗ਼ੀਤ ਜਿੰਦ ਤੇਰੇ ਨਾਂਉਂ//ਕੁਲਵਿੰਦਰ ਕੌਰ ਮਹਿਕ (ਮੁਹਾਲੀ)

October 11, 2018 08:02 PM
General

ਜਾਨ ਤੋਂ ਪਿਆਰਾ ਸਾਨੂੰ ਲੱਗਦੈਂ ਤੂੰ ਸੋਹਣਿਆ ਵੇ,
ਰੱਬ ਦੀ ਸਹੁੰ, ਬੜਾ ਹਾਈ-ਫਾਈ ਮੁੰਡਿਆ-
ਵੇ ਜਿੰਦ ਤੇਰੇ ਨਾਂਉਂ ਤਾਈਓਂ ਕਰਵਾਈਂ ਮੁੰਡਿਆ। 
ਵੇ ਜਿੰਦ ਤੇਰੇ ਨਾਂਉਂ ..............
ਪਹਿਲੀ ਮਿਲਣੀ ਹੀ, ਤੂੰ ਤੇ ਲੁੱਟ ਗਿਓਂ ਸਾਨੂੰ।
ਕੱਲੀ ਜੀਅ ਨਹੀਂ ਹੁੰਂਦਾ, ਐਸਾ ਪੁੱਟ ਗਿਉਂ ਸਾਨੂੰ।
ਤੂੰ ਤੇ ਸੱਚੀ ਮੇਰੀ ਕਾਇਆ ਪਲਟਾਈ ਮੁੰਡਿਆ,
ਵੇ ਜਿੰਦ ਤੇਰੇ ਨਾਂਉਂ ..............
ਤੈਨੂੰ ਰੱਬ ਤੋਂ ਵੀ ਵੱਧ, ਸੁਭਾ-ਸ਼ਾਮ ਮੈਂ ਧਿਆਵਾਂ।
ਭੁੱਲ ਜਾਵਾਂ ਭਾਂਵੇ ਰੱਬ, ਪਰ ਤੈਨੂੰ ਨਾ ਭੁਲਾਵਾਂ।
ਬੱਤੀ ਹਿਰਦੇ 'ਚ ਪਿਆਰ ਦੀ ਜਗਾਈ ਮੁੰਡਿਆ-
ਵੇ ਜਿੰਦ ਤੇਰੇ ਨਾਂਉਂ ..............
ਤੇਰੇ ਮਿਸ਼ਰੀ ਜਿਹੇ ਬੋਲ, ਸਾਨੂੰ ਭੁੱਲਦੇ ਨਾ ਪੱਲ।
ਤੇਰਾ ਛਿਣ ਦਾ ਵਿਛੋੜਾ, ਸਾਥੋਂ ਹੁੰਦਾ ਨਾਂਹੀਂ ਝੱਲ।
ਕਰਜਾਂ ਤੇਰਿਆਂ ਦੀ ਹੋਈ ਕਰਜਾਈ ਮੁੰਡਿਆ-
ਵੇ ਜਿੰਦ ਤੇਰੇ ਨਾਂਉਂ ..............
ਮੇਰੀ ਜਾਨ ਕੰਬ ਜਾਂਦੀ, ਜਦੋਂ  ਵੱਟਦੈਂ ਤੂੰ ਘੂਰੀ।
ਆਏ ਸਮਝ ਨਾ ਮੈਨੂੰ, ਤੈਨੂੰ ਕਾਹਦੀ ਏ ਗਰੂਰੀ।
ਇੱਥੇ ਜਿੰਦ ਹੈ ਪ੍ਰਾਹੁਣੀ, ਦਿਨ ਢਾਈ ਮੁੰਡਿਆ-
ਵੇ ਜਿੰਦ ਤੇਰੇ ਨਾਂਉਂ ..............
ਮਹਾਂਰਾਜ ਦੀ ਹਜੂਰੀ, ਲਾਮਾਂ ਲਈਆਂ ਤੇਰੇ ਨਾਲ।
ਹੋਈ ਆਖਰ ਦਮ ਤਾਈਂ, 'ਮਹਿਕ' ਤੇਰੀ ਹੁਣ 'ਪਾਲ'।
ਖੁਸ਼ ਰੱਖ ਹੁਣ, ਸੁੱਟ ਚਾਹੇ ਖਾਈ ਮੁੰਡਿਆ-
ਵੇ ਜਿੰਦ ਤੇਰੇ ਨਾਂਉਂ ਤਾਈਓਂ ਕਰਵਾਈਂ ਮੁੰਡਿਆ।

Have something to say? Post your comment