Article

(ਵੀਰੋ,ਭੈਣੋ ਆਉ ਬਰਗਾੜੀ ਚੱਲੀਏ)ਪਰਮਜੀਤ ਕੌਰ ਸੋਢੀ

October 11, 2018 08:05 PM
General

ਕਿੰਨਾ ਮੰਦਭਾਗਾ ਸਮਾ ਸੀ ਉਹ ਜਦੋ ਸਰਬਸਾਝੀਵਾਲ ਧੰਨ,ਧੰਨ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ।ਉਸ ਤੋ ਮੰਦਭਾਗਾ ਸਮਾ ਅੱਜ ਚੱਲ ਰਿਹਾ ਹੈ ਕਿ ਅੱਜ ਤੱਕ ਇਸ ਦੇ ਮੁੱਖ ਦੋਸ਼ੀਆ ਨੂੰ ਸਜਾ ਤੇ ਸਿੱਖ ਕੌਮ ਨੂੰ ਇਨਸਾਫ ਨਹੀ ਜੀ ਮਿਲਿਆ।ਅੱਜ ਲੋੜ ਹੈ ਸਾਰੀਆ ਕੌਮਾ,ਜਥੇਬੰਦੀਆ ਤੇ ਸਿਆਸੀ ਪਾਰਟੀਆ ਨੂੰ ਇੱਕਮੁੱਠ ਹੋਣ ਦੀ ਤੇ ਸਿਆਸਤ ਤੋ ਇਸ ਮਾਮਲੇ ਨੰੂੰ ਦੂਰ ਰੱਖਣ ਦੀ ਤਾਂਕਿ ਧੰਨ,ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਮਿਲ ਸਕੇ। ਹੋਰ ਤਾਂ ਹੋਰ ਜੇਕਰ ਸਿੱਖ ਕੌਮ ਵੱਲੋ ਆਪਣੇ ਗੁਰੂ ਧੰਨ,ਧੰਨ ਗੁਰੂ ਗੰ੍ਰਥ ਸਾਹਿਬ ਜੀਆ ਦੀ ਹੋਈ ਬੇਅਦਬੀ ਨੂੰ ਲੈਕੇ ਰੋਸ ਵਜੋ ਧਰਨਾ ਲਗਾਇਆ ਗਿਆ ਤਾਂ ਜਾਪ ਕਰਦੇ ,ਨਿੱਹਥੇ ਸਿੰਘਾ ਗੋਲੀਆ ਚਲਾ ਕੇ ਬਹੁਤਿਆ ਨੂੰ ਜਖਮੀ ਤੇ ਦੋ ਸਿੰਘਾ ਨੂੰ ਸਹੀਦ ਕਰ ਦਿੱਤਾ ਗਿਆ।ਪਰ ਅੱਜ ਪੂਰੇ ਤਿੰਨ ਸਾਲ ਹੋਣ ਦੇ ਬਾਅਦ ਵੀ ਸਿੱਖ ਸੰਗਤਾ ਨੂੰ ਇਨਸਾਫ ਦੀ ਉਮੀਦ ਨਹੀ ਬੱਝ ਰਹੀ।ਕਿੰਨੀ ਮੰਦਭਾਗੀ ਘੜੀ ਵਿੱਚੋ ਗੁਜਰ ਰਿਹਾ ਹੈ ਪੂਰਾ ਸਿੱਖ ਜਗਤ ਕਿਉਕਿ ਸਾਡੀਆ ਮੌਕੇ ਦੀਆ ਸਰਕਾਰਾ ਸਿੱਖ ਜਗਤ ਦਾ ਸਾਥ ਨਹੀ ਦੇ ਰਹੀਆ।ਜੇਕਰ ਸਰਕਾਰ ਚਾਹੇ ਤਾਂ ਨਿਹੱਥੇ ਸਿੰਘਾ ਦੇ ਕਾਤਲਾ ਤੇ ਬੇਅਦਬੀ ਕਰਨ ਵਾਲੇ  ਮੁੱਖ ਦੋਸ਼ੀਆ ਨੂੰ ਕੜੀ ਤੋ ਕੜੀ ਸਜਾ ਸੁਣਾਕੇ ਸਾਡੇ ਗੁਰੂ ਧੰਨ,ਧੰਨ ਗੁਰੂ ਗੰ੍ਰਥ ਸਾਹਿਬ ਤੇ ਗੁਰੂ ਰੂਪੀ ਸਾਧ ਸੰਗਤ ਤੋ ਅਸ਼ੀਸਾ ਲੈ ਸਕਦੀ ਹੈ।ਮੇਰੇ ਖਿਆਲ ਨਾਲ ਹਰ ਪੱਖੋ ਸਾਰੀਆ ਸਿੱਖ ਜਥੇਬੰਦੀਆ,ਸਿਆਸੀ ਪਾਰਟੀਆ ਅਤੇ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਇਸ ਮੋਰਚੇ ਦਾ ਹਿੱਸਾ ਬਣੇ ਪਰ ਇਸ ਮੋਰਚੇ ਨੂੰ ਸਿਆਸੀ ਰੰਗ ਤੋ ਦੂਰ ਹੀ ਰੱਖਿਆ ਜਾਵੇ।ਤੇ ਸਿਆਸੀ ਰੋਟੀਆ ਸੇਕਣ ਤੋ ਸੰਜਮ ਵਰਤਣ।ਕਿਉਕਿ ਇਹ ਕੋਈ ਆਮ ਮੋਰਚਾ ਨਹੀ ਹੈ ਜੀ ਇਹ ਇੱਕਲੀ ਸਿੱਖ ਕੌਮ ਦਾ ਮੋਰਚਾ ਨਹੀ ਹੈ ਜੀ ਇਹ ਮੋਰਚਾ ਸਰਬਸਾਝੀਵਾਲਤਾ ਦਾ ਮੋਰਚਾ ਹੈ ਜੀ ਕਿਉਕਿ ਗੁਰੂ ਗੰ੍ਰਥ ਸਾਹਿਬ ਜੀ ਇੱਕਲੇ ਸਿੱਖਾ ਦੇ ਗੁਰੂ ਥੋੜੀ ਹਨ ਜੀ ਇਹ ਹਿੰਦੂ,ਮੁਸਲਿਮ,ਸਿੱਖ,ਈਸਾਈ ਹਮ ਸਬ ਹੈ ਜੀ ਭਾਈ,ਭਾਈ ਦਾ ਉਪਦੇਸ ਦਿੰਦੇ ਹਨ ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਜੀ ਬਰਗਾੜੀ ਮੋਰਚੇ ਵਿੱਚ ਸਾਮਲ ਹੋਣ ਦਾ ਜੀ।ਇਸ ਉਮੀਦ ਨਾਲ ਕਿ ਇੱਕ ਦਿਨ ਸਾਨੂੰ ਇਨਸਾਫ ਜਰੂਰ ਮਿਲੇਗਾ।ਪਿਆਰੀ ਸਾਧ ਸੰਗਤ ਜੀ ਸਮੇ ਦੀ ਰੇਤ ਤੇ ਪੈਰਾ ਦੇ ਨਿਸ਼ਾਨ ਬੈਠ ਕੇ ਨਹੀ ਬਣਦੇ ਵਹਿੰਦੇ ਪਾਣੀ ਵਾਂਗ ਚੱਲਦੇ ਹੀ ਰਹਿਣਾ ਪੈਦਾ ਹੈ ਜੀ।ਸਾਧ ਸੰਗਤ ਜੀ ਕਦੇ ਕਦੇ ਆਪਾ ਗਲਤ ਨਹੀ ਹੁੰਦੇ ਪਰ ਆਪਣੇ ਕੋਲ ਉਹ ਸਬਦ ਵੀ ਨਹੀ ਹੁੰਦੇ ਜਿਸ ਨਾਲ ਆਪਾ ਆਪਣੇ ਆਪ ਨੂੰ ਸਹੀ ਸਾਬਤ ਕਰ ਸਕੀਏ।ਪਰ ਸਾਡੇ ਕੋਲ ਤਾਂ ਸਾਰੇ ਸਬੂਤ ਹਨ ਫਿਰ ਕਿਉ ਡਰਦੇ ਹਾਂ ਬਸ ਵੇਲਾ ਹੈ ਸਾਰਿਆ ਦੇ ਇੱਕਜੁੱਟ ਹੋਣ ਦਾ ਤੇ ਸਾਰੀਆ ਪਾਰਟੀਆ,ਜਾਤ,ਗੋਤ,ਮਜ੍ਹਬ,ਸਿਆਅਤ ਤੋ aੁੱਚੇ ਉੱਠਕੇ ਰਲਮਿਲ ਕੇ ਚੱਲਣ ਦਾ ਫਿਰ ਉਹ ਦਿਨ ਜਰੂਰ ਆਵੇਗਾ ਜਦੋ ਇਨਸਾਫ ਸਾਡੀ ਝੋਲੀ ਪੈ ਜਾਵੇਗਾ।ਇਸ ਮੋਰਚੇ ਨਾਲ ਜੁੜੇ ਹਰ ਇਨਸਾਨ ਨੂੰ ਮੋਰਚੇ ਨਾਲ ਜੁੜੀ ਹਰ ਗੱਲ ਸ਼ੋਸਲ ਮੀਡੀਆ ਤੋ ਦੂਰ ਹੀ ਹੋਵੇ।ਕਿਉਕਿ ਮੀਡੀਆ ਵੀ ਬਾਤ ਦਾ ਬਤੰਗੜ ਬਣਾ ਦਿੰਦਾ ਹੈ। ਤੇ ਕਈ ਲੋਕ ਸ਼ੋਸਲ ਮੀਡੀਆ ਤੇ ਸਿੱਖਾ ਨੂੰ ਅੱਤਵਾਦੀ,ਵੱਖਵਾਦੀ ਅਤੇ ਦੇਸ਼ਧ੍ਰੋਹੀ ਜਿਹੇ ਅਪਸਬਦ ਬੋਲਕੇ ਸਿੱਖਾ ਦੀਆ ਭਾਵਨਾਵਾ ਨੂੰ ਠੇਸ ਪੁੰਹਚਹੁੰਦੇ ਹਨ ਤੇ ਦੰਗੇ ਕਰਵਾਉਦੇ ਹਨ।ਜਿਸ ਨਾਲ ਸਾਡੇ ਦੇਸ ਦਾ ਮਹੌਲ ਖਰਾਬ ਹੁੰਦਾ ਹੈ ਜੀ।ਮੇਰੇ ਧੰਨ ਗੁਰੂ ਗੰ੍ਰਥ ਸਾਹਿਬ ਜੀ ਤਾਂ ਸ਼ਾਤੀ ਦੇ ਪ੍ਰਤੀਕ,ਸਰਬਸਾਝੀਵਾਲ,ਸਾਰੇ ਧਰਮਾ ਦੇ ਰਾਹ ਦਸੇਰੇ ਤੇ ਨਿਮਾਅਿਣਾ ਨੂੰ ਮਾਣ ਬਖਸ਼ਦੇ ਹਨ ਜੀ।ਗੁਰੂ ਗੰ੍ਰਥ ਸਹਿਬ ਜੀ ਸਾਰਿਆ ਲਈ ਦਸਾ ਗੁਰੂਆ ਵੱਲੋ ਸਰਬੱਤ ਦੇ ਭਲੇ ਲਈ ਲਿਖੀ ਗਈ ਖੁੱਲੀ ਚਿੱਠੀ ਹੈ ਜੀ।ਇਸ ਲਈ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਇੱਕ ਵਾਰ ਧੰਨ ਗੁਰੂ ਗੰ੍ਰਥ ਸਾਹਿਬ ਜੀ ਨੂੰ ਪੜੋ,ਸੁਣੋ ਤੇ ਵਿਚਾਰੋ।ਤਾਂ ਕਿ ਗੁਰੂ ਸਾਹਿਬਾ ਵੱਲੋ ਦਿੱਤੇ ਹੋਏ ਸੰਦੇਸ ਨੁੰ ਪੜ ਸਾਡੀ ਜਿੰਦਗੀ ਸੰਵਰ ਜਾਵੇ।
ਧੰਨ ਧੰਨ ਗੁਰੂ ਗੰ੍ਰਥ ਸਾਹਿਬ ਜੀ
ਬੰਦਿਆ ਟਾਇਮ ਮਿਲੇ ਤਾਂ ਖੋਲ ਕੇ ਦੇਖੀ।।
ਮੇਰੇ ਅੰਦਰ ਬੋਲ ਕੇ ਦੇਖੀ।।
ਸਭ ਕੁਝ ਤੈਨੂੰ ਮਿਲ ਜਾਵੇਗਾ।।
ਮੇਰੀਆ ਪਰਤਾ ਖੋਲ ਕੇ ਦੇਖੀ।।
 

ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

Have something to say? Post your comment