Thursday, May 23, 2019
FOLLOW US ON

Article

ਈਰਖਾ// ਪ੍ਰਭਜੋਤ ਕੌਰ ਢਿੱਲੋਂ

October 11, 2018 08:06 PM
General

ਈਰਖਾ ਦਾ ਮਤਲਬ ਹੈ ਜਦੋਂ ਕਿਸੇ ਵਿੱਚ ਸਿਰਫ਼ ਨੁਕਸ ਵੇਖਣ ਲੱਗ ਜਾਈਏ ਜਾਂ ਨੁਕਸ ਹੀ ਕੱਢਣਾ ਆਪਣਾ ਟੀਚਾ ਮਿੱਥ ਲਈਏ।ਈਰਖਾ, ਨਫ਼ਰਤ, ਸਾੜਾ,ਗਿਲਾ ਅਤੇ ਗੁੱਸਾ ਸੱ ਇੱ ਹੀ ਥਾਲੀ ਦੇ ਚਿੱਟੇ ਵੱਟੇ ਹਨ।ਈਰਖਾ ਨਾਂਹ ਪੱਖੀ ਅਤੇ ਸੌੜੀ ਸੋਚ ਕਰਕੇ ਹੀ ਪੈਦਾ ਹੁੰਦੀ ਹੈ।ਸਿਆਣੇ ਕਹਿੰਦੇ ਸੀ ਈਰਖਾ ਕਰਨ ਵਾਲਾ ਆਪਣੇ ਹੀ ਕੰਡੇ ਸਾੜਦਾ ਹੈ।ਅਜਿਹੇ ਲੋਕ ਕਿਸੇ ਦੀ ਵੀ ਖ਼ੁਸ਼ੀ ਵਿੱਚ ਖੁਸ਼ ਨਹੀਂ ਹੋ ਸਕਦੇ।ਕਿਸੇ ਦੀ ਸਫ਼ਲਤਾ ਇੰਨਾ ਨੂੰ ਹਜ਼ਮ ਨਹੀਂ ਹੁੰਦੀ।ਕਿਸੇ ਦਾ ਹਾਸਾ ਤੇ ਖੁਸ਼ ਰਹਿਣਾ ਅਜਿਹੇ ਲੋਕ ਬਰਦਾਸ਼ਤ ਨਹੀਂ ਕਰਦੇ।ਈਰਖਾ ਹਮੇਸ਼ਾਂ ਆਪਣਿਆਂ ਵਿੱਚ ਤੇ ਆਪਣੇ ਹੀ ਕਰਦੇ ਹਨ।ਸਾਡੇ ਕੋਈ ਜਾਣਕਾਰ ਸਨ,ਉਨ੍ਹਾਂ ਦੀ ਬੇਟੀ ਬਹੁਤ ਵਧੀਆ ਗਾਉਂਦੀ ਸੀ ਅਤੇ ਉਸਨੂੰ ਇਨਾਮ ਵੀ ਮਿਲਦੇ ਸਨ।ਉਨ੍ਹਾਂ ਦਾ ਇੱਕ ਰਿਸ਼ਤੇਦਾਰ ਉਨ੍ਹਾਂ ਨਾਲ ਇਸ ਗੱਲ ਤੋਂ ਹੀ ਈਰਖਾ ਕਰਨ ਲੱਗ ਗਿਆ ਅਤੇ ਆਂਢ ਗੁਆਂਢ ਵਿੱਚ ਗੱਲਾਂ ਕਰਨ ਲੱਗ ਗਿਆ।ਉਸਨੇ ਸਟੇਜ ਉਪਰ ਜਾਣਾ ਅਤੇ ਗਾਣਾ ਗਾਉਣਾ ਦੋਨੋਂ ਹੀ ਗਲਤ ਸਿੱਧ ਕਰਨ ਦਾ ਟੀਚਾ ਮਿੱਥ ਲਿਆ।ਉਸ ਪਰਿਵਾਰ ਨੇ ਉਸਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਆਪਣੀ ਬੇਟੀ ਦਾ ਸਾਥ ਦਿੱਤਾ।ਜਿਹੜੇ ਬੰਦੇ ਆਪ ਕੁਝ ਕਰਨ ਵਿੱਚ ਅਸਫ਼ਲ ਹੁੰਦੇ ਹਨ ਉਹ ਹੀ ਦੂਸਰਿਆਂ ਨਾਲ ਈਰਖਾ ਕਰਦੇ ਹਨ।ਖਲੀਲ ਜਿਬਰਾਨ ਨੇ ਲਿਖਿਆ ਹੈ,"ਸਿਰਫ਼ ਗੂੰਗੇ ਹੀ ਬੋਲਣ ਵਾਲਿਆਂ ਨਾਲ ਈਰਖਾ ਕਰਦੇ ਹਨ।
ਜਿਹੜੇ ਬੰਦੇ ਆਪ ਕੁਝ ਵੀ ਕਰਨ ਦੇ ਕਾਬਿਲ ਨਹੀਂ ਹੁੰਦੇ ਉਹ ਈਰਖਾ ਕਰਦੇ ਹਨ।ਅਸਲ ਵਿੱਚ ਉਹ ਦੂਸਰੇ ਦੀ ਚੰਗਿਆਈ ਜਾਂ ਸਫ਼ਲਤਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ।ਅਜਿਹੇ ਮੂਰਖ ਲੋਕ ਉਵੇਂ ਦਾ ਬਣਨ ਦੀ ਕੋਸ਼ਿਸ਼ ਨਹੀਂ ਕਰੇਗਾ।ਆਪਣੇ ਵਿੱਚ ਉਹ ਗੁਣ ਪੈਦਾ ਨਹੀਂ ਕਰੇਗਾ।ਉਨ੍ਹਾਂ ਵਾਸਤੇ ਦੂਸਰੇ ਵਿੱਚ ਕੋਈ ਗੁਣ ਨਹੀਂ ਹੈ ਅਤੇ ਨਾ ਹੋ ਸਕਦਾ ਹੈ।ਮਹਾਂਭਾਰਤ ਵਿੱਚ ਕਿਹਾ ਹੈ,"ਜਿਸ ਨਾਲ ਈਰਖਾ ਹੋ ਜਾਏ,ਉਝ ਨਾ ਤਾਂ ਨੇਕ ਲੱਗਦਾ ਹੈ,ਨਾ ਵਿਦਵਾਨ ਲੱਗਦਾ ਹੈ ਅਤੇ ਨਾ ਹੀ ਸਿਆਣਾ ਲੱਗਦਾ ਹੈ।"
ਕਈ ਵਾਰ ਚੰਗੇ ਭਲੇ ਬੰਦੇ ਵਿੱਚ ਅਜਿਹੇ ਬੰਦੇ ਨੁਕਸ ਕੱਢਦੇ ਰਹਿੰਦੇ ਹਨ।ਹਾਂ, ਸਮਾਜ ਅਤੇ ਪਰਿਵਾਰ ਵਿੱਚ ਅਜਿਹੇ ਬੰਦਿਆਂ ਦਾ ਪਤਾ ਲੱਗ ਜਾਂਦਾ ਹੈ।ਇਹ ਵਧੇਰੇ ਕਰਕੇ ਵਿਹਲੜ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਛਪਾਉਣ ਵਾਲੇ ਲੋਕ ਹੁੰਦੇ ਹਨ।ਇਹ ਰਿਸ਼ਤਿਆਂ ਦੀ ਕੀਮਤ ਨਹੀਂ ਸਮਝਦੇ,ਇਹ ਨਾ ਆਪਣੀ ਇਜ਼ੱਤ ਰੱਖਦੇ ਹਨ ਅਤੇ ਨਾ ਦੂਸਰੇ ਦੀ।ਹਰ ਕਿਸੇ ਦੇ ਕਪੜਿਆਂ ਵਿੱਚ ਨੁਕਸ ਕੱਢਣਗੇ,ਤੁਰਨ ਵਿੱਚ ਵੀ ਨੁਕਸ ਕੱਢਣਗੇ।ਇੰਨਾ ਨੂੰ ਦੂਸਰਾ ਦਾ ਬੋਲਚਾਲ ਅਤੇ ਗੱਲਬਾਤ ਕਰਨ ਦਾ ਤਰੀਕਾ ਵੀ ਪਸੰਦ ਨਹੀਂ ਹੁੰਦਾ।ਇਥੇ ਉਹ ਭੁੱਲ ਜਾਂਦੇ ਹਨ ਦੂਸਰੇ ਵੱਲ ਇੱਕ ਉਂਗਲ ਉੱਠਦੀ ਹੈ ਤਿੰਨ ਉਸ ਵੱਲ ਉੱਠ ਰਹੀਆਂ ਹਨ।ਈਰਖਾ ਕਰਨ ਵਾਲਾ ਬੰਦਾ ਨਾਂਹਪੱਖੀ ਸੋਚ ਵਾਲਾ ਹੁੰਦਾ ਹੈ ਅਤੇ ਬੜੀ ਸੌੜੀ ਸੋਚ ਦਾ ਮਾਲਿਕ ਹੁੰਦਾ ਹੈ।ਜਦੋਂ ਕੋਈ ਸਫ਼ਲਤਾ ਵੱਲ ਵੱਧ ਰਿਹਾ ਹੋਏਗਾ ਤਾਂ ਉਸਦੇ ਆਸਪਾਸ ਰਹਿਣ ਵਾਲੇ ਅਤੇ ਨਾਲ ਕੰਮ ਕਰਨ ਵਾਲਿਆਂ ਨੂੰ ਬੁਰਾ ਲੱਗਦਾ ਹੈ ਤਾਂ ਹੀ ਈਰਖਾ ਜਨਮ ਲੈਂਦੀ ਹੈ।ਹਾਥੀ ਵਾਂਗ ਮਸਤ ਚਾਲ ਚੱਲਦੇ ਰਹਿਣਾ ਹੀ ਠੀਕ ਰਹਿੰਦਾ ਹੈ।ਮਾੜੇ ਅਤੇ ਅਸਫਲ ਬੰਦੇ ਨਾਲ ਕੋਈ ਈਰਖਾ ਨਹੀਂ ਕਰਦਾ,ਇਹ ਸਪੱਸ਼ਟ ਹੈ।ਜਦੋਂ ਕੋਈ ਤੁਹਾਡੇ ਨਾਲ ਈਰਖਾ ਕਰਨ ਲੱਗੇ ਤਾਂ ਸਮਝ ਲਵੋ ਕਿ ਤੁਸੀਂ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੇ ਹੋ।ਅਗਿਆਤ ਨੇ ਕਿਹਾ ਹੈ,"ਤੁਹਾਨੂੰ ਪਸੰਦ ਨਾ ਕਰਨ ਵਾਲੇ ਲੋਕ ਜੇ ਤੁਹਾਨੂੰ ਪਾਣੀ ਉੱਪਰ ਵੀ ਤੁਰਦੇ ਦੇਖ ਲੈਣ ਤਾਂ ਉਹ ਕਹਿਣਗੇ ਕਿ ਇਸਨੂੰ ਤੈਰਨਾ ਨਹੀਂ ਆਉਂਦਾ, ਇਸੇ ਲਈ ਪਾਣੀ ਉਪਰ ਵੀ ਤੁਰਿਆ ਫਿਰਦਾ ਹੈ।"
ਈਰਖਾ ਕਰਨ ਵਾਲਾ ਬੰਦਾ ਆਪਣੀ ਉਧੇੜ ਬੁਣ ਵਿੱਚ ਇੰਨਾ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਹ ਮਾਨਸਿਕ ਰੋਗੀ ਹੋ ਜਾਂਦਾ ਹੈ।ਜਦੋਂ ਤੁਸੀਂ ਦੂਜੇ ਦਾ ਨੁਕਸਾਨ ਕਰਨ ਦੀਆਂ ਵਿਉਂਂਤਾ ਬਣਾਉਦੇ ਹੋ,ਦੂਸਰੇ ਵਿੱਚ ਸਿਰਫ਼ ਨੁਕਸ ਕੱਢਣ ਲਈ ਦੀਮਾਗ ਚਲਾਉਂਦੇ ਹੋ ਤਾਂ ਆਪਣੀ ਸ਼ਕਤੀ ਨਸ਼ਟ ਕਰਦੇ ਹੋ।ਜਦੋਂ ਗਲਤ ਸੋਚਦੇ ਹੋ,ਨਾਂਹਪੱਖੀ ਸੋਚਦੇ ਹੋ ਤਾਂ ਉਸਦਾ ਅਸਰ ਦੂਸਰੇ ਤੇ ਬਾਦ ਵਿੱਚ ਪੈਂਦਾ ਹੈ ਖ਼ੁਦ ਤੇ ਉਸੇ ਵੇਲੇ ਪੈਂਦਾ ਹੈ।ਈਰਖਾ ਦੀਮਾਗ ਸੋਚ ਅਤੇ ਸਰੀਰ ਨੂੰ ਕਮਜ਼ੋਰ ਕਰ ਦਿੰਦੀ ਹੈ।ਭਾਰਤੀ ਦਰਸ਼ਨ ਅਨੁਸਾਰ,"ਜਿਵੇਂ ਕੀੜਾ ਕੱਪੜੇ ਨੂੰ ਕੁਤਰ ਦਿੰਦਾ ਹੈ ਉਸੇ ਤਰ੍ਹਾਂ ਈਰਖਾ ਬੰਦੇ ਦੇ ਵਜੂਦ ਨੂੰ ਕੁਤਰ ਦਿੰਦੀ ਹੈ।"ਈਰਖਾ ਦੂਸਰੇ ਨਾਲ ਕੀਤੀ ਜਾਂਦੀ ਹੈ ਪਰ ਨੁਕਸਾਨ ਆਪਣਾ ਕੀਤਾ ਜਾਂਦਾ ਹੈ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-