News

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ 13 ਅਕਤੂਬਰ ਦੀ ਸਾਂਝੇ ਆਧਿਆਪਕ ਮੋਰਚੇ ਦੀ ਰੈਲੀ ਦੀ ਹਿਮਾਇਤ ਦਾ ਐਲਾਨ — ਵਰਿੰਦਰ ਮੋਮੀ

October 11, 2018 08:15 PM
General

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ 13 ਅਕਤੂਬਰ ਦੀ ਸਾਂਝੇ ਆਧਿਆਪਕ ਮੋਰਚੇ ਦੀ ਰੈਲੀ ਦੀ ਹਿਮਾਇਤ  ਦਾ ਐਲਾਨ —  ਵਰਿੰਦਰ ਮੋਮੀ
 
ਸਾਹਕੋਟ (ਲਖਵੀਰ ਸਾਬੀ) :— ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਰੇਸ਼ਮ ਗਿੱਲ, ਵਰਿੰਦਰ ਮਨਰੇਗਾ, ਬਲਿਹਾਰ ਸਿੰਘ , ਸ਼ੇਰ ਸਿੰਘ ਖੰਨਾ ,ਸੇਵਕ ਸਿੰਘ,  ਜਸਪਾਲ ਸਿੰਘ ਵੀਰਪਾਲ ਕੌਰ ਸਿਧਾਣਾ ਨੇ ਇੱਥੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀ ਸਰਵ ਸਿੱਖਿਆ ਅਭਿਆਨ, ਰਮਸਾ ਅਤੇ ਮਾਡਲ ਅਦਰਸ਼ ਸਕੂਲਾਂ ਦੇ ਕਰਮਚਾਰੀਆ ਅਤੇ  ਅਧਿਆਪਕਾਂ ਦੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਤਨਖ਼ਾਹਾਂ ਵਿੱਚ 65 ਤੋਂ 75 ਫੀਸਦੀ ਕੱਟ ਲਾ ਕੇ  ਆਰਥਿਕ ਅਤੇ ਮਾਨਸਿਕ ਤੰਗੀ ਵੱਲ ਧੱਕਣ ਲਈ ਮਜਬੂਰ ਕਰ ਰਹੀ ਹੈ
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਉਨ੍ਹਾਂ ਦੀਆਂ ਤਨਖਾਹਾਂ ਘਟਾਉਣ ਤੇ ਲੱਗੀ ਹੋਈ ਹੈ ਜਿਸ ਕਰਕੇ ਸਮੂਹ ਅਧਿਆਪਕ ਬਹੁਤ ਹੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜ਼ਿਕਰ ਯੋਗ ਹੈ ਕਿ ਜੋ  ਅਧਿਆਪਕ 38000 ਤੋਂ 50000 ਤੱਕ ਤਨਖ਼ਾਹਾਂ ਲੈ ਰਹੇ ਸਨ ਪੰਜਾਬ ਦੀ ਕਾਗਰਸ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਵੱਡੀ ਕਟੌਤੀ ਕਰਦਿਆਂ ਹੁਣ ਇਨ੍ਹਾਂ ਅਧਿਆਪਕਾਂ ਨੂੰ 15000 ਰੁਪਏ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ ਜਿਸ ਦੀ ਹਰ ਪਾਸੇ ਭੰਡੀ ਹੋ ਰਹੀ ਹੈ ਤਨਖਾਹ ਵਿੱਚ ਇੰਨੀ ਵੱਡੀ ਕਟੌਤੀ ਕਰਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਹਰ ਪਾਸੇ ਤਿੱਖਾ ਵਿਰੋਧ ਹੋ ਰਿਹਾ ਹੈ
ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ ਪੰਜਾਬ ਸਰਕਾਰ ਕੋਲ ਮੰਗ ਕੀਤੀ ਗਈ ਪੰਜਾਬ ਦੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਪੂਰੀਆ ਤਨਖ਼ਾਹਾਂ ਤੇ ਰੈਗੂਲਰ ਕੀਤਾ ਜਾਵੇ ਤੇ ਇੰਨਲਿਸਟਮੈੰਟ,ਸੁਸਾਇਟੀਆਂ ਕੰਪਨੀਆ,ਠੇਕਦਾਰਾ ਰਾਹੀ ਲੱਗੇ ਵਰਕਰਾ ਨੂੰ ਉਹਨਾ ਦੇ ਵਿਭਾਗਾ ਵਿੱਚ ਸਾਮਿਲ ਕਰਕੇ 2016 ਵਿੱਚ ਬਣੇ ਵੈਲਫੇਅਰ ਐਕਟ ਲਾਗੂ ਕੀਤਾ ਜਾਵੇ ਤੇ ਰਹਿੰਦੀਆ ਕੈਟਾਗਿਰੀਆ ਨੂੰ ਵਿੱਚ ਸਾਮਲ ਕੀਤਾ ਜਾਵੇ ਆਗੂਆਂ ਨੇ ਦੱਸਿਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਛੱਡ ਕੇ ਹੁਣ ਪੰਜਾਬ ਦੇ ਲੋਕਾਂ ,  ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਗਲਾ ਘੁੱਟਣ ਵਾਲੀ ਨੀਤੀ ਤੇ ਆਈ ਹੋਈ ਹੈ ਇਸ ਲਈ ਘਰ ਘਰ ਰੁਜ਼ਗਾਰ ਦੇ ਸਾਰੇ ਵਾਅਦੇ ਛੱਡ ਕੇ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹਣ ਲੱਗੀ ਹੋਈ ਹੈ ਇਸ ਲਈ ਸਾਂਝਾ ਆਧਿਆਪਕ ਮੋਰਚਾ ਪੰਜਾਬ ਵੱਲੋ ਤਿੱਖਾ ਸੰਘਰਸ਼  ਕੀਤਾ ਜਾ ਰਿਹਾ ਹੈ ਇਸ ਲਈ ਸਾਂਝਾ ਆਧਿਆਪਕ ਮੋਰਚਾ ਵੱਲੋ ਪਟਿਆਲੇ ਵਿਖੇ ਮਰਨ ਵਰਤ ਅਤੇ ਪੱਕਾ ਮੋਰਚਾ ਲਗਾਇਆ  ਗਿਆ ਹੈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਪਟਿਆਲਾ ਵਿਖੇ 13 ਅਕਤੂਬਰ ਦੀ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਡਾ ਇੱਕਠ ਕਰਕੇ ਰੈਲੀ ਵਿੱਚ ਸਾਮਿਲ ਹੋਵੇਗਾ*
ਹੋਰਨਾ ਇਲਾਵਾ ਭਗਤ ਸਿੰਘ ਭਗਤਾ, ਕੁਲਦੀਪ ਸਿੰਘ ਬੁੱਢੇਵਾਲ, ਅੰਮ੍ਰਿਤਪਾਲ ਸਿੰਘ, ਜਗਸੀਰ ਭੂੰਗ, ਜਗਜੀਤ ਸਿੰਘ ਅਤੇ ਗੁਰਵਿੰਦਰ ਪਨੂੰ ਆਦਿ ਹਾਜ਼ਰ ਹੋਏ।

Have something to say? Post your comment