News

ਸਰਕਾਰੀ ਵਿਭਾਗਾਂ ਲਈ ਮਾਰਚ ਤੋਂ ਜੀ:ਈ:ਐਮ ਪੋਰਟਲ ਤੇ ਖਰੀਦ ਕਰਨਾ ਜਰੂਰੀ-ਤਿਆਗੀ

October 11, 2018 08:20 PM
General

ਸਰਕਾਰੀ ਵਿਭਾਗਾਂ ਲਈ ਮਾਰਚ ਤੋਂ ਜੀ:ਈ:ਐਮ ਪੋਰਟਲ ਤੇ ਖਰੀਦ ਕਰਨਾ ਜਰੂਰੀ-ਤਿਆਗੀ
ਅੰਮ੍ਰਿਤਸਰ, 11ਅਕਤੂਬਰ ਕੁਲਜੀਤ ਸਿੰਘ

 ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਤੇ ਉਦਯੋਗ ਅਤੇ ਵਪਾਰ ਵਿਭਾਗ, ਪੰਜਾਬ ਨੇ ਟੈਕਸਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ (ਟੀ ਐੱਮ ਏ) ਦੇ ਸਹਿਯੋਗ  ਨਾਲ ਅੱਜ ਬੱਚਤ ਭਵਨ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। 
 ਸੈਮੀਨਾਰ ਨੁੰ ਸੰਬੋਧਨ ਕਰਦਿਆਂ ਸ੍ਰੀ ਕੁਸ਼ ਤਿਆਗੀ  ਕਾਰੋਬਾਰੀ ਸਹਾਇਕ ਵਣਜ ਮੰਤਰਾਲਾ ਨੇ ਕਿਹਾ ਕਿ ਮਾਰਚ ਤੋਂ ਲੈ ਕੇ ਪੰਜਾਬ ਵਿਚ ਸਰਕਾਰੀ ਵਿਭਾਗਾਂ ਲਈ ਜੀ ਈ ਐੱਮ ਪੋਰਟਲ ਤੋਂ ਹੁਣ ਖਰੀਦਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ  ਸਰਕਾਰ-ਏ-ਮਾਰਕੀਟ ਪਲੇਸ ਇਕ ਕੌਮੀ ਪਬਲਿਕ ਪੋਰਟਲ ਹੈ ਜੋ ਹੁਣ ਖਰੀਦਦਾਰੀ ਨੂੰ ਸਰਲ, ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਬਣਾ ਸਕਦੀ ਹੈ। ਸ੍ਰੀ ਤਿਆਗੀ ਨੇ ਕਿਹਾ ਜੀ ਐੱਮ ਪੋਰਟਲ ਦਾ ਉਦੇਸ਼  ਸਰਕਾਰ ਦੀ ਪੁਰਾਣੀ ਖਰੀਦ ਪ੍ਰਣਾਲੀ ਨੂੰ ਬਦਲਣਾ ਹੈ ਅਤੇ ਸਹੀ ਸਾਧਨਾਂ ਤੋਂ ਗੁਣਵੱਤਾ ਅਤੇ ਮਾਤਰਾ ਤੋਂ ਸਹੀ ਕੀਮਤ ਤੇ ਸਹੀ ਉਤਪਾਦ / ਸੇਵਾਵਾਂ ਨੂੰ ਪਹਿਲ ਦੇਣਾ ਹੈ। ਉਨਾਂ ਕਿਹਾ ਕਿ ਜੀ.ਆਈ. ਐੱਮ. ਪੋਰਟਲ 'ਤੇ ਖਰੀਦਦਾਰ ਅਤੇ ਵਿਕਰੇਤਾ ਦੋਵਾਂ ਲਈ ਰਜਿਸਟਰੇਸ਼ਨ ਪ੍ਰਕ੍ਰਿਆ ਨੂੰ ਕਿਸ ਤਰਾਂ ਉਪਯੋਗ ਕਰਨਾ ਹੈ ਦੇ ਬਾਰੇ ਜਾਣਕਾਰੀ ਦਿੱਤੀ। ਇਸ ਸੈਸ਼ਨ ਨੂੰ ਸ਼੍ਰੀ ਜੇ. ਐਸ. ਮੱਕੜ, ਈਓ, ਪੀਐਚਡੀ ਚੈਂਬਰ, ਸ਼੍ਰੀ ਬਲਵਿੰਦਰਪਾਲ ਸਿੰਘ, ਜੀ.ਐਮ., ਡੀ.ਆਈ.ਸੀ., ਸ਼੍ਰੀ ਦੀਪਕ ਖੰਨਾ ਵਾਈਸ ਪ੍ਰਧਾਨ, ਟੀ.ਐੱਮ.ਏ., ਸ਼੍ਰੀ ਰਾਜੀਵ ਖੰਨਾ ਸਕੱਤਰ ਟੀ ਐਮ ਏ ਅਤੇ ਐੱਸ. ਪੀ.ਏ.ਐਲ. ਸੇਠ ਪ੍ਰਧਾਨ, ਪੰਜਾਬ ਦਾ ਪ੍ਰਦੇਸ਼ ਵਪਾਰ ਮੰਡਲ ਨੇ ਵੀ ਸੰਬੋਧਨ ਕੀਤਾ।

Have something to say? Post your comment