Poem

ਕੌੜੇ -ਟੱਪੇ ***ਦਵਿੰਦਰ ਰਾਜਾ ਝਿੱਕਾ

October 14, 2018 09:08 PM

ਕਾਲਾ ਕੁੱਕੜ ਬਨੇਰੇ ਤੇ...
       ਸਾਧਾਂ ਕੋਲੋਂ ਪੁੱਤ ਭਾਲ਼ਦੇ
       ਮੇਲਾ ਲੱਗਿਆ ਏ ਡੇਰੇ ਤੇ....

ਚੰਗਾ ਲੱਗਦਾ ਨਈਂ ਬਾਹਰ ਆਕੇ....
     ਭਈਏ ਬੈਠੇ ਐਸ਼ ਕਰਦੇ
     ਪਿੰਡ ਆਏ ਜਿਹੜੀ ਕੋਠੀ ਪਾਕੇ.....

ਰੋਗ ਜਿੰਦੜੀ ਨੂੰ ਲਾ ਲਿਆ ਏ....
   ਤੂਤ ਅਸੀਂ ਵੱਢ ਸੁੱਟਿਆ
     ਘਰ AC ਲਾ ਲਿਆ ਏ.....

ਬਾਗੇ ਵਿੱਚ ਆਇਆ ਕਰੋ.....
   ਪੀਜੇ ਨਾਲ ਸੇਹਤ ਬਣਜੂ
 ਦੁੱਧ ਡੇਅਰੀ ਵਿੱਚ ਪਾਇਆ ਕਰੋ....

ਵੋਟ ਪਾਉਣੀ ਬੇਸ਼ਰਮਾਂ ਨੂੰ....
     ਪੰਜ ਸਾਲ ਨਹੀਂਓ ਲੱਭਣੇ
      ਰੋਣਾਂ ਅਸੀਂ ਕਰਮਾਂ ਨੂੰ......

ਕੁੱਝ ਮਿਲਣਾ ਨਈਂ 'ਹਾਲੀ ਨੂੰ....
 ਗੁੱਸਾ ਫਿਰ ਕਿੱਥੇ ਕੱਢਣਾ
  ਅੱਗ ਲਾਊਗਾ ਪਰਾਲੀ ਨੂੰ....

ਦਵਿੰਦਰ ਰਾਜਾ ਝਿੱਕਾ

Have something to say? Post your comment