13

November 2018
Patiala Rattan award to Mr Ujagar Singh Former Disstt Public Relations officerਪਟਿਆਲਾ ਰਤਨ ਅਵਾਰਡ ਦੇ ਕੇ ਸਨਮਾਨਤ ਕੀਤਾ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡFlyAmritsarInitiative Impact: Amritsar Airport Gets Six New Air Routes Under UDAN-III SCHEMEਸਿੱਖ ਫੌਜੀਆਂ ਦੀ ਬਹਾਦਰੀ ਦੇ ਪ੍ਰਤੀਕ ਬੁੱਤ ਦੀ ਬੇਅਦਬੀ ਗਹਿਰੀ ਸਾਜ਼ਿਸ਼ ਦਾ ਹਿੱਸਾ-ਯੂਨਾਈਟਿਡ ਖਾਲਸਾ ਦਲ ਯੂ ਕੇ 'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾਫੌਜ ਮੁਖੀ ਰਾਵਤ ਦੇ ਬਿਆਨ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਬੋ ਆਉਂਦੀ ਹੈ// ਬਘੇਲ ਸਿੰਘ ਧਾਲੀਵਾਲਕੌਮ ਦੀ ਲੱਥੀ ਪੱਗ ਮੁੱੜ ਕੌਮ ਦੇ ਸਿਰ 'ਤੇ ਰੱਖਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ 34ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼//ਮੇਜਰ ਸਿੰਘਕਦੋਂ ਤੱਕ ਲੋਕਾਂ ਨੂੰ ਜ਼ਹਿਰ ਖਲਾਇਆ ਜਾਏਗਾ//ਪ੍ਰਭਜੋਤ ਕੌਰ ਢਿੱਲੋਂ
Punjabi

'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼' ਵਧੀਆ ਵਿਸ਼ੇ 'ਤੇ ਚੰਗੇ ਸੰਦੇਸ ਵਾਲੀਆਂ ਫ਼ਿਲਮਾਂ ਹੀ ਦਰਸ਼ਕਾਂ ਦੇ ਰੂਬਰੂ ਕਰੇਗਾ- ਰੁਪਾਲੀ ਗੁਪਤਾ

October 14, 2018 09:22 PM

'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼' ਵਧੀਆ ਵਿਸ਼ੇ 'ਤੇ ਚੰਗੇ ਸੰਦੇਸ ਵਾਲੀਆਂ ਫ਼ਿਲਮਾਂ ਹੀ ਦਰਸ਼ਕਾਂ ਦੇ ਰੂਬਰੂ ਕਰੇਗਾ- ਰੁਪਾਲੀ ਗੁਪਤਾ

ਚੰਡੀਗੜ੍ਹ , 14 ਅਕਤੂਬਰ (ਜਵੰਦਾ) : ਪੰਜਾਬੀ ਸਿਨੇਮਾ 'ਚ ਨਵੇਂ ਕੀਰਤੀਮਾਨ  ਸਥਾਪਤ  ਕਰਨ ਵਾਲੀਆਂ ਪੰਜਾਬੀ ਫ਼ਿਲਮਾਂ 'ਮਿਸਟਰ ਐਂਡ ਮਿਸਿਜ਼ ੪੨੦' ਅਤੇ 'ਮਿਸਟਰ ਐਂਡ ਮਿਸਿਜ਼ ੪੨੦ ਰਿਟਰਨਜ਼' ਦੀ ਵੱਡੀ ਸਫਲਤਾ  ਤੋਂ ਬਾਅਦ ਨਿਰਮਾਤਾ ਰੁਪਾਲੀ ਗੁਪਤਾ 'ਤੇ ਦੀਪਕ ਗੁਪਤਾ ਇਨੀਂ ਦਿਨੀਂ ਆਪਣੇ ਬੈਨਰ 'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼', ਸ਼ਿਤਿਜ ਪ੍ਰੋਡਕਸ਼ਨਜ਼ ਅਤੇ ਕਥੂਰੀਆ ਪ੍ਰੋਡਕਸ਼ਨਜ਼ ਦੇ ਸਾਂਝੇ  ਬੈਨਰ ਹੇਠ ਤਿਆਰ ਹੋ ਰਹੀ ਇਕ ਹੋਰ ਪੰਜਾਬੀ ਫ਼ਿਲਮ 'a ਅ' ਨੂੰ ਲੈ ਕੇ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਇਹ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਹੋਵੇਗੀ ਜਿਸ ਵਿੱਚ ਇਕ ਚੰਗੇ ਕੰਸੇਪਟ 'ਤੇ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਵੀ ਪ੍ਰਮੋਟ ਕੀਤਾ ਜਾਵੇਗਾ।ਫ਼ਿਲਮ 'a ਅ' 'ਚ ਮੁੱਖ ਹੀਰੋ ਦੀ ਭੂਮਿਕਾ 'ਚ ਅਦਾਕਾਰ ਤਰਸੇਮ ਜੱਸੜ ਅਤੇ ਹੀਰੋਇਨ ਨੀਰੂ ਬਾਜਵਾ 'ਤੇ ਕਰਮਜੀਤ ਅਨਮੋਲ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।ਫ਼ਿਲਮ ਨਿਰਮਾਤਾ ਰੁਪਾਲੀ ਗੁਪਤਾ ਨੇ ਦਰਸ਼ਕਾਂ ਲਈ ਧੰਨਵਾਦੀ ਸ਼ਬਦਾਂ 'ਚ ਗੱਕਬਾਤ ਕਰਦਿਆਂ ਕਿਹਾ ਕਿ ਦਰਸ਼ਕਾਂ ਵਲੋਂ ਉਨਾਂ ਦੀਆਂ ਪਹਿਲੀਆਂ ਫ਼ਿਲਮਾਂ ਨੂੰ ਦਿੱਤੇ ਗਏ ਅਥਾਹ ਪਿਆਰ ਲਈ ਉਹ ਸਦਾ ਹੀ ਦਰਸ਼ਕਾਂ ਦੇ ਰਿਣੀ ਰਹਿਣਗੇ ਅਤੇ ਉਹ ਅੱਗੇ ਵੀ ਪੰਜਾਬੀ ਵਿਰਸੇ, ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਵਧੀਆ ਵਿਸ਼ੇ ਤੇ ਚੰਗੇ ਸੰਦੇਸ ਵਾਲੀਆਂ ਫਿਲਮਾਂ ਹੀ ਦਰਸ਼ਕਾਂ ਦੇ ਰੂਬਰੂ ਕਰਨਗੇ।ਉਨਾਂ ਅੱਗੇ ਦੱਸਿਆ ਕਿ 'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼' ਸਾਲ ੨੦੧੯ ਅਤੇ ੨੦੨੦ 'ਚ ਇਕ ਲੜੀ ਤਹਿਤ ੬ ਫ਼ਿਲਮਾਂ ਰਿਲੀਜ਼ ਕਰਨ ਦੀ ਤਿਆਰੀ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech