News

ਬਾਦਲ ਪਰਿਵਾਰ ਆਪਣਾ ਸਿਆਸੀ ਅੰਤ ਦੇਖ ਕੇ ਪਾਗਲਪਨ ਦੀ ਹਾਲਤ ਵਿੱਚ ਜਾ ਚੁੱਕਾ-ਯੁਨਾਈਟਿਡ ਖਾਲਸਾ ਦਲ ਯੂ,ਕੇ

October 16, 2018 09:34 PM
General

ਬਾਦਲ ਪਰਿਵਾਰ ਆਪਣਾ ਸਿਆਸੀ ਅੰਤ ਦੇਖ ਕੇ ਪਾਗਲਪਨ ਦੀ ਹਾਲਤ ਵਿੱਚ ਜਾ ਚੁੱਕਾ-ਯੁਨਾਈਟਿਡ ਖਾਲਸਾ ਦਲ ਯੂ,ਕੇ


"ਬਰਗਾੜੀ ਮੋਰਚੇ ਨੇ ਸਿੱਖਾਂ ਨੂੰ ਕੌਮੀ ਪੱਧਰ ਤੇ ਜਥੇਬੰਦ ਕਰਦਿਆਂ ਕੁਰਬਾਨੀ ਅਤੇ ਅਜਾਦੀ ਦਾ ਜਜਬਾ ਪੈਦਾ ਕੀਤਾ "


ਲੰਡਨ - ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਿਛਲੇ ਤਿੰਨ ਸਾਲਾਂ ਤੋਂ ਅਰੰਭ ਹੋਈ ਬੇਅਦਬੀ ਵਾਸਤੇ ਬਾਦਲ ਕਾਲੀ ਦਲ,ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਸਿੱਧੇ ਰੂਪ ਵਿੱਚ ਜਿੰਮੇਵਾਰ ਹੈ । ਜਿਸਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇਸ ਦਾ ਬਦਲਾ ਲੈਣਾ ਦੋਸ਼ੀਆਂ ,ਦੋਖੀਆਂ ,ਨਿੰਦਕਾਂ ਨੂੰ ਸਜਾ ਦੇਣੀ ਹਰ ਸਿੱਖ ਆਪਣਾ ਮੁੱਢਲਾ ਫਰਜ਼ ਸਮਝਦਾ ਹੈ । ਪੰਜਾਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਅਦਬੀ ਖਿਲਾਫ ਅਤੇ ਜੇਹਲਾਂ ਵਿੱਚ ਬੰਦ ਕੌਮੀ ਯੋਧਿਆਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਂਈ ਧਿਆਨ ਸਿੰਘ ਮੰਡ ਵਲੋਂ ਲਗਾਇਆ ਗਿਆ ਮੋਰਚਾ ਸਿੱਖ ਸੰਗਤਾਂ ਨੂੰ ਸਾਂਝੇ ਪਲੇਟਫਾਰਮ ਤੇ ਇਕੱਤਰ ਕਰਨ ਅਤੇ ਕੌਮ ਵਿੱਚ ਉਸਾਰੂ ਉਮੰਗ ,ਕੁਰਬਾਨੀ ਦਾ ਜਜਬਾ ਪੈਦਾ ਵਿੱਚ ਪੂਰੀ ਤਰਾਂ ਸਫਲ ਰਿਹਾ ਹੈ ,ਜੋ ਕਿ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਕਾਰਜ ਹੈ । ਇਸ ਵਾਸਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ  ਜਥੇਦਾਰ ਭਾਈ ਧਿਆਨ ਸਿੰਘ ਮੰਡ,ਭਾਈ ਬਲਜੀਤ ਸਿੰਘ ਦਾਦੂਵਾਲ ,ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਸ਼ਮੂਲੀਅਤ ਕਰਨ ਵਾਲੀਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ । ਇਸ ਮੋਰਚੇ ਨੇ ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਬਾਦਲਕਿਆਂ ਦੇ ਭ੍ਰਿਸ਼ਟ ਲਾਣੇ ਦਾ ਆਪਣਾ ਸਿਆਸੀ ਤਹਿ ਕਰ ਦਿੱਤਾ ਹੈ । ਇਸ ਦੁੱਖ ਨਾਲ ਸੁਖਬੀਰ ਬਾਦਲ ਅਤੇ ਪ੍ਰਕਾਸ਼ ਬਾਦਲ ਸਮੇਤ ਇਹਨਾਂ ਦੇ ਝੋਲੀ ਚੁੱਕ ਪਾਗਲਪਨ ਦੀ ਹਾਲਤ ਵਿੱਚ ਜਾ ਚੁੱਕੇ ਹਨ । ਇਸੇ ਹੀ ਪਾਗਲਪਨ ਦੀ ਹਾਲਤ ਵਿੱਚ ਇਹ ਵਾਰ ਵਾਰ ਬਰਗਾੜੀ ਧਰਨੇ ਤੇ ਬੈਠੇ ਗੁਰਸਿੱਖਾਂ ਤੇ ਕਾਂਗਰਸੀ ਹੋਣਾ ਲੇਬਲ ਲਗਾ ਰਹੇ ਅਤੇ । ਇਸ ਤੋਂ ਵੀ ਵੱਡੀ ਸ਼ਰਮਨਾਕ ਗੱਲ ਕਰਦੇ ਹੋਏ ਗੱਪੀ ਸੁਖਬੀਰ ਬਾਦਲ  ਅਤੇ ਉਿਸਦਾ ਪਤਾ ਸਮਾਨ ਉਸਦਾ ਭਾਪਾ ਪ੍ਰਕਾਸ਼ ਬਾਦਲ ਅਸਿੱਧੇ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ ਅਪਮਾਨਜਨਕ ਸ਼ਬਦ ਆਖ ਰਹੇ ਹਨ । ਭਾਵੇਂ ਕਿ ਇਹਨਾਂ ਗੁਰੂ ਦੋਖੀਆਂ ਵਿੱਚ ਇੰਨੀ ਹਿੰਮਤ ਨਹੀਂ ਕਿ ਇਹ ਅਜਾਦੀ ਪਸੰਦ ਸਿੱਖ ਸਾਹਾਂ ਵਿੱਚ ਵਸ ਰਹੇ ਉਸ ਮਹਾਂਪੁਰਸ਼ ਖਿਲਾਫ ਸਿੱਧੇ ਤੌਰ ਤੇ ਕੁੱਝ ਕਹਿ ਸਕਣ ਪਰ ਅਸਿੱਧੇ ਢੰਗ ਨਾਲ ਆਪਣੀ ਈਰਖਾ ਦਾ ਧੂੰਆਂ ਛੱਡਣੋਂ ਬਾਜ ਨਹੀਂ ਆ ਰਹੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸੁਖਬੀਰ ਬਾਦਲ ਨੂੰ ਯਾਦ ਕਰਾਇਆ ਗਿਆ ਕਿ ਜਿਸ ਬਾਰੇ ਤੂੰ ਈਰਖਾ ਦਾ ਧੂੰਆਂ ਛੱਡ ਰਿਹਾ ਹੈ  , ਕਾਕਾ ਤੇਰੀ ਔਕਾਤ ਉਸ ਦੇ  ਚਰਨਾਂ ਦੀ ਧੂੜ ਦੇ ਸਮਾਨ ਤਾਂ ਕੀ ਹੋਣੀ ਹੈ ਬਲਕਿ ਉਸ ਸੱਤਵਾਦੀ ਮਹਾਂਪੁਰਸ਼ ਦਾ ਸਾਥ ਮਾਨਣ ਵਾਲਿਆਂ ਦੇ ਪੈਰਾਂ ਦੀ ਮਿੱਟੀ ਬਰਾਬਰ ਵੀ ਨਹੀਂ ਹੈ ।

Have something to say? Post your comment

More News News

ਤਲਵੰਡੀ ਸਲੇਮ ਵਿਖੇ ਕਾਨਫਰੰਸ ਦੌਰਾਨ ਸਹੀਦਾਂ ਨੂੰ ਸਰਧਾਂਜਲੀ ਕੀਤੀ ਭੇਟ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਮੁਖ ਚੋਣ ਅਫਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੋਗਾ ਮੁਅਤਲ ਯੂਨੀਵਰਸਲ ਪਬਲਿਕ ਸਕੂਲ ਦਾ ਸਾਲਾਨਾ ਮੈਗਜ਼ੀਨ ਰੀਲੀਜ਼ ਭਾਈ ਬਲਜੀਤ ਸਿੰਘ ਖਾਲਸਾ ਚੰਡੀਗੜ ਸਨਮਾਨਤ Tribute to Martyr Shaheed Bhagat Singh in St. Soldier Elite Convent School ਪੰਜਾਬੀ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਮਿਤੀ 23/03/2019 ਦਿਨ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਾਹਕੋਟ-ਮਲਸੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀਆਂ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਸ਼ਾਹਕੋਟ ਪੁਲਿਸ ਨੇ ਬਾਊਪੁਰ ਬੰਨ ਤੋਂ ਲਾਹਣ ਬਰਾਮਦ ਕੀਤੀ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਇਸ ਵਾਰ ਤਿੰਨ ਨਵੇਂ ਐਵਾਰਡ ਸ਼ੁਰੂ ਕਰਨ ਦਾ ਫੈਸਲਾ
-
-
-