News

ਗੁਰਦੁਆਰਾ ਸਾਹਿਬ ਟੀ ਪੁੱਕੀ ਤੋਂ 20 ਅਕਤੂਬਰ ਨੂੰ ਪਹਿਲੀ ਵਾਰ ਸਜੇਗਾ ਵਿਸ਼ਾਲ ਨਗਰ ਕੀਰਤਨ

October 16, 2018 09:39 PM
General

ਗੁਰਦੁਆਰਾ ਸਾਹਿਬ ਟੀ ਪੁੱਕੀ ਤੋਂ 20 ਅਕਤੂਬਰ ਨੂੰ ਪਹਿਲੀ ਵਾਰ ਸਜੇਗਾ ਵਿਸ਼ਾਲ ਨਗਰ ਕੀਰਤਨ
ਆਕਲੈਂਡ 15 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 230 ਕਿਲੋਮੀਟਰ ਦੂਰ ਵਸੇ ਸ਼ਹਿਰ ਟੀ ਪੁੱਕੀ ਵਿਖੇ ਸਤੰਬਰ 2000 ਦੇ ਵਿਚ 'ਦਾ ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਟੀ ਪੁੱਕੀ' ਵੱਲੋਂ ਗੁਰਦੁਆਰਾ ਸਾਹਿਬ ਲਈ ਜਗ੍ਹਾ (2204 ਵਰਗ ਮੀਟਰ) ਖਰੀਦੀ ਗਈ ਸੀ ਅਤੇ ਫਿਰ ਇਥੇ ਸ਼ਾਨਦਾਰ ਗੁਰੂ ਘਰ ਦੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ। ਹੁਣ ਟੀ ਪੁੱਕੀ ਅਤੇ ਪਾਪਾਮੋਆ ਦੇ ਵਿਚ ਪੰਜਾਬੀਆਂ ਦੇ 250 ਤੋਂ 300 ਘਰ ਵਸ ਗਏ ਹਨ ਅਤੇ ਸਾਰਿਆਂ ਦੇ ਚੰਗੇ ਕਾਰੋਬਾਰ ਹਨ। ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਨੇ ਸੰਨ 2000 ਤੋਂ ਲੈ ਕੇ ਹੁਣ ਤੱਕ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਸ਼ਿੰਗਾਰਿਆ ਹੈ ਉਥੇ 3.59 ਹੇਕਟੇਅਰ ਦਾ ਫਾਰਮ ਅਤੇ 2332 ਵਰਗ ਮੀਟਰ ਹੋ ਜਗ੍ਹਾ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਦੇ ਵਿਚ ਵੱਡਾ ਵਾਧਾ ਕੀਤਾ ਹੈ। ਵਧੀਆ ਪ੍ਰਬੰਧਾਂ ਨੂੰ ਹੋਰ ਹੁਲਾਰਾ ਦਿੰਦਿਆਂ ਹੁਣ ਪਹਿਲੀ ਵਾਰ ਇਥੇ ਵਿਸ਼ਾਲ ਨਗਰ ਕੀਰਤਨ ਸ਼ਚਿਰਵਾਰ 20 ਅਕਤੂਬਰ ਨੂੰ ਸਵੇਰੇ 11 ਵਜੇ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦੀ ਪਹਿਲੀ ਵਾਰ 'ਵੈਸਟਰਨ ਬੇਅ ਆਫ ਪਲੈਂਟੀ ਡਿਸਟ੍ਰਿਕਟ ਕੌਂਸਿਲ' ਵੱਲੋਂ 'ਸਿੱਖ ਪ੍ਰੇਡ' ਪ੍ਰਵਾਨਗੀ ਦਿੱਤੀ ਗਈ ਹੈ। ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੁਰਗੱਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਅਖੰਠ ਪਾਠ ਸਾਹਿਬ ਵੀ ਸਵੇਰੇ 10 ਵਜੇ ਆਰੰਭ ਹੋ ਜਾਣਗੇ ਤੇ 11 ਵਜੇ ਨਗਰ ਕੀਰਤਨ ਆਰੰਭ ਹੋਵੇਗਾ। ਸ੍ਰੀ ਅਖੰਠ ਪਾਠ ਸਾਹਿਬ ਦਾ ਭੋਗ ਸੋਮਵਾਰ 22 ਅਕਤੂਬਰ (ਲੇਬਰ ਡੇਅ) ਨੂੰ ਸਵੇਰੇ 10 ਵਜੇ ਪਵੇਗਾ। ਉਪਰੰਤ ਭਾਈ ਹਰਦੇਵ ਸਿੰਘ ਕੀਰਤਨ ਕਰਨਗੇ ਜਦ ਕਿ ਗਿਆਨੀ ਜਸਵੰਤ ਸਿੰਘ ਜੋਸ਼  ਦਾ ਢਾਡੀ ਜੱਥਾ ਵਾਰਾਂ ਗਾਇਨ ਕਰੇਗਾ।
ਵਿਸ਼ਾਲ ਨਗਰ ਕੀਰਤਨ ਵਿਸ਼ੇਸ਼ਤਾਈਆਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਵਿਚ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਪਤੇ 26, ਨੰਬਰ 3 ਰੋਡ ਤੋਂ ਸ਼ੁਰੂ ਹੋਵੇਗਾ ਅਤੇ ਵੈਸਟ ਪੈਕ ਬੈਂਕ ਰਾਉਂਡਅਬਾਊਟ ਤੋਂ ਵਾਪਿਸ ਪਰਤੇਗਾ। ਡਾਊਨ ਟਾਊਨ ਦੇ ਪੋਸਟ ਆਫਿਸ ਲਾਗੇ ਖੁੱਲ੍ਹੀ ਜਗ੍ਹਾ ਉਤੇ ਮੁੱਖ ਪੜਾਅ ਹੋਵੇਗਾ ਜਿੱਥੇ ਢਾਡੀ ਜੱਥੇ ਵਾਰਾਂ ਪੇਸ਼ ਕਰਨਗੇ ਅਤੇ ਗਤਕੇ ਦੇ ਜੌਹਰ ਵਿਖਾਏ ਜਾਣਗੇ। ਗੁਰੂ ਮਹਾਰਾਜ ਦੇ ਸਰੂਪ ਵਾਸਤੇ ਵੱਡੇ ਖੁੱਲ੍ਹੇ ਟਰੱਕ ਦਾ ਪ੍ਰਬੰਧ ਕੀਤਾ ਗਿਆ ਹੈ ਜਿਸਨੂੰ ਸੰਗਤ ਵੱਲੋਂ ਫੁੱਲਾਂ ਨਾਲ ਸਜਾਇਆ ਜਾਵੇਗਾ ਅਤੇ ਇਕ ਹੋਰ ਵੱਡਾ ਟਰੱਕ ਸੰਗਤ ਵਾਸਤੇ ਮੰਗਵਾਇਆ ਗਿਆ ਹੈ। ਨਗਰ ਕੀਰਤਨ ਦੇ ਰਸਤੇ ਵਿਚ ਪਾਣੀ, ਸੌਫਟ ਡਰਿੰਕਾ, ਫਰੂਟ ਅਤੇ ਹੋਰ ਪੇਯਜਲ ਸੰਗਤਾਂ ਨੂੰ ਵਰਤਾਏ ਜਾਣਗੇ। ਗਤਕੇ ਦੀਆਂ ਪਾਰਟੀਆਂ ਹੇਸਟਿੰਗਜ਼, ਟੀ ਪੁੱਕੀ ਅਤੇ ਆਕਲੈਂਡ ਤੋਂ ਪਹੁੰਚਣਗੀਆਂ। ਭਾਈ ਮਲਕੀਤ ਸਿੰਘ ਸੁੱਜੋਂ ਵਾਲੇ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ। ਟ੍ਰੈਫਿਕ ਮੈਨੇਜਮੈਂਟ ਦਾ ਵੀ ਪ੍ਰਬੰਧ ਰਹੇਗਾ ਅਤੇ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਨਗਰ ਕੀਰਤਨ ਦੀ ਸ਼ੋਭਾ ਵਾਸਤੇ ਲਾਈਨਾਂ ਦੇ ਵਿਚ ਹੀ ਰਹਿ ਕੇ ਸ਼ਾਨ ਵਧਾਈ ਜਾਵੇ ਨਾ ਕਿ ਫੁੱਟ ਪਾਥ ਉਤੇ ਖੁੱਲ੍ਹੇ ਰੂਪ ਵਿਚ ਇਧਰ ਉਧਰ ਜਾਇਆ ਜਾਵੇ। ਬੀਬੀਆਂ ਝਾੜੂ ਅਤੇ ਪਾਣੀ ਦੀ ਸੇਵਾ ਕਰਨਗੀਆਂ ਅਤੇ ਨਗਰ ਕੀਰਤਨ ਮੂਹਰੇ ਸਿੰਘ ਨਗਾਰਾ ਵੀ ਵੱਜਾਉਣਗੇ। ਸਥਾਨਕ ਰਾਜਸੀ ਸਖਸ਼ੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਹੁੰਚਣ ਦੀ ਪੂਰੀ  ਉਮੀਦ ਹੈ। ਜਿਆਦਾ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ 07 573 4204 ਜਾਂ 027 249 7255  ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੇਵਾ: ਸੌਫਿਟ ਡਰਿੰਕਾਂ ਦੀ ਸੇਵਾ ਸ. ਦਰਸ਼ਨ ਸਿੰਘ ਨਿੱਜਰ, ਸ. ਗੁਰਵਿੰਦਰ ਸਿੰਘ ਬੈਂਸ, ਸ. ਕੁਲਵੰਤ ਸਿੰਘ ਧਾਲੀਵਾਲ, ਸ. ਮੁਖਤਿਆਰ ਸਿੰਘ ਬੱਲ, ਸ. ਸੁਖਜੀਤ ਸਿੰਘ ਰੋਟੋਰੂਆ ਵਾਲੇ, ਸ. ਹਰਪ੍ਰੀਤ ਸਿੰਘ ਅਤੇ ਸ. ਕਰਮਜੀਤ ਸਿੰਘ ਵੱਲੋਂ ਲਈ ਗਈ ਹੈ। ਫਰੂਟ ਦੀ ਸੇਵਾ ਸ. ਬਹਾਦਰ ਸਿੰਘ ਮਾਨ ਦੇ ਪਰਿਵਾਰ ਵੱਲੋਂ ਲਈ ਗਈ ਹੈ। ਸ੍ਰੀ ਅਖੰਠ ਪਾਠ ਦੌਰਾਨ ਗੁਰੂ ਕੇ ਲੰਗਰਾਂ ਦੀ ਸੇਵਾ ਸ. ਦਲਜੀਤ ਸਿੰਘ ਬੁੱਟਰ, ਸ. ਗੁਰਜੀਤ ਸਿੰਘ ਅਤੇ ਸ. ਹਰਪ੍ਰੀਤ ਸਿੰਘ ਕੰਗ ਟੀਪੁੱਕੀ ਦੇ ਪਰਿਵਾਰਾਂ ਵੱਲੋਂ ਲਈ ਗਈ ਹੈ।
ਪ੍ਰਬੰਧਕ ਕਮੇਟੀ ਵੱਲੋਂ ਨਿਊਜ਼ੀਲੈਂਡ ਵਸਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਹਿਲੀ ਵਾਰ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਵਿਚ ਪਹੁੰਚ ਕੇ ਪੂਰੇ ਸਿੱਖ ਭਾਈਚਾਰੇ ਦੀ ਸ਼ੋਭਾ ਵਧਾਓ ਅਤੇ ਪ੍ਰਬੰਧਕਾਂ ਨੂੰ ਧੰਨਵਾਦੀ ਬਣਾਓ ਜੀ।

Have something to say? Post your comment

More News News

ਸੁਖਬੀਰ ਬਾਦਲ ਦਾ ਜੰਡਿਆਲਾ ਗੁਰੂ ਆਉਣ ਦੇ ਸਬੰਧ ਵਿਚ ਸਮੂਹ ਅਕਾਲੀ ਵਰਕਰਾ ਦੀ ਮੀਟਿੰਗ ਹੋਈ । ਜੱਪ ਰਿਕਾਰਡਜ਼ ਕੰਪਨੀ ਦੇ ਬੈਨਰ ਅਤੇ ਨਵਦੀਪ ਕੰਧਵਾਲੀਆ ਦੀ ਨਿਰਦੇਸ਼ਨਾਂ ਹੇਠ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਕੰਮਾਂ ਦਾ ਔਜਲਾ ਨੇ ਲਿਆ ਗੰਭੀਰ ਨੋਟਿਸ ਪੈ ਰਹੀ ਠੰਡ ਕਣਕ ਦੀ ਫਸਲ ਲਹੀ ਲਾਹੇਵੰਦ - ਮੁੱਖ ਖੇਤੀਬਾੜੀ ਅਫਸਰ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸ੍ਕ ਫੋਰਸ ਦੀ ਹੋਈ ਮੀਟਿੰਗ। ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ
-
-
-